ਪਿਆਰੇ ਸਤਿਗੁਰੂ ਜੀ ਨੇ ਸੁਣੀ ਜੀਵ ਦੀ ਤੜਫ਼, ਦਿੱਤੇ ਦਰਸ਼ਨ

pita ji (2)

ਪਿਆਰੇ ਸਤਿਗੁਰੂ ਜੀ (Satguru Ji) ਨੇ ਸੁਣੀ ਜੀਵ ਦੀ ਤੜਫ਼, ਦਿੱਤੇ ਦਰਸ਼ਨ

ਡੇਰਾ ਸ਼ਰਧਾਲੂ ਲਾਲ ਸਿੰਘ ਇੰਸਾਂ ਪੁੱਤਰ ਸੱਚਖੰਡਵਾਸੀ ਸ਼੍ਰੀ ਗੁੱਜਰ ਸਿੰਘ ਪਿੰਡ ਹਮਝੇੜੀ ਬਲਾਕ ਪਾਤੜਾਂ ਜ਼ਿਲ੍ਹਾ ਪਟਿਆਲਾ ਤੋਂ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਤੇ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:-

ਸੰਨ 2004 ਦੀ ਗੱਲ ਹੈ, ਮੈਂ ਹੋਰ ਸੇਵਾਦਾਰਾਂ ਨਾਲ ਦਰਬਾਰ ’ਚ ਸੇਵਾ ’ਤੇ ਆਇਆ ਹੋਇਆ ਸੀ ਉਨ੍ਹਾਂ?ਦਿਨਾਂ ਮੈਂ ਇੱਕ ਕੋਠੀ ’ਚ ਪੱਥਰਾਂ ਦੀ ਰਗੜਾਈ ਕਰ ਰਿਹਾ ਸੀ ਮੈਨੂੰ ਕੁਝ ਦਿਨਾਂ ਤੋਂ ਪਿਆਰੇ ਸਤਿਗੁਰੂ ਜੀ (Satguru Ji) ਦੇ ਦਰਸ਼ਨ ਨਹੀਂ ਹੋਏ ਸਨ। ਮੇਰੇ ਦਿਲ ’ਚ ਖਿਆਲ ਆਇਆ ਕਿ ਮੈਂ ਆਪਣਾ ਘਰ-ਬਾਰ ਛੱਡ ਕੇ ਇਹ ਸੇਵਾ ’ਤੇ ਆਇਆ ਹਾਂ, ਪਰ ਦਰਸ਼ਨ ਫਿਰ ਵੀ ਨਹੀਂ ਹੋ ਰਹੇ ਉਸ ਸਮੇਂ ਸ਼ਾਮ ਹੋ ਗਈ ਸੀ ਮੇਰੇ ਦਿਲ ’ਚ ਦਰਸ਼ਨ ਕਰਨ ਦੀ ਇੰਨੀ ਤੜਫ਼ ਬਣ ਗਈ ਕਿ ਮੈਨੂੰ ਵੈਰਾਗ ਆ ਗਿਆ ਮੇਰੇ ਨਾਲ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਬਿਨਾ ਦੱਸੇ ਉੱਥੋਂ ਚੱਲ ਪਿਆ ਕਿ ਅੱਜ ਤਾਂ ਦਰਸ਼ਨ ਕਰਨੇ ਹੀ ਕਰਨੇ ਹਨ, ਭਾਵੇਂ ਕੁਝ ਵੀ ਹੋ ਜਾਵੇ ਮੈਨੂੰ ਉੱਥੇ ਜੋ ਵੀ ਮਿਲਿਆ ਉਸੇ ਨੂੰ ਪੁੱਛਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ, ਕਿੱਥੇ ਮਿਲਣਗੇ।

ਡੇਰਾ ਸ਼ਰਧਾਲੂ ਭਾਈਆਂ ਨੇ ਮੈਨੂੰ ਦੱਸਿਆ ਕਿ ਇਸ ਸਮੇਂ ਪਿਤਾ ਜੀ 12 ਨੰਬਰ ਮੋਟਰ ’ਤੇ ਮਿਲਣਗੇ ਜਿਸ ਦਾ ਨਾਂਅ ਹੁਣ 20 ਨੰਬਰ ਮੋਟਰ ਹੈ ਮੈਂ ਸੋਚਿਆ ਕਿ ਮੋਟਰ ਡੇਢ-ਦੋ ਕਿਲੋਮੀਟਰ ਦੂਰ ਹੈ, ਪਰ ਦਰਸ਼ਨ ਤਾਂ ਜ਼ਰੂਰ ਹੀ ਕਰਨੇ ਹਨ ਮੈਂ ਸੋਚਿਆ ਕਿ ਮੇਰੇ ਉੱਥੇ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਕਿਤੇ ਚਲੇ ਨਾ ਜਾਣ ਬਸ ਇਸੇ ਗੱਲ ’ਤੇ ਮੇਰੀ ਅੱਖਾਂ ’ਚੋਂ ਵੈਰਾਗ ਦੇ ਹੰਝੂਆਂ ਦੀ ਝੜੀ ਲੱਗ ਗਈ ਮੈਂ 20 ਨੰਬਰ ਮੋਟਰ ਵੱਲ ਭੱਜ ਪਿਆ ਆਪਣੇ ਮਨ ਹੀ ਮਨ ’ਚ ਗੱਲ ਕਹਿ ਰਿਹਾ ਸੀ ਕਿ ਪਿਤਾ ਜੀ ਅੱਜ ਦਰਸ਼ਨ ਜ਼ਰੂਰ ਦੇਣਾ।

ਮੈਂ ਬਿਨਾ ਉੱਚੀ-ਨੀਂਵੀ ਜਗ੍ਹਾ ਦੇਖ ਪੂਰੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਸੀ ਕਈ ਵਾਰ ਰਸਤੇ ’ਚ ਅੜਕ ਕੇ ਡਿੱਗਿਆ, ਫਿਰ ਉਠ ਕੇ ਭੱਜਿਆ ਅੱਖਾਂ ’ਚ ਬੇਤਹਾਸ਼ਾ ਹੰਝੂ ਵਹਿ ਰਹੇ ਸਨ ਦਿਲ ’ਚ ਤੜਫ ਸੀ ਦਰਸ਼ਨਾਂ ਦੀ ਜਦੋਂ ਮੈਂ ਮੋਟਰ ’ਤੇ ਪਹੁੰਚਿਆ ਤਾਂ ਮੇਰੇ ਸਾਹ ਰੇਲ ਦੇ ਇੰਜਨ ਦੀ ਤਰ੍ਹਾਂ ਚੱਲ ਰਹੇ ਸਨ ਮੈਂ ਬੜੀ ਮੁਸ਼ਕਲ ਨਾਲ ਸਾਹ ਰੋਕ ਕੇ ਉੱਥੇ ਮੋਟਰ ਦੇ ਏਰੀਏ ’ਚ ਖੜ੍ਹੇ ਸ਼ਰਧਾਲੂਆਂ ਤੋਂ ਪੁੱਛਿਆ ਕਿ ਪਿਤਾ ਜੀ ਇੱਥੇ ਆਏ ਸਨ? ਹੁਣ ਕਿਸ ਪਾਸੇ ਹਨ ਉਨ੍ਹਾਂ ਸ਼ਰਧਾਲੂ ਭਾਈਆਂ ਨੇ ਦੱਸਿਆ ਕਿ ਪਿਤਾ ਜੀ ਤਾਂ ਕਾਫੀ ਸਮਾਂ ਪਹਿਲਾਂ ਇੱਥੋਂ ਚੱਲੇ ਗਏ ਮੈਂ ਫਿਰ ਵੈਰਾਗ ’ਚ ਫੁੱਟ-ਫੁੱਟ ਕੇ ਰੋਣ ਲੱਗਿਆ ਮੈਨੂੰ ਅਜਿਹਾ ਲੱਗਿਆ ਕਿ ਮੇਰੇ ਤੋਂ ਕੁਝ ਖੁੁੱਸ ਗਿਆ ਹੈ।

ਮੈਂ ਨਿਰਾਸ਼ ਹੋ ਕੇ ਉੱਥੋਂ ਵਾਪਸ ਚੱਲ ਪਿਆ ਦਿਲ ’ਚ ਇੰਨੀ ਤੜਫ ਸੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਦਰਸ਼ਨ ਦੇਣ ਤਾਂ ਹੀ ਮੈਂ ਬਚਾਂਗਾ ਮੈਂ ਨਿਰਾਸ਼ਾ ਦੇ ਆਲਮ ’ਚ ਡੁੱਬਿਆ ਹੋਇਆ ਵਾਪਸ ਜਾਂਦਾ ਹੋਇਆ ਸੋਚ ਰਿਹਾ ਸੀ ਕਿ ਮੇਰੇ ਤੋਂ ਕੋਈ ਗੁਨਾਹ ਹੋ ਗਿਆ ਹੈ ਜਾਂ ਮੇਰੇ ’ਚ ਕੋਈ ਕਮੀ ਹੈ, ਜਿਸ ਕਾਰਨ ਮੈਨੂੰ ਦਰਸ਼ਨ ਨਹੀਂ ਹੋ ਰਹੇ ਮੈਂ ਥਕਿਆ-ਹਾਰਿਆ ਹੌਲੀ-ਹੌਲੀ ਚੱਲ ਰਿਹਾ ਸੀ ਪਰ ਦਰਸ਼ਨਾਂ ਦੀ ਤੜਫ ਹੁਣ ਵੀ ਲੱਗੀ ਹੋਈ ਸੀ, ਕਿ ਸਤਿਗੁਰੂ ਜੀ ਮਿਲੇ ਤਾਂ ਹੀ ਜ਼ਿੰਦਗੀ ਹੈ।

ਮੈਂ ਚੱਲਦਾ-ਚੱਲਦਾ ਬੇਰੀਆਂ ਵਾਲੇ ਰਸਤੇ ’ਤੇ ਪਹੁੰਚਿਆ, ਜਿੱਥੇ ਆਰਾ ਮਸ਼ੀਨ ਲੱਗੀ ਹੋਈ ਹੈ ਆਰੇ ਵਾਲੇ ਮੋੜ ਤੋਂ ਵੀ ਪਿੱਛੇ ਸੀ ਕਿ ਪਿੱਛੇ ਤੋਂ ਇੱਕ ਗੱਡੀ ਆਈ, ਜਿਸ ਦਾ ਰੰਗ ਅਸਮਾਨੀ ਸੀ ਮੈਂ ਸੋਚਿਆ ਕਿ ਗੱਡੀ ਆ ਰਹੀ ਹੈ, ਮੈਂ ਸਾਈਡ ’ਤੇ ਹੋ ਜਾਵਾ ਮੈਂ ਸਾਈਡ ’ਚ ਹੋ ਕੇ ਖੜ੍ਹਾ ਹੋ ਗਿਆ ਗੱਡੀ ਦੀ ਲਾਈਟ ਬਿਲਕੁਲ ਡਿੰਮ ਸੀ ਜਦੋਂ ਮੈਂ ਗੱਡੀ ਵੱਲ ਦੇਖਿਆ ਤਾਂ ਅੰਦਰ ਵਾਲੀ ਲਾਈਟ ਜਗ ਪਈ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਗੱਡੀ ਦੇ ਅੰਦਰ ਬੈਠੇ ਪੂਜਨੀਕ ਹਜ਼ੂਰ ਪਿਤਾ ਜੀ ਮੈਨੂੰ ਦੇਖ ਕੇ ਮੁਸਕੁਰਾ ਰਹੇ ਸਨ ਮੈਂ ਸਜਦਾ ਕੀਤਾ, ਪਿਤਾ ਜੀ ਨੇ ਮੈਨੂੰ ਪਵਿੱਤਰ ਅਸ਼ੀਰਵਾਦ ਪ੍ਰਦਾਨ ਕੀਤਾ। ਮੈਂ ਹੈਰਾਨ ਰਹਿ ਗਿਆ ਕਿ ਪਿਤਾ ਜੀ ਕੱਲੇ ਹੀ ਗੱਡੀ ’ਤੇ ਆਏ, ਨਾ ਕੋਈ ਗੱਡੀ ਅੱਗੇ ਸੀ , ਨਾ ਹੀ ਕੋਈ ਗੱਡੀ ਪਿੱਛੇ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਨਾ ਨਾ ਰਿਹਾ। ਮੈਂ ਖੁਸ਼ੀ ’ਚ ਪਾਗਲਾਂ ਦੀ ਤਰ੍ਹਾਂ ਹੋ ਗਿਆ। ਮੈਨੂੰ ਆਪਣੇ ਆਪ ਦੀ ਸੁਧ ਨਾ ਰਹੀ ਫਿਰ ਮੈਨੂੰ ਨਹੀਂ ਪਤਾ ਚੱਲਿਆ ਕਿ ਗੱਡੀ ਕਿੱਧਰ ਗਈ ਉਸ ਤੋਂ ਬਾਅਦ ਮੈਂ ਸੇਵਾ ਵਾਲੀ ਜਗ੍ਹਾ ’ਤੇ ਆ ਕੇ ਸੇਵਾ ’ਚ ਲੱਗ ਗਿਆ ਜਦੋਂ ਕਦੇ ਮੈਨੂੰ ਇਹ ਰੋਮਾਂਚਕਾਰੀ ਘਟਨਾ ਯਾਦ ਆਉਦੀ ਹੈ ਤਾਂ ਮੈਂ ਖੁਸ਼ੀ ਨਾਲ ਝੂਮ ਉਠਦਾ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ