ਅਗਲੇ ਤਿੰਨ ਘੰਟਿਆਂ ’ਚ ਇਨ੍ਹਾਂ 5 ਜ਼ਿਲ੍ਹਿਆਂ ’ਚ ਵਰ੍ਹੇਗਾ ਮੀਂਹ, ਅਲਰਟ ਜਾਰੀ

Weather Update

ਚੰਡੀਗੜ੍ਹ। ਮੌਸਮ ਵਿਭਾਗ ਨੇ ਪੰਜ ਜਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ’ਚ ਅਗਲੇ ਤਿੰਨ ਘੰਟਿਆਂ ਵਿੱਚ 5 ਜ਼ਿਲ੍ਹਿਆਂ ਵਿੱਚ ਗਰਜ਼ ਨਾਲ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ। ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਦੀ ਸੰਭਾਵਨਾ ਹੈ। ਮੀਂਹ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਦੁਆਰਾ ਜਿੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਉਹ ਜ਼ਿਲ੍ਹੇ ਹਨ ਕੁਰੂਕਸ਼ੇਤਰ, ਯਮੁਨਾਨਗਰ, ਪੰਚਕੂਲਾ, ਅੰਬਾਲਾ ਤੇ ਕਰਨਾਲ। (weather update)

ਦੱਸ ਦਈਏ ਕਿ ਹਰਿਆਣਾ ’ਚ ਬੀਤੇ ਕਈ ਦਿਨਾਂ ਤੋਂ ਮਾਨਸੂਨ ਦੀ ਰਫ਼ਤਾਰ ਹੌਲੀ ਪਈ ਹੋਈ ਸੀ ਪਰ ਇੱਕ ਵਾਰ ਫਿਰ ਹੁਣ ਮੌਸਮ ਦਾ ਮਿਜਾਜ ਬਦਲ ਗਿਆ ਹੈ। ਰਾਤ ਨੂੰ ਪਾਣੀਪਤ ਸਮੇਤ ਹੋਰ ਜਗ੍ਹਾ ਮੀਂਹ ਵੀ ਪਿਆ। ਉੱਥੇ ਹੀ ਮੌਸਮ ਵਿਭਾਗ ਅਨੁਸਾਰ ਹਰਿਆਣਾ ’ਚ 13 ਸਤੰਬਰ ਤੋਂ ਇੱਕ ਵਾਰ ਫਿਰ ਮੀਂਹ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। (weather update)

ਪੂਰੇ ਹਰਿਆਣਾ ’ਚ ਇਸ ਹਫ਼ਤੇ ਸਿਰਫ਼ 0.8 ਐੱਮਐੱਮ ਮੀਂਹ ਪਿਆ ਹੈ, ਜੋ ਕਿ ਇਸ ਮਿਆਦ ਦੇ ਆਮ ਮੀਂਹ ਪੱਧ+ 28.5 ਐੱਮਐੱਮ ਦੇ ਮੁਕਾਬਲੇ 97 ਫ਼ੀਸਦੀ ਦੀ ਭਾਰੀ ਗਿਰਾਵਟ ਹੈ। ਉੱਥੇ ਹੀ ਮਾਨਸੂਨ ਸੀਜ਼ਨ ਦੇ ਤਹਿਤ ਇੱਕ ਜੂਨ ਤੋਂ ਸੱਤ ਸਤੰਬਰ ਤੱਕ ਸੂਬੇ ’ਚ 378.8 ਅੱੈਮਐੱਮ ਮੀਂਹ ਪਿਆ, ਜੋ ਇਯ ਮਿਆਦ ਦੇ ਆਮ ਮੀਂਹ ਦੇ ਪੱਧਰ 382 ਅੱੈਮਐੱਮ ਦੇ ਮੁਕਾਬਲੇ ਲਗਭਗ ਇੱਕ ਪ੍ਰਤੀਸ਼ਤ ਘੱਟ ਹੈ।

ਸੂਬੇ ਦੇ 18 ਜ਼ਿਲ੍ਹਿਆਂ ’ਚ ਬਣੇ ਸੋਕੇ ਦੇ ਹਾਲਾਤ | weather update

ਸਤੰਬਰ ਦੇ ਪਹਿਲੇ ਹਫ਼ਤੇ ਸੂਬੇ ਦੇ 18 ਜ਼ਿਲ੍ਹਿਆਂ ’ਚ ਲਗਭਗ ਸੋਕੇ ਦੀ ਸਥਿਤੀ ਦੇਖੀ ਗਈ ਹੈ। ਕੁਰੂਕਸ਼ੇਤਰ, ਮੇਵਾਤ, ਪਲਵਲ ਤੇ ਯਮੁਨਾਨਗਰ ਨੂੰ ਛੱਡ ਦਈਏ ਤਾਂ ਸੂਬੇ ਦੇ ਹੋਰ ਸਾਰੇ ਜ਼ਿਲ੍ਹਿਆਂ ’ਚ ਇਸ ਮਿਆਦ ਦੇ ਆਮ ਮੀੀਹ ਦੇ ਪੱਧਰ ’ਚ ਪੂਰੇ ਸੌ ਫ਼ੀਸਦੀ ਦੀ ਗਿਰਾਵਟ ਦੇਖੀ ਗਈ। ਜਦੋਂਕਿ ਕੁਰੂਕਸ਼ੇਤਰ ’ਚ ਲਗਭਗ 97 ਫ਼ੀਸਦੀ, ਮੇਵਾਤ ’ਚ 70 ਫ਼ੀਸਦੀ, ਪਲਵਲ ’ਚ 95 ਫ਼ੀਸਦੀ ਤੇ ਯਮੁਨਾਨਗਰ ’ਚ 90 ਫ਼ੀਸਦੀ ਗਿਰਾਵਟ ਆਈ।

ਮਾਨਸੂਨ ਸੀਜਨ ’ਚ ਇੱਕ ਫ਼ੀਸਦੀ ਘੱਟ ਮੀਂਹ

ਮੌਸਮ ਵਿਭਾਗ ਅਨੁਸਾਰ ਹਰਿਆਣਾ ’ਚ ਸਤੰਬਰ ਦਾ ਪਹਿਲਾ ਹਫ਼ਤਾ ਮੀਂਹ ਦੀਆਂ ਗਤੀਵਿਧੀਆਂ ਦੇ ਲਿਹਾਜ਼ ਨਾਲ ਸੁੱਕਾ ਰਿਹਾ। ਮੌਸਮ ਵਿਗਿਆਨ ਕੇਂਦਰ ਦੀ ਹਫ਼ਤਾਵਰੀ ਰਿਪੋਰਟ ਅਨੁਸਾਰ ਇੱਕ ਤੋਂ ਸੱਤ ਸਤੰਬਰ ਦੀ ਮਿਆਦ ’ਚ ਸੂਬੇ ’ਚ ਮੀਂਹ ਦੇ ਪੱਧਰ ’ਚ ਭਾਰੀ ਕਮੀ ਦਰਜ਼ ਕੀਤੀ ਗਈ। ਪੂਰੇ ਸੂਬੇ ’ਚ ਘੱਟ ਘੱਟ ਤਾਪਮਾਨ ਆਮ ਤੋਂ ਉੱਪਰ ਚੱਲ ਰਿਹਾ ਹੈ। ਜਦੋਂਕਿ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਸ੍ਰੇਣੀ ’ਚ ਅੰਕਿਆ ਗਿਆ ਹੈ।