ਮਾਈਨਰ ਦਾ ਸਾਰਾ ਪਾਣੀ ਜਾਣ ਲੱਗਿਆ ਸੇਮ ਨਾਲੇ ’ਚ
ਸ਼ੁਧੀਰ ਅਰੋੜਾ
ਅਬੋਹਰ । ਹਲਕਾ ਬੱਲੂਆਣਾ ਦੇ ਪਿੰਡ ਬਹਾਦੁਰਖੇੜਾ ਅਤੇ ਸਰਦਾਰਪੁਰਾ ਤੋਂ ਬਹਾਦੁਰਖੇੜਾ ਮਾਈਨਰ ’ਚ ਪਿਛਲੇ ਦਿਨ ਕਰੀਬ 40 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਦੱਸਣਯੋਗ ਹੈ ਕਿ ਪਾੜ ਪੈਣ ਨਾਲ ਮਾਈਨਰ ਦਾ ਪਾਣੀ ਨਾਲ ਲੱਗਦੇ ਸੇਮਨਾਲੇ ਵਿੱਚ ਜਾਣ ਲੱਗਾ ਕਿਸਾਨਾਂ ਨੇ ਇਸ ਮਾਈਨਰ ਵਿੱਚ ਵਾਰ-ਵਾਰ ਪੈਂਦੇ ਪਾੜ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ। ਇੱਥੇ ਦੇ ਕਿਸਾਨਾਂ ਸੁਰਿੰਦਰ ਕਮਾਰ, ਲਖਵਿੰਦਰ ਸਿੰਘ, ਸਰਬਜੀਤ ਸਿੰਘ, ਰਘੂੁ ਨਾਗਪਾਲ, ਗੁਰਚਰਨ ਸਿੰਘ, ਸਾਹਿਬ ਰਾਮ ਪੂਨੀਆਂ ,ਸੁਖਵਿੰਦਰ ਸਿੰਘ, ਸਤਵੰਤ ਸਿੰਘ, ਕਰਨ ਨਾਗਪਾਲ, ਸੰਨੀ ਬਰਾੜ ਅਤੇ ਅਰਜੁਨ ਨਾਗਪਾਲ ਨੇ ਦੱਸਿਆ ਕਿ ਪਹਿਲਾਂ ਹੀ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਉਤਪਾਦਨ ਘੱਟ ਹੋਇਆ ਹੈ ਅਤੇ ਹੁਣ ਜਦੋਂ ਨਰਮੇ ਦੀ ਬਿਜਾਈ ਦਾ ਸਮਾਂ ਹੈ ਅਤੇ ਨਹਿਰੀ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਹੈ ਤਾਂ ਮਾਈਨਰ ਦੇ ਟੁੱਟਣ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਪਾਣੀ ਨਾ ਲੱਗਣ ਕਾਰਨ ਕਰੀਬ ਸਾਢੇ 3 ਹਜ਼ਾਰ ਏਕੜ ਜ਼ਮੀਨ ਪ੍ਰਭਾਵਿਤ ਹੋ ਰਹੀ ਹੈ।
ਕਿਸਾਨਾਂ ਨੇ ਦੱਸਿਆ ਕਿ ਇਹ ਮਾਈਨਰ ਨਵੇਂ ਸਿਰੇ ਤੋਂ ਬਣਨ ਲਈ ਪ੍ਰਸਤਾਵਿਤ ਹੋ ਚੁੱਕੀ ਹੈ ਪਰ ਫਿਰ ਵੀ ਇਸ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਰਿਹਾ। ਜਿਸ ਕਾਰਨ ਆਏ ਦਿਨ ਇਸ ਵਿੱਚ ਪਾੜ ਪੈਂਦੇ ਹਨ। ਇੱਧਰ ਨਹਿਰੀ ਵਿਭਾਗ ਦੇ ਐਕਸੀਅਨ ਰਮਨਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਮਾਈਨਰ ’ਚ ਆਏ 10 ਤੋਂ 15 ਫੁੱਟ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਲਿਆ ਗਿਆ ਹੈ ਤੇ ਇਸ ਲਈ ਹੈਡ ਤੋਂ ਪਾਣੀ ਵੀ ਬੰਦ ਕਰਵਾਇਆ ਜਾ ਚੁੱਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ