ਅਪੰਗਾਂ ਦੇ ਮੁਫ਼ਤ ਹੋਏ ਆਪ੍ਰੇਸ਼ਨ

Free, Operation, Disabled

11ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ

ਦੂਜੇ ਦਿਨ 39 ਮਰੀਜ਼ਾਂ ਦੀ ਜਾਂਚ, 11 ਨੂੰ ਦਿੱਤੇ ਕੈਲੀਪਰ

ਸਰਸਾ, ਸੱਚ ਕਹੂੰ ਨਿਊਜ਼/ਸੁਨੀਲ ਵਰਮਾ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਅੱਜ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ 11ਵਾਂ ‘ਯਾਦ-ਏ-ਮੁਰਸ਼ਿਦ ਕੈਂਪ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ’ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ  ਆਪ੍ਰੇਸ਼ਨ ਲਈ ਚੁਣੇ ਗਏ 5 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਜਦੋਂ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਹਾਲੇ ਜਾਰੀ ਹੈ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥਿਏਟਰ ‘ਚ ਹਸਪਤਾਲ ਦੀ ਹੱਡੀ ਰੋਗ ਮਾਹਰ ਡਾ. ਵੇਦਿਕਾ ਇੰਸਾਂ ਤੇ ਹੋਰ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਹਨ ਦੂਜੇ ਦਿਨ ਤੱਕ ਕੁੱਲ 39 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਹੈ, ਜਿਸ ‘ਚ 22 ਔਰਤਾਂ ਤੇ 17 ਪੁਰਸ਼ ਸ਼ਾਮਲ ਹਨ ਇਸ ਤੋਂ ਇਲਾਵਾ 11 ਮਰੀਜ਼ਾਂ ਨੂੰ ਕੈਲੀਪਰ ਦਿੱਤੇ ਗਏ ਹਨ।

ਨਿਸਵਾਰਥ ਸੇਵਾ ਨੂੰ ਸਮਰਪਿਤ ਸੇਵਾਦਾਰ

ਕੈਂਪ ‘ਚ ਆਪਣਾ ਇਲਾਜ ਕਰਵਾਉਣ ਪਹੁੰਚੇ ਨੰਨ੍ਹੇ-ਮੁੰਨ੍ਹੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੇਵਾ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣ ਤਨ-ਮਨ ਨਾਲ ਜੁਟੇ ਹੋਏ ਹਨ ਸੇਵਾਦਾਰ ਮਰੀਜ਼ਾਂ ਨੂੰ ਆਪ੍ਰੇਸ਼ਨ ਥਿਏਟਰ ‘ਚ ਆਪ੍ਰੇਸ਼ਨ ਲਈ ਲੈ ਕੇ ਜਾਂਦੇ ਹਨ ਤੇ ਆਪ੍ਰੇਸ਼ਨ ਹੋਣ ਤੋਂ ਬਾਅਦ ਵਾਰਡ ‘ਚ ਲੈ ਕੇ ਆਉਂਦੇ ਹਨ ਵਾਰਡ ‘ਚ ਸੇਵਾਦਾਰਾਂ ਦੇ ਨਾਲ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ਼ ਦੇ ਮੈਂਬਰ ਮਰੀਜ਼ਾਂ ਨੂੰ ਸਮੇਂ-ਸਮੇਂ ‘ਤੇ ਦਵਾਈਆਂ ਦੇਣ ਸਮੇਤ ਹੋਰ ਸੇਵਾ ਕਰ ਰਹੇ ਹਨ ਸੇਵਾਦਾਰ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਖਾਣ-ਪੀਣ ਦਾ ਧਿਆਨ ਰੱਖਣ ਦੀ ਸਮਰਪਿਤ ਭਾਵਨਾ ਨਾਲ ਸੇਵਾ ਕਰ ਰਹੇ ਹਨਉਂ ਕੈਂਪ ‘ਚ ਮਹਿਲਾ ਤੇ ਪੁਰਸ਼ ਦੇ ਲਈ ਵੱਖ-ਵੱਖ ਵਾਰਡ ਬਣਾਏ ਗਏ ਹਨ ਮਹਿਲਾ ਮਰੀਜ਼ਾਂ ਦੀ ਸੰਭਾਲ ਲਈ ਮਹਿਲਾ ਸੇਵਾਦਾਰ ਤੇ ਪੁਰਸ਼ ਮਰੀਜ਼ ਦੀ ਸੇਵਾ ਪੁਰਸ਼ ਸੇਵਾਦਾਰ ਵੱਲੋਂ ਬਖੂਬੀ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।