ਮਾਈਨਰ ’ਚ ਪਾੜ ਪਿਆ, ਸਿੰਚਾਈ ਤੋਂ ਵਾਂਝੇ ਕਿਸਾਨ ਹੋ ਰਹੇ ਨੇ ਖੱਜਲ-ਖੁਆਰ

Public

ਮਾਈਨਰ ਦਾ ਸਾਰਾ ਪਾਣੀ ਜਾਣ ਲੱਗਿਆ ਸੇਮ ਨਾਲੇ ’ਚ

ਸ਼ੁਧੀਰ ਅਰੋੜਾ
ਅਬੋਹਰ । ਹਲਕਾ ਬੱਲੂਆਣਾ ਦੇ ਪਿੰਡ ਬਹਾਦੁਰਖੇੜਾ ਅਤੇ ਸਰਦਾਰਪੁਰਾ ਤੋਂ ਬਹਾਦੁਰਖੇੜਾ ਮਾਈਨਰ ’ਚ ਪਿਛਲੇ ਦਿਨ ਕਰੀਬ 40 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਦੱਸਣਯੋਗ ਹੈ ਕਿ ਪਾੜ ਪੈਣ ਨਾਲ ਮਾਈਨਰ ਦਾ ਪਾਣੀ ਨਾਲ ਲੱਗਦੇ ਸੇਮਨਾਲੇ ਵਿੱਚ ਜਾਣ ਲੱਗਾ ਕਿਸਾਨਾਂ ਨੇ ਇਸ ਮਾਈਨਰ ਵਿੱਚ ਵਾਰ-ਵਾਰ ਪੈਂਦੇ ਪਾੜ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ। ਇੱਥੇ ਦੇ ਕਿਸਾਨਾਂ ਸੁਰਿੰਦਰ ਕਮਾਰ, ਲਖਵਿੰਦਰ ਸਿੰਘ, ਸਰਬਜੀਤ ਸਿੰਘ, ਰਘੂੁ ਨਾਗਪਾਲ, ਗੁਰਚਰਨ ਸਿੰਘ, ਸਾਹਿਬ ਰਾਮ ਪੂਨੀਆਂ ,ਸੁਖਵਿੰਦਰ ਸਿੰਘ, ਸਤਵੰਤ ਸਿੰਘ, ਕਰਨ ਨਾਗਪਾਲ, ਸੰਨੀ ਬਰਾੜ ਅਤੇ ਅਰਜੁਨ ਨਾਗਪਾਲ ਨੇ ਦੱਸਿਆ ਕਿ ਪਹਿਲਾਂ ਹੀ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਉਤਪਾਦਨ ਘੱਟ ਹੋਇਆ ਹੈ ਅਤੇ ਹੁਣ ਜਦੋਂ ਨਰਮੇ ਦੀ ਬਿਜਾਈ ਦਾ ਸਮਾਂ ਹੈ ਅਤੇ ਨਹਿਰੀ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਹੈ ਤਾਂ ਮਾਈਨਰ ਦੇ ਟੁੱਟਣ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਪਾਣੀ ਨਾ ਲੱਗਣ ਕਾਰਨ ਕਰੀਬ ਸਾਢੇ 3 ਹਜ਼ਾਰ ਏਕੜ ਜ਼ਮੀਨ ਪ੍ਰਭਾਵਿਤ ਹੋ ਰਹੀ ਹੈ।Khada

ਕਿਸਾਨਾਂ ਨੇ ਦੱਸਿਆ ਕਿ ਇਹ ਮਾਈਨਰ ਨਵੇਂ ਸਿਰੇ ਤੋਂ ਬਣਨ ਲਈ ਪ੍ਰਸਤਾਵਿਤ ਹੋ ਚੁੱਕੀ ਹੈ ਪਰ ਫਿਰ ਵੀ ਇਸ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਰਿਹਾ। ਜਿਸ ਕਾਰਨ ਆਏ ਦਿਨ ਇਸ ਵਿੱਚ ਪਾੜ ਪੈਂਦੇ ਹਨ। ਇੱਧਰ ਨਹਿਰੀ ਵਿਭਾਗ ਦੇ ਐਕਸੀਅਨ ਰਮਨਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਮਾਈਨਰ ’ਚ ਆਏ 10 ਤੋਂ 15 ਫੁੱਟ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਲਿਆ ਗਿਆ ਹੈ ਤੇ ਇਸ ਲਈ ਹੈਡ ਤੋਂ ਪਾਣੀ ਵੀ ਬੰਦ ਕਰਵਾਇਆ ਜਾ ਚੁੱਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ