ਧੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਖੋਲ੍ਹਿਆ ਜੂਡੋ-ਕਰਾਟੇ ਸੈਂਟਰ

ਲੜਕੀਆਂ ਨੂੰ ਮੁਫ਼ਤ ਸਿਖਾਏ ਜਾਣਗੇ ਕਰਾਟੇ: 45 ਮੈਂਬਰ

ਫਾਜ਼ਿਲਕਾ, (ਨਰਾਇਣ ਧਮੀਜਾ) । ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਦੇ 130 ਕਾਰਜਾਂ ਤਹਿਤ ਸਾਧ-ਸੰਗਤ ਨੇ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਣ ਲਈ ਸਥਾਨਕ ਨਾਮ ਚਰਚਾ ਘਰ ਵਿੱਚ ਜੂਡੋ ਕਰਾਟੇ ਸੈਂਟਰ ਖੋਲ੍ਹਿਆ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੀ 29 ਅਪਰੈਲ ਨੂੰ ਪਵਿੱਤਰ ਭੰਡਾਰੇ ਮੌਕੇ ਲੜਕੀਆਂ ਨੂੰ ਆਤਮ ਰੱਖਿਆ ਵਾਸਤੇ ਸਿਖਲਾਈ ਦੇਣ ਲਈ 130ਵਾਂ ਕਾਰਜ ਸ਼ੁਰੂ ਕੀਤਾ ਹੈ ਆਪਣੇ ਸਤਿਗੁਰੂ ਦੇ ਬਚਨਾਂ ‘ਤੇ ਫੁੱਲ ਚੜ੍ਹਾਉਂਦਿਆਂ ਸਾਧ-ਸੰਗਤ ਨੇ ਬੇਨਤੀ ਦਾ ਸ਼ਬਦ ਬੋਲ ਕੇ ਇਸ ਸੈਂਟਰ ਦੀ ਸ਼ੁਰੂਆਤ ਕੀਤੀ।

ਜਾਣਕਾਰੀ ਦਿੰਦਿਆਂ 45 ਮੈਂਬਰ ਭੈਣ ਗੁਰਜੀਤ ਕੌਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ‘ਤੇ ਫੁੱਲ ਚੜ੍ਹਾਉਂਦਿਆਂ ਇਸ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਸੈਂਟਰ ਵਿੱਚ ਲੜਕੀਆਂ ਨੂੰ ਜੂਡੋ ਕਰਾਟਿਆਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਸੈਂਟਰ ਲਈ 3000 ਸਕੇਅਰ ਫੁੱਟ ਜਗ੍ਹਾ ‘ਚ ਸ਼ੈੱਡ ਬਣਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਟਰੇਨਰ ਓਮਲਿਆ ਗਾਂਧੀ ਅਤੇ ਰੁਕਸਾਰ ਗਾਂਧੀ ਲੜਕੀਆਂ ਨੂੰ ਜੂਡੋ ਕਰਾਟਿਆਂ ਦੀ ਸਿਖਲਾਈ ਦੇਣਗੀਆਂ ਉਨ੍ਹਾਂ ਦੱਸਿਆ ਕਿ ਦੋਵੇਂ ਟਰੇਨਰ ਜੂਡੋ ਕਰਾਟਿਆਂ ਦੀ ਨੈਸ਼ਨਲ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਪ੍ਰਾਪਤ ਹਨ ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਸਿਖਲਾਈ ਲਈ ਸਵੇਰੇ 5:30 ਵਜੇ ਤੋਂ 6:30 ਵਜੇ ਤੱਕ ਦਾ ਸਮਾ ਰੱਖਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਹੁਣ ਤੱਕ 13 ਲੜਕੀਆਂ  ਦਾਖਲਾ ਲੈ ਚੁੱਕੀਆਂ ਹਨ।

ਇਸ ਮੌਕੇ ਬਲਾਕ ਭੰਗੀਦਾਸ ਪ੍ਰੇਮਚੰਦ ਇੰਸਾਂ,15 ਮੈਂਬਰ ਜਿੰਮੇਵਾਰ ਅਸ਼ੋਕ ਇੰਸਾਂ, ਵਨੀਤਾ ਇੰਸਾਂ, ਸੁਨੀਤਾ, ਰੀਟਾ ਇੰਸਾਂ, ਦਰਸ਼ਨਾ, ਹਰਜਿੰਦਰ ਕੌਰ, ਬੁੱਧੀ,  ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਦਿ ਹਾਜ਼ਰ ਸਨ।

ਲੜਕੀਆਂ ਬਣਨਗੀਆਂ ਆਤਮਿਕ ਤੌਰ ‘ਤੇ ਮਜ਼ਬੂਤ

ਪੰਜਾਬ ਅਗਰਵਾਲ ਸਭਾ ਦੇ ਕੋਆਰਡੀਨੇਟਰ ਐਡਵੋਕੇਟ ਸੰਜੀਵ ਮਾਰਸ਼ਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਲੜਕੀਆਂ ਨੂੰ ਸਵੈ ਰੱਖਿਆ ਲਈ ਆਰਟ ਮਾਰਸ਼ਲ ਸਿਖਾਉਣ ਲਈ ਕਾਰਜ ਸ਼ੁਰੂ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਬਲਾਕ ਦੀ ਸਾਧ-ਸੰਗਤ ਵੱਲੋਂ ਫਾਜ਼ਿਲਕਾ ‘ਚ ਜੋ ਜੂਡੋ ਕਰਾਟੇ ਸੈਂਟਰ ਖੋਲ੍ਹਿਆ ਗਿਆ ਹੈ, ਇਸ ਵਿੱਚ ਲੜਕੀਆਂ ਸਿਖਲਾਈ ਲੈ ਕੇ ਆਤਮਿਕ ਤੌਰ ‘ਤੇ ਮਜ਼ਬੂਤ ਬਣਨਗੀਆਂ।