ਕਰਨਾਟਕ ਸੰਕਟ : ਕੁਮਾਰ ਸਵਾਮੀ ਦੀ ਕਿਸਮਤ ਦਾ ਫੈਸਲਾ 18 ਜੁਲਾਈ ਨੂੰ

Karnataka Crisis, Kumar Swami, Fate, Decided July 18

ਵਾਪਸ ਪਰਤਣਗੇ ਸਾਰੇ ਵਿਧਾਇਕ : ਡੀਕੇ ਸ਼ਿਵ ਕੁਮਾਰ

ਯੇਦੀਯੁਰੱਪਾ ਬੋਲੇ, ਬਹੁਮਤ ਦਾ ਸਾਨੂੰ ਵਿਸ਼ਵਾਸ

ਏਜੰਸੀ, ਬੰਗਲੌਰ

ਕਰਨਾਟਕ ‘ਚ ਕੁਮਾਰ ਸਵਾਮੀ ਦੀ ਸਰਕਾਰ ਰਹੇਗੀ ਜਾਂ ਜਾਵੇਗੀ, ਇਸ ਦਾ ਫੈਸਲਾ ਹੁਣ ਵਿਧਾਨ ਸਭਾ ‘ਚ ਸ਼ਕਤੀ ਪ੍ਰੀਖਣ ਦੇ ਅਧਾਰ ‘ਤੇ ਹੋਵੇਗਾ 18 ਜੁਲਾਈ ਨੂੰ 11 ਵਜੇ ਸਦਨ ‘ਚ ਬੇਭਰੋਸਗੀ  ਮਤੇ ‘ਤੇ ਚਰਚਾ ਹੋਵੇਗੀ ਬੇਭਰੋਸਗੀ ਮਤੇ ‘ਤੇ ਚਰਚਾ ਤੋਂ ਬਾਅਦ ਵੋਟਿੰਗ ਹੋਵੇਗੀ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਦੋਵਾਂ ਧਿਰਾਂ ਦੇ ਆਗੂਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਾਂਗਰਸ-ਜੇਡੀਐਸ ਤੇ ਭਾਜਪਾ ਨੇ ਸ਼ਕਤੀ ਪ੍ਰੀਖਣ ‘ਚ ਜਿੱਤ ਦਾ ਦਾਅਵਾ ਕੀਤਾ ਹੈ ਸਿਧਰਮੱਇਆ ਨੇ ਦੱਸਿਆ ਕਿ ਸੀਐਮ ਐਚਡੀ ਕੁਮਾਰ ਸਵਾਮੀ ਨੇ ਵਿਧਾਨ ਸਭਾ ਦੇ ਅੰਦਰ ਵਿਸ਼ਵਾਸ ਮਤਾ ਰੱਖਿਆ ਤੇ 18 ਜੁਲਾਈ ਨੂੰ ਇਸ ‘ਤੇ ਚਰਚਾ ਹੋਵੇਗੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ 3 ਦਿਨਾਂ ਬਾਅਦ ਵਿਸ਼ਵਾਸ ਮਤ ‘ਤੇ ਚਰਚਾ ਕਰਨ ਦਾ ਐਲਾਨ ਕਰਕੇ ਇੱਕ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਹਿਲਾਂ ਕੁਮਾਰ ਸਵਾਮੀ ਨੇ ਕਿਹਾ ਸੀ ਕਿ ਉਹ ਕਿਸੇ ਵੀ ਸਮੇਂ ਵਿਸ਼ਵਾਸ ਮਤ ਲਈ ਤਿਆਰ ਹਨ

ਕਾਂਗਰਸ ਦੇ 14 ਬਾਗੀ ਵਿਧਾਇਕਾਂ ਨੇ ਸ਼ਿਕਾਇਤ ਦਰਜ ਕਰਵਾਈ

ਮੁੰਬਈ ਮੁੰਬਈ ਦੇ ਹੋਟਲ ‘ਚ ਰੁਕੇ ਹੋਏ ਕਰਨਾਟਕ ਦੇ 14 ਬਾਗੀ ਵਿਧਾਇਕਾਂ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇੱਕ ਵਾਰ ਫਿਰ ਤੋਂ ਮਿਲ ਰਹੀਆਂ ਧਮਕੀਆਂ ਦੀ ਸ਼ਿਕਾਇਤ ਦਰਜ ਕਰਵਾਈ ਪਵਈ ਪੁਲਿਸ ਸਟੇਸ਼ਨ ਨੂੰ ਕਰਨਾਟਕ ਦੇ 14 ਵਿਧਾਇਕਾਂ ਨੇ ਪਿਛਲੇ ਪੰਜ ਦਿਨਾਂ ‘ਚ ਦੂਜੀ ਵਾਰ ਇਸ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤ ‘ਚ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਅਰਜੁਨ ਖੜਗੇ ਤੇ ਗੁਲਾਮ ਨਬੀ ਅਜ਼ਾਦ ਸਮੇਤ ਮਹਾਂਰਾਸ਼ਟਰ ਜਾਂ ਕਰਨਾਟਕ ਦੇ ਕਿਸੇ ਵੀ ਕਾਂਗਰਸੀ ਆਗੂ ਨੂੰ ਨਹੀਂ ਮਿਲਣਾ ਚਾਹੁੰਦੇ ਵਿਧਾਇਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਨੂੰ ਮਿਲਣ ਤੋਂ ਰੋਕਿਆ ਜਾਵੇ ਕਿਉਂਕਿ ਇਨ੍ਹਾਂ ਦੇ ਮਿਲਣ ਨਾਲ ਖਤਰੇ ਦੀ ਸੰਭਾਵਨਾ ਹੈ ਸਾਰੇ ਬਾਗੀ ਵਿਧਾਇਕ ਰਿਨਾਇਸੰਸ ਹੋਟਲ ‘ਚ ਰੁਕੇ ਹੋਏ ਹਨ ਵਿਧਾਇਕਾਂ ਨੇ ਪੁਲਿਸ ਕਮਿਸ਼ਨਰ ਖੇਤਰ 10 ਨੂੰ ਸ਼ਿਕਾਇਤ ਦੀ ਇੱਕ ਕਾਪੀ ਭੇਜੀ ਹੈ ਇਸ ਚਿੱਠੀ ‘ਚ 14 ਵਿਧਾਇਕਾਂ ਦੇ ਨਾਂਅ ਲਿਖੇ ਹੋਏ ਹਨ ਪਰ ਚਾਰ ਵਿਅਕਤੀਆਂ ਦੇ ਦਸਤਖ਼ਤ ਨਹੀਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।