ਸੁਖਬੀਰ ਬਾਦਲ ਨੂੰ ਹਰਾ ਕੇ ਹੀ ਕਾਂਗਰਸ ਹਾਈਕਮਾਂਡ ਦੀਆਂ ਨਜ਼ਰਾਂ ‘ਚ ਹੀਰੋ ਬਣੇ ਸਨ ਜਗਮੀਤ ਸਿੰਘ ਬਰਾੜ

JagmeetSinghBrar, Congress, SukhbirBadal

ਬਹੁਤੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਗਮੀਤ ਬਰਾੜ ਨੂੰ

ਫਰੀਦਕੋਟ, ਭੁਪਿੰਦਰ ਇੰਸਾਂ

ਕਿਸੇ ਸਮੇਂ ਕਾਂਗਰਸ ਦੇ ਧੜੱਲੇਦਾਰ ਕਾਂਗਰਸੀ ਆਗੂ ਮੰਨੇ ਜਾਂਦੇ ਜਗਮੀਤ ਸਿੰਘ ਬਰਾੜ ਬੀਤੇ ਦਿਨ ਉਸੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ‘ਚ ਸ਼ਾਮਲ ਹੋ ਗਏ, ਜਿਸ ਨੂੰ ਉਨ੍ਹਾਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਾਰੀ ਹਾਰ ਦਿੱਤੀ ਸੀ ।

ਆਪਣੇ ਤਿੱਖੇ ਤੇਵਰਾਂ ਕਰਕੇ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਤੇ ਸੁਖਬੀਰ ਸਿੰਘ ਬਾਦਲ ਦੋ ਵਾਰ ਆਹਮੋ-ਸਾਹਮਣੇ ਹੋਏ ਪਹਿਲੀ ਵਾਰ 1998 ‘ਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਜਗਮੀਤ ਬਰਾੜ ਨੂੰ ਪਛਾੜ ਗਏ ਪਰ ਦੂਜੀ ਵਾਰ 1999 ‘ਚ ਫਰੀਦਕੋਟ ਹਲਕੇ ਤੋਂ ਹੀ ਦੋਵੇਂ ਫਿਰ ਆਹਮੋ-ਸਾਹਮਣੇ ਹੋਏ ਪਰ ਇਸ ਵਾਰ ਜਗਮੀਤ ਦਾ ਦਾਅ ਚੱਲ ਗਿਆ ਤੇ ਉਹ ਸੁਖਬੀਰ ਨੂੰ 5148 ਵੋਟਾਂ ਦੇ ਫਰਕ ਨਾਲ ਹਰਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਗਏ ਉਨ੍ਹਾਂ ਦੀ ਇਸ ਜਿੱਤ ਸੀ, ਜਿਸ ਨਾਲ ਉਨ੍ਹਾਂ ਦਾ ਸਿਆਸੀ ਕਰੀਅਰ ਸੂਰਜ ਵਾਂਗ ਚਮਕਣ ਲੱਗਾ 1999 ਦੀ ਚੋਣ ਇਸ ਕਰਕੇ ਵੀ ਅਹਿਮ ਸੀ ਕਿਉਂਕਿ ਉਸ ਸਮੇਂ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਸੀ ਤੇ ਪਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਸਨ ਸੁਖਬੀਰ ਬਾਦਲ ਨਾਲ ਸਿੱਧੇ ਮੁਕਾਬਲੇ ਕਾਰਨ ਇਹ ਸੀਟ ਨਾ ਸਿਰਫ ਪੰਜਾਬ, ਸਗੋਂ ਦੇਸ਼ ਦੀ ਹਾਟ ਸੀਟ ਬਣ ਗਈ ਸੀ ਸਾਰੇ ਦੇਸ਼ ਦੀਆਂ ਨਜ਼ਰਾਂ ਇਸ ਸੀਟ ‘ਤੇ ਟਿਕ ਗਈਆਂ ਸਨ ਮੁਕਾਬਲਾ ਇੰਨਾ ਫਸਵਾਂ ਸੀ ਕਿ ਜਿੱਤ ਹਾਰ ਦਾ ਫਰਕ 5148 ਵੋਟਾਂ ਤੱਕ ਸਿਮਟ ਗਿਆ ਜਗਮੀਤ ਬਰਾੜ ਨੇ ਕਾਂਗਰਸ ਨੂੰ ਜਿੱਤ ਦਾ ਅਜਿਹਾ ਤੋਹਫਾ ਦਿੱਤਾ ਕਿ ਪਾਰਟੀ ਹਾਈਕਮਾਨ ਅਸ਼-ਅਸ਼ ਕਰ ਉੱਠੀ ਪੰਜਾਬ ਦੇ ਨਾਲ-ਨਾਲ ਕੌਮੀ ਪੱਧਰ ‘ਤੇ ਵੀ ਕਾਂਗਰਸ ਪਾਰਟੀ ‘ਚ ਸ੍ਰ. ਬਰਾੜ ਦਾ ਕੱਦ ਉੱਚਾ ਹੋਇਆ ਤੇ ਉਨ੍ਹਾਂ ਨੂੰ ਪਾਰਟੀ ਦੀ ਕੌਮੀ ਵਰਕਿੰਗ ਕਮੇਟੀ ਦਾ ਇਨਵਾਈਟੀ ਮੈਂਬਰ ਜਿਹੇ ਉੱਚੇ ਅਹੁਦੇ ਵੀ ਦਿੱਤੇ ਗਏ ਉਨ੍ਹਾ ਨੂੰ ਇੱਕ ਬੇਬਾਕ ਆਗੂ ਵਜੋਂ ਜਾਣਿਆ ਜਾਂਦਾ ਰਿਹਾ ਹੈ ਤੇ ਉਹ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਵਿਰੋਧੀਆਂ ਨੂੰ ਮਾਤ ਦਿੰਦੇ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ‘ਆਵਾਜ਼-ਏ-ਪੰਜਾਬ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜਗਮੀਤ ਬਰਾੜ ਦੇ ਕਰੀਅਰ ‘ਤੇ ਜੇਕਰ ਝਾਤ ਮਾਰੀਏ ਤਾਂ ਉਨ੍ਹਾਂ 1980 ‘ਚ ਕਾਂਗਰਸ ਵੱਲੋਂ ਗਿੱਦੜਬਾਹਾ ਵਿਧਾਨ ਸਭਾ ਹਲਕਾ ਤੋਂ ਸ਼ੁਰੂਆਤ ਕੀਤੀ ਜਿਸ ‘ਚ ਉਹ ਪਰਕਾਸ਼ ਸਿੰਘ ਬਾਦਲ ਤੋਂ ਹਾਰ ਗਏ ਸਨ ਇਸ ਤੋਂ ਬਾਅਦ 1985 ‘ਚ ਵੀ ਉਹ ਪਰਕਾਸ਼ ਬਾਦਲ ਤੋਂ ਪਾਰ ਨਹੀਂ ਪਾ ਸਕੇ 1991 ਦੀਆਂ?ਲੋਕ ਸਭਾ ਚੋਣਾਂ ‘ਚ ਫਰੀਦਕੋਟ ਤੋਂ ਐਮਪੀ ਬਣੇ ਸਨ ਜਗਮੀਤ ਸਿੰਘ ਬਰਾੜ ਨੇ 2004 ‘ਚ ਫਿਰੋਜ਼ਪੁਰ ਹਲਕੇ ਤੋਂ ਕਾਂਗਰਸ ਵੱਲੋਂ ਹੀ ਚੋਣ ਲੜੀ, ਜਿਸ ‘ਚ ਉਨ੍ਹਾਂ ਨੂੰ ਮੁੱਖ ਵਿਰੋਧੀ ਜ਼ੋਰਾ ਸਿੰਘ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ 2009 ‘ਚ ਉਹ ਫਿਰੋਜ਼ਪੁਰ ਹਲਕੇ ਤੋਂ ਹੀ ਚੋਣ ਲੜੇ ਤੇ ਇਸ ਵਾਰ ਵੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਜਗਮੀਤ ਸਿੰਘ ਬਰਾੜ ਦਾ ਸਿਆਸੀ ਉਤਰਾਅ ਚੜ੍ਹਾ ਵਾਲਾ ਸਫਰ ਸ਼ੁਰੂ ਹੋਇਆ ਇਸ ਦੌਰਾਨ ਉਨ੍ਹਾਂ ਕਾਂਗਰਸ ਦਾ ਹੱਥ ਛੱਡਦਿਆਂ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੁੰਦਿਆਂ ਪੰਜਾਬ ਤੋਂ ਪਾਰਟੀ ਦੀ ਕਮਾਂਡ ਸੰਭਾਲੀ ਤੇ ਵਰਤਮਾਨ ਸਮੇਂ ‘ਚ ਉਹ ਤ੍ਰਿਣਮੂਲ ਕਾਂਗਰਸ ਵੱਲੋਂ ਹੀ ਸੇਵਾਵਾਂ ਦੇ ਰਹੇ ਸਨ।

ਕੀ ਫਿਰੋਜ਼ਪੁਰ ਤੋਂ ਮਿਲ ਸਕਦੀ ਹੈ ਟਿਕਟ

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਤੋਂ ਬਾਅਦ ਚਰਚਾ ਹੈ ਕਿ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਫਿਰੋਜ਼ਪੁਰ ਤੋਂ ਟਿਕਟ ਦੇ ਸਕਦੀ ਹੈ ਪਰ ਜੇਕਰ ਫਿਰੋਜ਼ਪੁਰ ਹਲਕੇ ‘ਤੇ ਝਾਤ ਮਾਰੀਏ ਤਾਂ ਉੱਥੋਂ ਪਾਰਟੀ ਵੱਲੋਂ ਹੋਰ ਵੀ ਕਈ ਦਾਅਵੇਦਾਰ ਹਨ, ਜਿਨ੍ਹਾਂ ਦਾ ਉੱਥੇ ਚੰਗਾ ਰਸੂਖ ਹੈ ਪਹਿਲੀ ਗੱਲ ਤਾਂ ਉੱਥੋਂ ਖੁਦ ਸੁਖਬੀਰ ਬਾਦਲ ਚੋਣ ਲੜਨ ਦੇ ਚਾਹਵਾਨ ਹਨ ਪਰ ਫਿਰ ਵੀ ਜੇਕਰ ਉਹ ਚੋਣ ਨਹੀਂ ਲੜਦੇ ਤਾਂ ਜਨਮੇਜਾ ਸਿੰਘ ਸੇਖੋਂ ਮੁੱਖ ਦਾਅਵੇਦਾਰ ਹਨ, ਜਿਸ ਕਰਕੇ ਇੱਥੋਂ ਜਗਮੀਤ ਬਰਾੜ ਨੂੰ ਟਿਕਟ ਮਿਲਣੀ ਸੌਖੀ ਨਹੀਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।