ਆਈਪੀਐਲ ਦਾ ਫਾਈਨਲ ਅੱਜ, ਸੁਰੱਖਿਆ ਸਖ਼ਤ

Ipl, Final, Today, Tight, Security

ਆਈਪੀਐਲ ਦਾ ਫਾਈਨਲ ਅੱਜ, ਸੁਰੱਖਿਆ ਸਖ਼ਤ

ਹੈਦਰਾਬਾਦ, ਏਜੰਸੀ। ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਅੱਜ ਐਤਵਾਰ ਨੂੰ ਇੱਥੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਆਈਪੀਐਲ-12 ਦਾ ਫਾਈਨਲ ਹੋਣ ਜਾ ਰਿਹਾ ਹੈ। ਫਾਈਨਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਰਚਾਕੋਂਡਾ ਦੇ ਪੁਲਿਸ ਕਮਿਸ਼ਨ ਮਹੇਸ਼ ਭਾਗਵਤ ਨੇ ਇਸ ਸਬੰਧੀ ਦੱਸਿਆ ਕਿ ਮੈਚ ਦੇ ਦਿਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਟੇਡੀਅਮ ‘ਚ ਅਤੇ ਉਸ ਦੇ ਬਾਹਰ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਅਤੇ ਹਥਿਆਰਬੰਦ ਗਾਰਡ ਸਮੇਤ 2850 ਪੁਲਿਸ ਕਰਮਚਾਰੀਆਂ ਨੂੰ ਸੁਰੱਖਿਆ ‘ਚ ਤਾਇਨਾਤ ਕੀਤਾ ਗਿਆ ਹੈ। ਇਸ ਦਰਮਿਆਨ ਫਾਈਨਲ ਮੈਚ ਦੇ ਟਿਕਟ ਵਿੱਕਰੀ ਦੇ ਖੁੱਲ੍ਹਣ ਦੇ ਦੋ ਮਿੰਟ ਦੇ ਅੰਦਰ ਹੀ ਵਿਕ ਗਏ। ਸਟੇਡੀਅਮ ਦੀ ਸਮਰੱਥਾ 38 ਹਜ਼ਾਰ ਦਰਸ਼ਕਾਂ ਦੀ ਹੈ।

ਜੇਤੂ ਨੂੰ ਮਿਲਣਗੇ 20 ਕਰੋੜ ਰੁਪਏ

ਮੁੰਬਈ ਇੰਡੀਅਨਜ ਤੇ ਚੇਨੱਈ ਸੁਪਰਕਿੰਗਜ਼ ਦਰਮਿਆਨ ਹੋ ਰਹੇ ਫਾਈਨਲ ਦੇ ਜੇਤੂ 20 ਕਰੋੜ ਦੀ ਇਨਾਮੀ ਰਾਸ਼ੀ ਮਿਲੇਗੀ ਤੇ ਹਾਰਨ ਵਾਲੀ ਟੀਮ ਨੂੰ 12.5 ਕਰੋੜ ਰੁਪਏ ਮਿਲਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।