ਬਾਗੀ ਵਿਧਾਇਕਾਂ ਨੂੰ ਮੰਗਲਵਾਰ ਨੂੰ ਸਪੀਕਰ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼

Instructions, Rebel MLA, Appear, Before Speaker, Tuesday

ਬਾਗੀ ਵਿਧਾਇਕਾਂ ਨੂੰ ਮੰਗਲਵਾਰ ਨੂੰ ਸਪੀਕਰ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼

ਏਜੰਸੀ, ਬੰਗਲੌਰ

ਕਰਨਾਟਕ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਸੱਤਾਧਾਰੀ ਕਾਂਗਰਸ-ਜਦ (ਐਸ) ਗਠਜੋੜ ਸਰਕਾਰ ਦੇ 15 ਬਾਗੀ ਵਿਧਾਇਕਾਂ ਨੂੰ ਅੱਜ ਲਗਭਗ 11 ਵਜੇ ਉਨ੍ਹਾਂ?ਨੂੰ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਸਪੀਕਰ ਨੇ ਇਨ੍ਹਾਂ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਉਹ ਕੱਲ੍ਹ 11 ਵਜੇ ਉਨ੍ਹਾਂ ਸਾਹਮਣੇ ਪੇਸ਼ ਹੋਣ ਤਾਂ ਕਿ ਉਹ ਅਸਤੀਫੇ ‘ਚ ਦਿੱਤੇ ਗਏ ਕਾਰਨਾਂ ਸਬੰਧੀ ਉਨ੍ਹਾਂ ਤੋਂ (ਵਿਧਾਇਕਾਂ ਤੋਂ) ਸਿੱਧੀ ਜਾਣਕਾਰੀ ਲੈ ਸਕਣ ਦੱਸਿਆ ਜਾ ਰਿਹਾ ਹੈ ਕਿ ਇਹ ਵਿਧਾਇਕ ਇਸ ਸਮੇਂ ਮੁੰਬਈ ‘ਚ ਹਨ ਤੇ ਵਿਧਾਨ ਸਭਾ ‘ਚ ਮੁੱਖ ਮੰਤਰੀ ਐਚ. ਡੀ. ਕੁਮਾਰ ਸਵਾਮੀ ਵੱਲੋਂ ਪੇਸ਼ ਵਿਸ਼ਵਾਸ ਮਤ ਮਤੇ ‘ਤੇ ਚੱਲ ਰਹੀ ਚਰਚਾ ‘ਚ ਹਿੱਸਾ ਨਹੀਂ ਲੈ ਰਹੇ ਹਨ ਮੁੱਖ ਮੰਤਰੀ ਨੇ 19 ਜੁਲਾਈ ਨੂੰ ਵਿਧਾਨ ਸਭਾ ‘ਚ ਵਿਸ਼ਵਾਸ ਮਤ ਲਈ ਮਤਾ ਪੇਸ਼ ਕੀਤਾ ਸੀ ਕਾਂਗਰਸ ਦੇ 12 ਤੇ ਜਦ (ਐਸ) ਦੇ ਤਿੰਨ ਵਿਧਾਇਕਾਂ ਨੇ ਕੁਝ ਦਿਨ ਪਹਿਲਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ਨੇ ਮਨਜ਼ੂਰ ਕਰਨ ਦੀ ਅਪੀਲ ਕੀਤੀ ਸੀ ਪਰ ਸਪੀਕਰ ਨੇ ਹੁਣ ਤੱਕ ਇਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਨਹੀਂ ਕੀਤੇ ਹਨ ਇਨ੍ਹਾਂ ਵਿਧਾਇਕਾਂ ਨੇ ਅਸਤੀਫ਼ੇ ਮਨਜ਼ੂਰ ਹੋਣ ‘ਚ ਦੇਰੀ ‘ਤੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ

ਕਰਨਾਟਕ ਦੇ ਦੋ ਵਿਧਾਇਕਾਂ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ

ਸੁਪਰੀਮ ਕੋਰਟ ਨੇ ਕਰਨਾਟਕ ‘ਚ ਸ਼ਾਮ ਪੰਜ ਵਜੇ ਤੱਕ ਵਿਸ਼ਵਾਸ ਮਤ ਪ੍ਰਕਿਰਿਆ ਪੂਰੀ ਕਰਨ ਸਬੰਧੀ ਦੋ ਬਾਗੀ ਵਿਧਾਇਕਾਂ ਦੀ ਨਵੀਂ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਅੱਜ ਨਾਂਹ ਕਰ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।