ਜੇਈਈ ਨਤੀਜ਼ਾ : ਬਠਿੰਡਾ ਦਾ ਮ੍ਰਿਨਾਲ ਗਰਗ ਦੇਸ਼ ਭਰ ’ਚੋਂ ਟਾਪ ਕਰਨ ਵਾਲੇ 14 ਵਿਦਿਆਰਥੀਆਂ ’ਚ ਸ਼ਾਮਿਲ

Bathinda~05

300 ਵਿੱਚੋਂ 300 ਅੰਕ ਕੀਤੇ ਹਾਸਿਲ JEE Result

  • ਪੂਰੇ ਅੰਕ ਹਾਸਿਲ ਕਰਨ ਵਾਲਾ ਮ੍ਰਿਨਾਲ ਪੰਜਾਬ ਦਾ ਇਕਲੌਤਾ ਵਿਦਿਆਰਥੀ

(ਸੁਖਜੀਤ ਮਾਨ) ਬਠਿੰਡਾ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਜੁਆਇੰਟ ਐਟ੍ਰੇਂਸ ਐਗਜਾਮਿਨੇਸ਼ਨ (ਜੀਏਏ) 2022 ਦੇ ਬੀਤੀ ਅੱਧੀ ਰਾਤ ਨੂੰ ਨਤੀਜੇ ਐਲਾਨੇ ਗਏ ਨਤੀਜਿਆਂ ਮੁਤਾਬਿਕ ਬਠਿੰਡਾ ਦਾ ਵਿਦਿਆਰਥੀ ਮਿ੍ਰਨਾਲ ਗਰਗ ਦੇਸ਼ ਭਰ ਦੇ ਉਨ੍ਹਾਂ 14 ਵਿਦਿਆਰਥੀਆਂ ਨਾਲ ਸਾਂਝੇ ਤੌਰ ’ਤੇ ਦੇਸ਼ ਭਰ ’ਚੋਂ ਪਹਿਲੇ ਸਥਾਨ ’ਤੇ ਰਿਹਾ ਹੈ ਜਿਸਨੇ 300 ’ਚੋਂ 300 ਅੰਕ ਹਾਸਿਲ ਕੀਤੇ ਹਨ। (JEE Result)

ਵੇਰਵਿਆਂ ਮੁਤਾਬਿਕ ਮਿ੍ਰਨਾਲ ਚੰਡੀਗੜ੍ਹ ਵਿਖੇ ਸ਼੍ਰੀ ਚੈਤਨਿਆ ਤੋਂ ਕੋਚਿੰਗ ਪ੍ਰਾਪਤ ਕਰ ਰਿਹਾ ਹੈ। ਮਿ੍ਰਨਾਲ ਦੇ ਪਿਤਾ ਵਪਾਰੀ ਹਨ ਜਦਕਿ ਮਾਂ ਘਰੇਲੂ ਹਨ। ਅਠਵੀਂ ਜਮਾਤ ਤੋਂ ਹੀ ਮਿ੍ਰਨਾਲ ਨੇ ਫਿਜਿਕਸ, ਕੈਮਿਸਟ੍ਰੀ ਅਤੇ ਮੈਥ ਵਿਚ ਰੁਚੀ ਦਿਖਾਉਂਦੇ ਹੋਏ ਚੰਡੀਗੜ੍ਹ ਵਿਖੇ ਸ਼੍ਰੀ ਚੈਤਨਿਆ ਵੱਲ੍ਹ ਰੁਖ ਕੀਤਾ। ਮ੍ਰਿਨਾਲ ਦਾ ਟੀਚਾ ਹੁਣ ਆਈਆਈਟੀ ਮੁੰਬਈ ਵਿਚ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਦੀ ਸਿੱਖਿਆ ਲੈਣਾ ਹੈ। ਮਿ੍ਰਨਾਲ, ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ ਅਤੇ ਨੈਸ਼ਨਲ ਟੈਲੇਂਟ ਸਰਚ ਐਗਜਾਮਿਨੇਸ਼ਨ ਦਾ ਸਕਾਲਰ ਹੈ ਅਤੇ ਨਾਲ ਹੀ ਇੰਡਿਆ ਉਲੰਪਿਆਡ ਵਿਚ ਕੈਮੇਸਟ੍ਰੀ, ਫਿਜਿਕਸ ਅਤੇ ਮੈਥ ਕੁਆਲੀਫਾਈਡ ਅਤੇ ਇੰਟਰਨੈਸ਼ਨਲ ਮੈਥੇਮੇਟਿਕਲ ਉਲੰਪਿਆਡ 2020 ਦਾ ਕੁਆਲੀਫਾਈਡ ਰਹਿ ਚੁੱਕਿਆ ਹੈ।

ਮ੍ਰਿਨਾਲ ਦਿਨ ਵਿਚ 14 ਘੰਟੇ ਪੜ੍ਹਾਈ ਕਰਦਾ ਸੀ ਉਸ ਨੂੰ ਆਪਣੀ ਇਸ ਪ੍ਰਾਪਤੀ ਲਈ ਆਪਣੇ ਮਾਪਿਆਂ ਦੇ ਨਾਲ-ਨਾਲ ਸ਼੍ਰੀ ਚੈਤਨਿਆ ਦੇ ਅਧਿਆਪਕਾਂ ਨੂੰ ਆਪਣਾ ਆਦਰਸ਼ ਮੰਨਦਾ ਹੈ, ਜਿਨ੍ਹਾਂ ਨੇ ਅੱਠਵੀ ਜਮਾਤ ਤੋਂ ਹੀ ਇਸ ਖੇਤਰ ਵੱਲ ਉਤਸ਼ਾਹਿਤ ਕੀਤਾ ਮਿ੍ਰਨਾਲ ਗਰਗ ਤੋਂ ਇਲਾਵਾ ਸ਼੍ਰੀ ਚੈਤਨਿਆ ਵਿੱਚ ਪੜਨ ਵਾਲੇ 15 ਹੋਰ ਵਿਦਿਆਰਥੀਆਂ ਨੇ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਜਿੰਨ੍ਹਾਂ ਵਿੱਚ ਨਿਵੇਸ਼ ਅਗਰਵਾਲ ਨੇ ਫਿਜਿਕਸ ਅਤੇ ਹਿਸਾਬ ’ਚੋਂ 100-100, ਯਗਿਆ ਗੋਇਲ ਅਤੇ ਅਨਿਮੇਸ਼ ਮਦਾਨ ਨੇ ਫਿਜਿਕਸ ਵਿੱਚ 100 ਅਤੇ ਮੁਹੰਮਦ ਇਸ਼ਰਾਫੁਲ ਨੇ ਹਿਸਾਬ ’ਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਮਿ੍ਰਨਾਲ ਗਰਗ ਦੀ ਇਸ ਪ੍ਰਾਪਤੀ ’ਤੇ ਸ੍ਰੀ ਚੈਤਨਿਆ ਕੋਚਿੰਗ ਸੈਂਟਰ ਦੇ ਡਾਇਰੈਕਟਰ ਮਿ੍ਰਨਾਲ ਸਿੰਘ ਨੇ ਵਿਦਿਆਰਥੀ ਮਿ੍ਰਨਾਲ ਗਰਗ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ