ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ: ਸਾਧ-ਸੰਗਤ ਨੇ ਦੋ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਤੇ ਇੱਕ ਨੂੰ ਦਿੱਤਾ ਰਾਸ਼ਨ

ਪੰਜ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਮੌਸਮ ਦੇ ਅਨੁਸਾਰ ਸੂਟ ਵੀ ਵੰਡੇ

(ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ਬਰਨਾਲਾ। ਪਵਿੱਤਰ ਅਗਸਤ ਮਹੀਨਾ ਚੜ੍ਹਦਿਆਂ ਹੀ ਸਾਧ-ਸੰਗਤ ਦੇ ਚਿਹਰੇ ’ਤੇ ਰੌਣਕਾਂ ਦਿਖਾਈ ਦੇਣ ਲੱਗੀਆਂ ਹਨ। ਜਿਸ ਦੇ ਤਹਿਤ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਅਨੁਸਾਰ ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਲਗਾਤਾਰ ਅੰਜ਼ਾਮ ਦੇ ਰਹੀ ਹੈ। ਅਜਿਹਾ ਹੀ ਇੱਕ ਸਲਾਘਾਯੋਗ ਕਾਰਜ ਬਲਾਕ ਮਹਿਲ ਕਲਾਂ ਦੇ ਪਿੰਡ ਸਹੌਰ ਦੀ ਸੰਗਤ ਵੱਲੋਂ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭੰਗੀਦਾਸ ਕਰਨੈਲ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਲੈ ਕੇ ਸਾਧ-ਸੰਗਤ ’ਚ ਬੇਇੰਤਹਾ ਖੁਸ਼ੀ ਪਾਈ ਜਾ ਰਹੀ ਹੈ। ਇਸ ਖੁਸ਼ੀ ’ਚ ਹੀ ਸਾਧ-ਸੰਗਤ ਵੱਲੋਂ ਆਪਣੇ ਮੁਰਸ਼ਿਦ ਏ- ਕਾਮਿਲ ਦੇ ਪਵਿੱਤਰ ਤੇ ਰੂਹਾਨੀ ਬਚਨਾਂ ਮੁਤਾਬਕ ਭਲਾਈ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਸਪੈਸ਼ਲ ਨਾਮ ਚਰਚਾ ਦੌਰਾਨ ਪਿੰਡ ਦੀ ਸਾਧ-ਸੰਗਤ ਵੱਲੋਂ ਜਿੱਥੇ ਤੰਦਰੁਸਤ ਤੇ ਨਰੋਏ ਸਮਾਜ ਦੀ ਸਿਰਜਣਾ ਦੇ ਮਕਸਦ ਨਾਲ ਦੋ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਤੇ ਇੱਕ ਲੋੜਵੰਦ ਨੂੰ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਮਹੀਨੇ ਭਰ ਦਾ ਸਮੁੱਚਾ ਰਾਸ਼ਨ ਦਿੱਤਾ ਗਿਆ ਹੈ ਉੱਥੇ ਹੀ ਪੰਜ ਲੋੜਵੰਦ ਪਰਿਵਾਰਾਂ ਦੀ ਔਰਤਾਂ ਨੂੰ ਮੌਸਮ ਦੇ ਅਨੁਸਾਰ ਸੂਟ ਵੀ ਵੰਡੇ ਗਏ ਹਨ।

ਪਿੰਡ ਸਹੌਰ ਵਿਖੇ ਸਪੈਸ਼ਲ ਨਾਮ ਚਰਚਾ ਦੌਰਾਨ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਤੇ ਲੋੜਵੰਦ ਨੂੰ ਰਾਸ਼ਨ ਵੰਡੇ ਜਾਣ ਸਮੇਂ।
ਪਿੰਡ ਸਹੌਰ ਵਿਖੇ ਲੋੜਵੰਦ ਔਰਤਾਂ ਨੂੰ ਮੌਸਮ ਦੇ ਅਨੁਸਾਰ ਸੂਟ ਵੰਡੇ ਜਾਣ ਸਮੇਂ।

ਉਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਇਲਾਹੀ ਹੁਕਮਾਂ ਤਹਿਤ ਉਨਾਂ ਵੱਲੋਂ ਭਲਾਈ ਕਾਰਜ਼ਾਂ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ, ਪੰਦਰਾਂ ਮੈਂਬਰ ਹੈਪੀ ਇੰਸਾਂ ਚੰਨਣਵਾਲ, ਬਲਵਿੰਦਰ ਸਿੰਘ ਇੰਸਾਂ, ਕਰਮਜੀਤ ਸਿੰਘ ਇੰਸਾਂ, ਹਰਦੇਵ ਸਿੰਘ ਇੰਸਾਂ ਆਦਿ ਤੋਂ ਇਲਾਵਾ ਸਾਧ ਸੰਗਤ ਵੀ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ