ਜੱਟੂ ਇੰਜੀਨੀਅਰ ਨੇ ਚੱਕੇ ਫੱਟੇ, ਕਮਾਏ 100 ਕਰੋੜ

ਪਿੰਡਾਂ-ਸ਼ਹਿਰਾਂ ‘ਚ ਹੋ ਰਹੀ ਹੈ ਸਘੈਂਟ ਸਿੰਘ ਸਿੱਧੂ ਦੀ ਚਰਚਾ

(ਸੱਚ ਕਹੂੰ ਨਿਊਜ਼) ਮੁੰਬਈ/ਨਵੀਂ ਦਿੱਲੀ। ਬਾਕਸ ਆਫਿਸ ‘ਤੇ ਸਫ਼ਲਤਾ ਦੇ ਝੰਡੇ ਗੱਡ ਰਹੀ ਡਾ. ਐੱਮਐੱਸਜੀ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਸਿਰਫ਼ 6 ਦਿਨਾਂ ‘ਚ ਹੀ 100 ਕਰੋੜੀ ਕਲੱਬ ‘ਚ ਸ਼ਾਮਲ ਹੋ ਗਈ ਹੈ, ਜਿਸ ਨਾਲ ਪ੍ਰਸੰਸਕਾਂ ‘ਚ ਖੁਸ਼ੀ ਦੀ ਲਹਿਰ ਹੈ ਰਿਲੀਜ਼ਿੰਗ ਦੇ ਛੇ ਦਿਨਾਂ ਬਾਅਦ ਵੀ ਫਿਲਮ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਹਾਊਸਫੁੱਲ ਚੱਲ ਰਹੀ ਹੈ।

ਫਿਲਮ ਦੀ ਹਰਮਨਪਿਆਰਤਾ ਇਸ ਗੱਲ ਤੋਂ ਹੀ ਝਲਕ ਰਹੀ ਹੈ ਕਿ ਪੂਜਨੀਕ ਗੁਰੂ ਜੀ ਵੱਲ ਨਿਭਾਏ ਗਏ ਸਘੈਂਟ ਸਿੰਘ ਸਿੱਧੂ ਦੇ ਕਿਰਦਾਰ ਦੀ ਚਰਚਾ ਪਿੰਡਾਂ-ਸ਼ਹਿਰਾਂ ‘ਚ ਹੋ ਰਹੀ ਹੈ ਸਿੱਧੂ ਦੇ ਡਾਇਲਾੱਗ ‘ਥੁੱਕ ਲਾ ਕੇ’ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈਪ੍ਰਸੰਸਕਾਂ ‘ਚ ਫਿਲਮ ਨੂੰ ਲੈ ਕੇ ਇਸ ਕਦਰ ਜਨੂੰਨ ਬਰਕਰਾਰ ਹੈ ਕਿ ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਲਗਭਗ ਸਾਰੀਆਂ ਥਾਵਾਂ ‘ਤੇ ਸਿਨੇਮਾ ਘਰਾਂ ਦੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ।

ਫਿਲਮ ‘ਚ ਜਿਸ ਤਰ੍ਹਾਂ ਪੇਂਡੂ ਵਿਕਾਸ ਦਾ ਅਨੋਖਾ, ਤੇ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸ ਤੋਂ ਪ੍ਰੇਰਿਤ ਹੋ ਕੇ ਗ੍ਰਾਮ ਪੰਚਾਇਤਾਂ ਤੇ ਪਿੰਡ ਵਾਸੀ ਪਿੰਡਾਂ ਨੂੰ ਸੁਧਾਰਨ ਦਾ ਪ੍ਰਣ ਲੈ ਰਹੇ ਹਨ ਵੱਡੇ ਪਰਦੇ ‘ਤੇ ਫਿਲਮ ਦੇ ਹਿੱਟ ਹੋਣ ਦਾ ਅੰਦਾਜ਼ਾ ਤਾਂ ਦੇਸ਼ ਭਰ ‘ਚ ਰੋਜ਼ਾਨਾ ਚੱਲ ਰਹੇ ਹਾਊਸਫੁੱਲ ਸ਼ੋਅ ਤੋਂ ਲਾਇਆ ਜਾ ਸਕਦਾ ਹੈ ਸਿਨੇਮਾ ਘਰਾਂ ‘ਚ ਸਵੇਰੇ ਪੁੱਜਣ ਵਾਲੀ ਭੀੜ ਦੇਰ ਸ਼ਾਮ ਤੱਕ ਦੇਖੀ ਜਾ ਸਕਦੀ ਹੈ ਫਿਲਮ ਨੂੰ ਲੈ ਕੇ ਹਰ ਵਰਗ ‘ਚ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਕੀ ਬੱਚੇ, ਕੀ ਜਵਾਨ? ਕੀ ਬਜ਼ੁਰਗ ਤੇ ਇੱਥੋਂ ਤੱਕ ਕਿ ਘਰੇਲੂ ਔਰਤਾਂ ‘ਚ ਵੀ ਫਿਲਮ ਪ੍ਰਤੀ ਉਤਸ਼ਾਹ ਦੇਖਣਯੋਗ ਹੈ ਫਿਲਮ ਨੂੰ ਜਿੱਥੇ ਪੰਚ-ਸਰਪੰਚਾਂ ਤੇ ਕਿਸਾਨਾਂ ਨੇ ਕਾਫ਼ੀ ਪਸੰਦ ਕੀਤਾ ਹੈ ਉੱਥੇ ਵਿਦਿਆਰਥੀ, ਡਾਕਟਰ, ਅਧਿਆਪਕ, ਮਜ਼ਦੂਰ, ਕਾਮਗਾਰ, ਵਕੀਲ, ਅਧਿਕਾਰੀ ਤੇ ਪੱਤਰਕਾਰ ਸਮੇਤ  ਸਾਰੇ ਵਰਗਾਂ ਨੇ ਇਸ ‘ਚ ਕਾਫ਼ੀ ਦਿਲਚਸਪੀ ਦਿਖਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ