ਹਰਿਆਣਾ ‘ਚ 66 ਫੀਸਦੀ ਵੋਟਿੰਗਪੱਛਮੀ ਬੰਗਾਲ ਨੇ ਤੋੜੇ ਰਿਕਾਰਡ, 80.16 ਫੀਸਦੀ ਵੋਟਿੰਗ

Haryana, 66 Percent, Voting

ਛੇਵਾਂ ਗੇੜ : ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਜਨਤਾ ਨੇ ਦਿਖਾਈ ਤਾਕਤ

ਦਿੱਲੀ ‘ਚ 55.44 ਫੀਸਦੀ ਤੇ ਉੱਤਰ ਪ੍ਰਦੇਸ਼ ‘ਚ 50.82 ਫੀਸਦੀ ਵੋਟਿੰਗ

ਸੱਚ ਕਹੂੰ ਨਿਊਜ਼/ਏਜੰਸੀ, ਚੰਡੀਗੜ੍ਹ/ਨਵੀਂ ਦਿੱਲੀ

ਦੇਸ਼ ਭਰ ਦੇ ਸੱਤ ਸੂਬਿਆਂ ਦੀਆਂ 59 ਸੀਟਾਂ ‘ਤੇ ਛੇਵੇਂ ਗੇੜ ਦੀਆਂ ਵੋਟਾਂ ਸ਼ਾਮ ਛੇ ਵਜੇ ਖਤਮ ਹੋ ਗਈਆਂ ਵੋਟਿੰਗ ਕਾਰਨ ਹਰਿਆਣਾ ‘ਚ ਕਈ ਥਾਵਾਂ ‘ਤੇ ਹਿੰਸਕ ਘਟਨਾਵਾਂ?ਦੀਆਂ ਖਬਰਾਂ ਆਈਆਂ ਪਰ ਬਿਨਾ ਜਾਨ-ਮਾਲ ਦੇ ਨੁਕਸਾਨ ਦੇ ਚੋਣਾਂ ਸ਼ਾਂਤਮਈ ਢੰਗ ਨਾਲ ਨਪੇਰੇ ਚੜ੍ਹ ਗਈਆਂ| ਵੋਟਿੰਗ ਦੌਰਾਨ ਪੱਛਮੀ ਬੰਗਾਲ ‘ਚ ਕਈ ਥਾਵਾਂ ‘ਤੇ ਹਿੰਸਾ ਹੋਈ ਇੱਥੇ ਭਾਜਪਾ ਉਮੀਦਵਾਰ ਦੀ ਗੱਡੀ ‘ਤੇ ਹਮਲਾ ਕੀਤਾ ਗਿਆ ਤੇ ਵਰਕਰਾਂ ਦੇ ਮਾਰੇ ਜਾਣ ਦੀ ਵੀ ਖਬਰ ਆਈ ਦੇਸ਼ ‘ਚ ਬਾਕੀ ਥਾਵਾਂ ‘ਤੇ ਵੋਟਿੰਗ ਸ਼ਾਂਤੀਪੂਰਨ ਰਹੀਆਂ ਸ਼ਾਮ ਛੇ ਵਜੇ ਤੱਕ ਕਰੀਬ 64 ਫੀਸਦੀ ਵੋਟਿੰਗ ਹੋਈ ਸੀ ਇਸ ਗੇੜ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਠਾਕੁਰ ਸਮੇਤ ਕਈ ਆਗੂਆਂ ਨੇ ਆਪਣੇ-ਆਪਣੇ ਵੋਟ ਦੀ ਵਰਤੋਂ ਕੀਤੀ|  ਜ਼ਿਕਰਯੋਗ ਹੈ ਕਿ 2014 ‘ਚ ਭਾਜਪਾ ਨੇ 59 ‘ਚੋਂ 45 ਸੀਟਾਂ ਇਕੱਲਿਆਂ ਜਿੱਤੀਆਂ ਸਨ ਉਸ ਦੀ ਸਹਿਯੋਗੀ ਲੋਜਪਾ ਨੂੰ ਇੱਕ ਸੀਟ ਮਿਲੀ ਸੀ ਤ੍ਰਿਣਮੂਲ ਕਾਂਗਰਸ ਨੂੰ 8, ਕਾਂਗਰਸ- ਆਈਐਨਐਲਡੀ ਨੂੰ ਦੋ-ਦੋ ਤੇ ਸਪਾ ਨੂੰ ਇੱਕ ਸੀਟ ਮਿਲੀ ਸੀ

ਫਤਹਿਬਾਦ ‘ਚ ਹਿੰਸਕ ਝੜਪ, ਫਾਈਰਿੰਗ

ਫਤਹਿਬਾਦ ਦੇ ਵਾਲਮੀਕੀ ਚੌਂਕ ‘ਤੇ ਬੂਥ ਨੰਬਰ 53 ਕੋਲ ਦੋ ਧਿਰਾਂ ਦਰਮਿਆਨ ਹਿੰਸਕ ਝੜਪ ਤੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਵੋਟਿੰਗ ਕਰਕੇ ਵਾਪਸ ਪਰਤ ਰਹੇ ਗੱਡੀ ਸਵਾਰ ਲੋਕਾਂ ‘ਤੇ ਹਮਲਾ ਕੀਤਾ ਗਿਆ ਵਿਵਾਦ ਦੌਰਾਨ ਫਾਈਰਿੰਗ ਦੋ ਗੱਡੀਆਂ ‘ਚ ਭੰਨਤੋੜ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੱਖਾਂ ‘ਚ ਪੁਰਾਣੀ ਰੰਜਿਸ਼ ਸੀ

223 ਉਮੀਦਵਾਰਾਂ ਦੀ ਕਿਸਮਤ ਈਵੀਐੱਮ ‘ਚ ਬੰਦ

ਇਸ ਵਾਰ ਚੋਣਾਂ ‘ਚ 223 ਉਮੀਦਵਾਰ ਮੈਦਾਨ ‘ਚ ਸਨ ਸਭ ਤੋਂ ਜ਼ਿਆਦਾ ਉਮੀਦਵਾਰ ਸੋਨੀਪਤ ‘ਚ ਤੇ ਸਭ ਤੋਂ ਘੱਟ ਕਰਨਾਲ ਲੋਕ ਸਭਾ ਤੋਂ ਚੋਣ ਲੜ ਰਹੇ ਸਨ ਅੰਬਾਲਾ ਤੋਂ 18, ਕੁਰੂਕਸ਼ੇਤਰ ਤੋਂ 24, ਸਰਸਾ ਤੋਂ 20, ਹਿਸਾਰ ਤੋਂ 26, ਕਰਨਾਲ ਤੋਂ 16, ਸੋਨੀਪਤ ਤੋਂ 29, ਰੋਹਤਕ ਤੋਂ 18, ਭਿਵਾਨੀ ਤੋਂ 21, ਗੁਰੂਗ੍ਰਾਮ ਤੋਂ 24, ਫਰੀਦਾਬਾਦ ਤੋਂ 27 ਉਮੀਦਵਾਰ ਮੈਦਾਨ ‘ਚ ਹਨ

ਤਿੰਨੇ ‘ਲਾਲ’ ਪਰਿਵਾਰਾਂ ਦੀ ਕਿਸਮਤ ਈਵੀਐੱਮ ‘ਚ ਬੰਦ

ਹਰਿਆਣਾ ਦੇ ਇੱਕ ਕਰੋੜ 80 ਲੱਖ ਤੋਂ ਵੱਧ ਵੋਟਰ 223 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਇਸ ਚੋਣ ‘ਚ ਹਰਿਆਣਾ ਦੇ ਤਿੰਨ ਲਾਲ ਦੇਵੀਲਾਲ, ਭਜਨ ਲਾਲਾ ਤੇ ਬੰਸੀ ਲਾਲ ਦੇ ਪਰਿਵਾਰਾਂ ਨਾਲ ਦਿੱਗਜ਼ ਚੋਣ ਮੈਦਾਨ ‘ਚ ਉਤਰੇ ਹਨ ਸੋਨੀਪਤ ਤੇ ਰੋਹਤਕ ‘ਚ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਤੇ ਉਨ੍ਹਾਂ ਦੇ ਪੁੱਤਰ ਦੀਪੇਂਦਰ ਹੁੱਡਾ ਮੈਦਾਨ ‘ਚ ਸਨ ਇਸ ਚੋਣ ਮੈਦਾਨ ‘ਚ ਸੋਨੀਪਤ, ਰੋਹਤਕ ਤੇ ਹਿਸਾਬ ਸਭ ਤੋਂ ਹਾਟ ਸੀਟ ਬਣੀ ਰਹੀ ਸੋਨੀਪਤ ਸੀਟ ‘ਤੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਦਾ ਮੁਕਾਬਲਾ ਭਾਜਪਾ ਦੇ ਮੌਜ਼ੂਦਾ ਸਾਂਸਦ ਰਮੇਸ਼ ਕੌਸ਼ਿਕ ਤੇ ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਦਿਗਵਿਜੈ ਚੌਟਾਲਾ ਨਾਲ ਸੀ ਰੋਹਤਕ ਸੀਟ ‘ਤੇ ਦੀਪੇਂਦਰ ਹੁੱਡਾ ਤੇ ਅਰਵਿੰਦ ਸ਼ਰਮਾ ਆਹਮੋਂ-ਸਾਹਮਣੇ ਸਨ ਉਨ੍ਹਾਂ ਲਈ ਆਪਣੀ ਸਾਖ ਬਚਾਉਣਾ ਵੱਡੀ ਚੁਣੌਤੀ ਹੈ

ਕੇਂਦਰੀ ਮੰਤਰੀ ਬਰਿੰਦਰ ਸਿੰਘ ਦੇ ਗੋਦ ਲਏ ਪਿੰਡ ਖਟਕੜ ਨੇ ਚੋਣਾਂ ਦਾ ਕੀਤਾ ਬਾਈਕਾਟ

ਰਾਜਸਭਾ ਸਾਂਸਦ ਤੇ ਕੇਂਦਰੀ ਮੰਤਰੀ ਬਰਿੰਦਰ ਸਿੰਘ ਵੱਲੋਂ ਜੀਂਦ ਲੋਕ ਸਭਾ ਦੇ ਗੋਦ ਲਏ ਪਿੰਡ ਖਟਕੜ ‘ਚ ਲੋਕਾਂ ਵੱਲੋਂ ਲਾਇਆ ਗਿਆ ਜਾਮ ਡੇਢ ਘੰਟੇ ਬਾਅਦ  ਪੁਲਿਸ ਨੇ ਖੁਲਵਾਇਆ ਹਾਲਾਂਕਿ ਇੱਥੇ ਵੋਟਿੰਗ ਜ਼ੀਰੋ ਰਹੀ ਪਿੰਡ ਖੜਕੜ ‘ਚ ਲੋਕਾਂ ਨੈ ਦੁਪਹਿਰ 1:30 ਵਜੇ ਜਾਮ ਲਾ ਦਿੱਤਾ ਸੀ ਇੱਥੋਂ ਦੇ ਲੋਕਾਂ ਦੀ ਮੁੱਖ ਸਮੱਸਿਆ ਪੀਣ ਦੇ ਪਾਣੀ ਤੇ ਹਾਈਵੇ ‘ਤੇ ਅੰਡਰਪਾਸ ਦੀ ਸੀ

ਮੰਤਰੀ ਮਨੀਸ਼ ਗਰੋਵਰ ‘ਤੇ ਬੂਥ ਕੈਪਚਰਿੰਗ ਦਾ ਦੋਸ਼, ਚੋਣ ਕਮਿਸ਼ਨ ਨੇ ਲਾਈ ਪਾਬੰਦੀ

ਰੋਹਤਕ ਤੋਂ ਕਾਂਗਰਸੀ ਉਮੀਦਵਾਰ ਦੀਪੇਂਦਰ ਹੁੱਡਾ ਨੇ ਭਾਜਪਾ ਦੇ ਮੰਤਰੀ ਮਨੀਸ਼ ਗਰੋਵਰ ‘ਤੇ ਬੌਥ ਕੈਪਚਰਿੰਗ ਦੇ ਦੋਸ਼ ਲਾਏ ਉਨ੍ਹਾਂ ਦੋਸ਼ ਲਾਇਆ ਕਿ ਗਰੋਵਰ ਇੱਕ ਬਾਹੂਬਲੀ ਦੇ ਨਾਲ ਬਿਨੀ ਕਿਸੇ ਦੀ ਇਜ਼ਾਜਤ ਦੇ ਬੂਥ ‘ਤੇ ਜਾ ਰਹੇ ਹਨ ਤੇ ਉੱਥੇ ਵੋਟਰਾਂ ਨੂੰ ਧਮਕਾ ਰਹੇ ਹਨ ਉਨ੍ਹਾਂ ਮੰਤਰੀ ਤੇ ਬਾਹੂਬਲੀ ‘ਤੇ ਆਪਣੇ ਇੱਕ ਹਮਾਇਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਵੀ ਦੋਸ਼ ਲਾਇਆ ਹੈ ਹੁੱਡਾ ਨੇ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਰੋਵਰ ਨੇ ਕਿਹਾ ਕਿ ਦੀਪੇਂਦਰ ਹੁੱਡਾ ਨੇ ਹਾਰ ਤੋਂ ਬੌਖਲਾ ਕੇ ਦੋਸ਼ ਲਾਏ ਹਨ ਭਾਜਪਾ ਇੱਥੇ ਜਿੱਤ ਰਹੀ ਹੈ ਬਾਅਦ ‘ਚ ਚੋਣ ਕਮਿਸ਼ਨ ਵੱਲੋਂ ਕਾਰਵਾਈ ਕਰਦਿਆਂ ਸਹਿਕਾਰਿਤਾ ਮੰਤਰੀ ‘ਤੇ ਵੋਟਰ ਕੇਂਦਰਾਂ ‘ਤੇ ਆਣ-ਜਾਣ ‘ਤੇ ਪਾਬੰਦੀ ਲਾ ਦਿੱਤੀ ਗਾਂਧੀ ਕੈਂਪ, ਰਿਠਾਲ, ਸਲਾਹਰਾ, ਮੁਹੱਲਾ, ਇਸਮਾਈਲਾ ਸਮੇਤ ਕਈ ਥਾਵਾਂ ‘ਤੇ ਕਾਂਗਰਸ ਤੇ ਭਾਜਪਾ ਵਰਕਰਾਂ ਦਰਮਿਆਲ ਹੱਥੋਪਾਈ ਤੱਕ ਦੀ ਨੌਬਤ ਆਈ ਸ਼ਹਿਰ ਦੇ ਕਈ ਬੂਥਾਂ ‘ਤੇ ਸਥਿਤੀ ਬੇਹੱਦ ਤਨਾਅਪੂਰਨ ਰਹੀ

ਹਲਕੇ  ਵੋਟਿੰਗ

  • ਸਰਸਾ             72.64%
  • ਅੰਬਾਲਾ            65.31%
  • ਕੁਰੂਕਸ਼ੇਤਰ     68.26%
  • ਸੋਨੀਪਤ         67.90%
  • ਰੋਹਤਕ           68.66%
  • ਹਿਸਾਰ              68.39%
  • ਭਿਵਾਨੀ          69.07%
  • ਗੁਰੂਗ੍ਰਾਮ        61.93%
  • ਫਰੀਦਾਬਾਦ    58.68%
  • ਕਰਨਾਲ         58.96%

ਸੂਬੇ  ਵੋਟਿੰਗ

  • ਪੱਛਮੀ ਬੰਗਾਲ    80.16%
  • ਹਰਿਆਣਾ          65.70%
  • ਝਾਰਖੰਡ              64.50%
  • ਮੱਧ ਪ੍ਰਦੇਸ਼      63.42%
  • ਬਿਹਾਰਧ           59.29%
  • ਦਿੱਲੀ             57.85%

ਉੱਤਰ ਪ੍ਰਦੇਸ਼  54.28%48 ਬੈਲੇਟ ਯੂਨਿਟ, 24 ਕੰਟਰੋਲ ਯੂਨਿਟ ਤੇ 59 ਵੀਵੀਪੈਟ ਬਦਲੇ

ਹਰਿਆਣੇ ਦੇ ਜੁਆਇੰਟ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਦੱਸਿਆ ਕਿ ਸ਼ਿਕਾਇਤ ਮਿਲਣ ‘ਤੇ ਸੂਬੇ ‘ਚ ਕੁੱਲ 48 ਬੈਲੇਟ ਯੂਨਿਟ, 24 ਕੰਟਰੋਲ ਯੂਨਿਟ ਤੇ 59 ਵੀਵੀਪੈਟ ਨੂੰ ਬਦਲਿਆ ਗਿਆ ਹੈ ਪਿਛਲੀਆਂ ਲੋਕ ਸਭਾ ਚੋਣਾਂ-2014 ਦੌਰਾਨ ਹਰਿਆਣਾ ‘ਚ 71.86 ਫੀਸਦੀ ਵੋਟਿੰਗ ਹੋਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।