ਭਾਰਤ ਦੀ ਪਹਿਲ ’ਤੇ ਅਫ਼ਰੀਕਨ ਯੂਨੀਅਨ ਜੀ 20 ਦਾ ਮੈਂਬਰ ਬਣਿਆ

African Union

ਨਵੀਂ ਦਿੱਲੀ। ਨਵੀਂ ਦਿੱਲੀ ’ਚ ਜੀ 20 ਦੀ ਸ਼ੁਰੂਆਤ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਮੰਡਪਮ ’ਚ ਵਿਦੇਸ਼ੀ ਮਹਿਮਾਾਂਨ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਉਦਘਾਟਨ ਭਾਸ਼ਨ ’ਚ ਮੋਰੱਕੋ ਭੂਚਾਲ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ’ਚ ਅਸੀਂ ਮੋਰੱਕੋ ਦੇ ਨਾਲ ਹਾਂ ਅਤੇ ਲੋਕਾਂ ਦੀ ਹਰ ਸੰਭਵ ਮੱਦਦ ਕਰਾਂਗੇ।

ਸਮਿੱਟ ਦੇ ਉਦਘਾਟਨ ਸੈਸ਼ਨ ’ਚ ਪ੍ਰਧਾਨ ਮੰਤਰੀ ਨੇ ਅਫਰੀਕਨ ਯੂਨੀਅਨ (African Union) ਨੂੰ ਜੀ 20 ਦਾ ਪਰਮਾਨੈਂਟ ਮੈਂਬਰ ਬਣਾਉਣ ਦਾ ਪ੍ਰਤਾਵ ਰੱਖਿਆ। ਬਤੌਰ ਪ੍ਰਧਾਨ ਪੀਐੱਮ ਨੇ ਜਿਵੇਂ ਹੀ ਇਸ ਨੂੰ ਪਾਸਕੀਤਾ, ਅਫ਼ਰੀਕਨ ਯੂਨੀਅਨ ਦੇ ਹੱਡ ਅਜਾਲੀ ਅਸੋਮਾਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਲ ਨਾਲ ਲਾ ਲਿਆ।

ਮੋਦੀ ਬੋਲੇ ਦੁਨੀਆਂ ’ਚ ਭੋਰੋਸੇ ਦਾ ਸੰਕਟ ਪੈਦਾ ਹੋਇਆ | G 20 Sumit

ਪੀਐੱਮ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਵਿਸ਼ਵ ’ਚ ਵਿਸ਼ਵਾਸ ਦਾ ਸੰਕਟ ਪੈਦਾ ਹੋ ਗਿਆ ਹੈ। ਯੂਕਰੇਨ ਯੁੱਧ ਨੇ ਇਸ ਸੰਕਟ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ। ਜਦੋਂ ਅਸੀਂ ਕੋਰੋਨਾ ਨੂੰ ਹਰਾ ਸਦੇ ਹਾਂ ਤਾਂ ਆਪਸੀ ਚਰਚਾ ਨਾਲ ਵਿਸ਼ਵਾਸ ਦੇ ਇਸ ਸੰਕਟ ਨੂੰ ਵੀ ਦੂਰ ਕਰ ਸਕਦੇ ਹਾਂ। ਇਹ ਸਾਰਿਆਂ ਦੇ ਇਕੱਠੇ ਹੋ ਕੇ ਚੱਲਣ ਦਾ ਸਮਾਂ ਹੈ। (African Union)

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਜਿਸ ਜਗ੍ਹਾ ਇਕੱਠੇ ਹੋਏ ਹਾਂ ਇੱਥੋਂ ਕੁਝ ਕਿਲੋਮੀਟਰ ਦੂਰ ਢਾਈ ਹਜ਼ਾਰ ਸਾਲ ਪੁਰਾਣਾ ਸਤੰਭ ਹੈ। ਇਸ ’ਤੇ ਲਿਖਿਆ ਹੈ ਕਿ ਮਾਨਵਤਾ ਦਾ ਕਲਿਆਣ ਸਦਾ ਯਕੀਨੀ ਬਣਾਇਆ ਜਾਵੇ। ਢਾਈ ਹਜ਼ਾਰ ਸਾਲ ਪਹਿਲਾਂ ਭਾਰਤ ਦੀ ਧਰਤੀ ਨੇ ਇਹ ਸੰਦੇਸ਼ ਪੂਰੀ ਦੁਨੀਆਂ ਨੂੰ ਦਿੱਤਾ ਸੀ। 21ਵੀਂ ਸਦੀ ਦਾ ਇਹ ਸਮਾਂ ਪੂਰੀ ਦੁਨੀਆਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਹੈ।

ਇਹ ਵੀ ਪੜ੍ਹੋ : ਗੈਂਗਸਟਰ ਸੋਨੂੰ ਖੱਤਰੀ ਦੇ ਤਿੰਨ ਸ਼ੂਟਰ ਹਥਿਆਰਾਂ ਸਮੇਤ ਗ੍ਰ੍ਰਿਫ਼ਤਾਰ