ਪੰਜਾਬ ਦੇ ਚਾਰ ਜੂਨੀਅਰ ਟੈਨਿਸ ਖਿਡਾਰੀਆਂ ਦੀ ਕੌਮਾਂਤਰੀ ਟੂਰਨਾਮੈਂਟ ਲਈ ਚੋਣ

Junior Tennis Players , International, Tournament, Punjab

ਯੂਰਪੀਅਨ ਦੇਸ਼ ਸਰਬੀਆਂ ਦੇ ਸ਼ਹਿਰ ਪਾਜੋਵਾਂ ‘ਚ 22 ਤੋਂ 27 ਮਾਰਚ ਨੂੰ  ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਕਰਵਾਈ

ਸੁਖਜੀਤ ਮਾਨ/ਬਠਿੰਡਾ। ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਪੰਜਾਬ ਦੇ ਚਾਰ ਖਿਡਾਰੀਆਂ ਨੂੰ ਫਰਵਰੀ ਤੇ ਮਾਰਚ ਮਹੀਨੇ ‘ਚ ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਲਈ ਚੁਣਿਆ ਹੈ ਇਨ੍ਹਾਂ ਚਾਰ ਖਿਡਾਰੀਆਂ ‘ਚੋਂ ਦੋ ਪਟਿਆਲਾ ਤੇ ਦੋ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਹਨ ਚੁਣੇ ਗਏ। Tournament

ਖਿਡਾਰੀਆਂ ‘ਚ ਇੱਕ ਖਿਡਾਰਨ ਵੀ ਸ਼ਾਮਿਲ ਹੈ ਵੇਰਵਿਆਂ ਮੁਤਾਬਿਕ ਕੌਮਾਂਤਰੀ ਟੈਨਿਸ ਫੈਡਰੇਸ਼ਨ ਵੱਲੋਂ ਆਲ ਇੰਡੀਆ ਟੈਨਿਸ ਫੈਡਰੇਸ਼ਨ ਦੀ ਕੌਮੀ ਪੱਧਰ ਦੀ ਰੈਕਿੰਗ ਦੇ ਅਧਾਰ ‘ਤੇ ਚੀਨ ਦੇ ਸ਼ਹਿਰ ਸੈਨਜੈਨ ਵਿਖੇ 18 ਤੋਂ 23 ਫਰਵਰੀ ਅਤੇ ਯੂਰਪੀਅਨ ਦੇਸ਼ ਸਰਬੀਆਂ ਦੇ ਸ਼ਹਿਰ ਪਾਜੋਵਾਂ ‘ਚ 22 ਤੋਂ 27 ਮਾਰਚ ਨੂੰ  ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਇਸ ਚੈਂਪੀਅਨਸ਼ਿਪ ‘ਚ ਭਾਰਤ ਦੇ ਸੱਤ ਜੂਨੀਅਰ ਖਿਡਾਰੀ ਹਿੱਸਾ ਲੈਣਗੇ। ਜਿਸ ‘ਚੋਂ ਚਾਰ ਪੰਜਾਬ ਨਾਲ ਸਬੰਧਿਤ ਹਨ।

ਟੈਨਿਸ ਕੋਚ ਗੁਰਸੇਵਕ ਅੰਮ੍ਰਿਤਰਾਜ ਨੇ ਦੱਸਿਆ ਕਿ ਪੰਜਾਬ ਦੇ ਚੁਣੇ ਗਏ ਖਿਡਾਰੀਆਂ ‘ਚੋਂ ਵਰਿੰਦਰ ਸਿੰਘ ਬਾਜਵਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਵਾ ਗਾਓਂ, ਖਾਹਿਸਪ੍ਰੀਤ ਕੌਰ ਪਿੰਡ ਖਨੌਰੀ ਜ਼ਿਲ੍ਹਾ ਸੰਗਰੂਰ, ਗੁਰਕਿਰਨ ਸਿੰਘ ਪਿੰਡ ਖਾਸਪੁਰ ਜ਼ਿਲ੍ਹਾ ਪਟਿਆਲਾ ਅਤੇ ਕੁਨਵਰਦੀਪ ਸਿੰਘ ਪਾਤੜਾਂ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਹਨ। ਇਹ ਚਾਰੇ ਖਿਡਾਰੀ ਪਾਤੜਾਂ ਦੇ ਦਾ ਹਾਲਿਕਸ ਐਕਸਫੋਰਡ ਸਮਾਰਟ ਸਕੂਲ ਦੇ ਵਿਦਿਆਰਥੀ ਹਨ ਸਕੂਲ ਪ੍ਰਿੰਸੀਪਲ ਅਮਰਜੋਤ ਕੌਰ, ਡਾਇਰੈਕਟਰ ਦਵਿੰਦਰ ਕੌਰ ਤੇ ਐਮਡੀ ਮਹੀਪ ਹਰੀਕਾ ਨੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਲਈ ਚੁਣੇ ਗਏ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਗੁਰਸੇਵਕ ਅੰਮ੍ਰਿਤਰਾਜ ਨੂੰ ਵਧਾਈ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।