ਉਦਯੋਗਪਤੀ ਪ੍ਰਦੀਪ ਬਾਂਸਲ ਨੇ ਆਪਣੇ ਜਨਮ ਦਿਨ ’ਤੇ ਅਮਲੋਹ ਵਾਸੀਆਂ ਨੂੰ ਦਿੱਤੇ ਅਜਿਹੇ ਤੋਹਫੇ, ਚਾਰੇ ਪਾਸੇ ਹੋ ਰਹੀ ਹੈ ਚਰਚਾ

Amloh News
ਅਮਲੋਹ :ਸਰਵਹਿੱਤਕਾਰੀ ਵਿੱਦਿਆ ਮੰਦਿਰ ਗੋਦ ਲੈਣ ਤੋਂ ਬਾਅਦ ਸਮਾਜ ਸੇਵਕ ਪ੍ਰਦੀਪ ਬਾਂਸਲ ਸਕੂਲ ਪ੍ਰਬੰਧਕ ਤੇ ਵਿਦਿਆਰਥੀਆਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ। ਤਸਵੀਰ:ਅਨਿਲ ਲੁਟਾਵਾ

ਸਮਾਜ ਸੇਵਕ ’ਤੇ ਉਦਯੋਗਪਤੀ ਪ੍ਰਦੀਪ ਬਾਂਸਲ ਵੱਲੋਂ ਅਮਲੋਹ ਦੇ ਵੱਖ-ਵੱਖ ਸਮਾਗਮਾਂ ’ਚ ਲਿਆ ਹਿੱਸਾ (Amloh News)

  • ਸਰਵਹਿੱਤਕਾਰੀ ਵਿੱਦਿਆ ਮੰਦਿਰ ਨੂੰ ਲਿਆ ਗੋਦ
  • ਗਊਸ਼ਾਲਾ ਨੂੰ ਬਣਾ ਕਿ ਦਿੱਤਾ ਵੱਡਾ ਸ਼ੈੱਡ ’ਤੇ ਕੀਤਾ ਉਦਘਾਟਨ
  • ਅਮਲੋਹ ’ਚ ਬਿਨਾਂ ਲਾਭ ਤੋਂ ਮੈਡੀਕਲ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਛਾ ਹੈ : ਪ੍ਰਦੀਪ ਬਾਂਸਲ

(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਜੰਮਪਲ ਸਵ. ਲਾਲਾ ਫੂਲ ਚੰਦ ਦੇ ਸਪੁੱਤਰ ਸਮਾਜ ਸੇਵੀ ’ਤੇ ਉਦਯੋਗਪਤੀ ਪ੍ਰਦੀਪ ਬਾਂਸਲ ਚੰਡੀਗੜ੍ਹ ਵੱਲੋਂ ਅੱਜ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲਿਆ ਗਿਆ। ਜਿੱਥੇ ਉਨ੍ਹਾਂ ਵੱਲੋਂ ਗਊਸ਼ਾਲਾ ਅਮਲੋਹ ’ਚ ਲੱਖਾਂ ਦੀ ਲਾਗਤ ਨਾਲ ਬਣੇ ਸ਼ੈੱਡ ਦਾ ਉਦਘਾਟਨ ਕੀਤਾ ਗਿਆ, ਉੱਥੇ ਹੀ ਉਨ੍ਹਾਂ ਵੱਲੋਂ ਸ਼੍ਰੀ ਸੀਤਲਾ ਮਾਤਾ ਮੰਦਿਰ ਦੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗੁੰਬਦਾਂ ਦੇ ਉਦਘਾਟਨ ਦੇ ਨਾਲ-ਨਾਲ ਹੀ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਨੂੰ ਗੋਦ ਲਿਆ ਤੇ ਉਸ ਦੇ ਰੱਖ-ਰਖਾਅ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਦਾ ਬੀੜਾ ਵੀ ਉਠਾਇਆ। (Amloh News)

ਜਿੱਥੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਪ੍ਰਧਾਨ ਰਾਕੇਸ਼ ਗਰਗ,ਗਊਸ਼ਾਲਾ ਕਮੇਟੀ ਦੇ ਪ੍ਰਧਾਨ ਭੂਸ਼ਨ ਸੂਦ ’ਤੇ ਸ਼੍ਰੀ ਸੀਤਲਾ ਮਾਤਾ ਮੰਦਿਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਵੱਲੋ ਸਮਾਜ ਸੇਵੀ ਪ੍ਰਦੀਪ ਬਾਂਸਲ ’ਤੇ ਉਨ੍ਹਾਂ ਦੇ ਪਰਿਵਾਰ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਅੱਜ ਦੇ ਦਿਨ ਪ੍ਰਦੀਪ ਬਾਂਸਲ ਦਾ ਜਨਮ ਦਿਨ ਵੀ ਸੀ ਜੋ ਕਿ ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਗਿਫ਼ਟ ’ਤੇ ਗਊਸ਼ਾਲਾ ’ਚ ਸੇਵਾ ’ਤੇ ਸ੍ਰੀ ਸ਼ੀਤਲਾਮਾਤਾ ਮੰਦਿਰ ’ਚ ਨਤਮਸਤਕ ਹੋ ਕਿ ਮਨਾਇਆ। ਇਸ ਮੌਕੇ ਉਨ੍ਹਾਂ ਨਾਲ ਕੁਸਮ ਬਾਂਸਲ,ਨਰਿੰਦਰ ਬਾਂਸਲ,ਰੀਨਾ ਬਾਂਸਲ,ਸੁਸ਼ੀਲ ਬਾਂਸਲ,ਰਾਮ ਕੁਮਾਰ ਬਾਂਸਲ,ਸ਼ਿਵ ਕੁਮਾਰ ਬਾਂਸਲ,ਸੰਜੀਵ ਬਾਂਸਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

ਕੀ ਕਹਿਣਾ ਹੈ ਸਮਾਜ ਸੇਵੀ ਪ੍ਰਦੀਪ ਬਾਂਸਲ ਦਾ (Amloh News)

ਇਸ ਸਬੰਧੀ ਗੱਲਬਾਤ ਕਰਨ ’ਤੇ ਪ੍ਰਦੀਪ ਬਾਂਸਲ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਆਪਣੀ ਸਮਰੱਥਾ ਮੁਤਾਬਿਕ ਮਾਨਵਤਾ ਭਲਾਈ ਦੇ ਕਾਰਜਾਂ ਲਈ ਖ਼ਰਚ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਕੂਲ ਨੂੰ ਗੋਦ ਲੈਣ ਸਬੰਧੀ ਪੁੱਛੇ ਸਵਾਲ ’ਚ ਕਿਹਾ ਕਿ ਉਹ ਜੋ ਵੀ ਮਾਨਵਤਾ ਭਲਾਈ ਦਾ ਕਾਰਜ ਜਾ ਪਰਹਿੱਤ ਪਰਮਾਰਥ ਕਰਦੇ ਹਨ ਉਸ ਦਾ ਸਾਰਾ ਸਿਹਰਾ ਮੇਰੇ ਸਵ. ਪਿਤਾ ਲਾਲਾ ਫੂਲ ਚੰਦ ਬਾਂਸਲ ਜੀ ਨੂੰ ਜਾਂਦਾ ਹੈ ਜਿਨ੍ਹਾਂ ਦੇ ਦਿੱਤੇ ਵਧੀਆਂ ਸੰਸਕਾਰਾਂ ਸਦਕਾ ਹੀ ਉਹ ਇਹ ਕਾਰਜ ਕਰਦੇ ਹਨ।

ਇਸ ਲਈ ਇਹ ਸਕੂਲ ਵੀ ਉਨ੍ਹਾਂ ਦੇ ਨਾਮ ਤੇ ਅੱਜ ਤੋਂ ਬਾਅਦ ਲਾਲਾ ਫੂਲਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਨਾਮ ਨਾਲ ਚੱਲੇਗਾ ’ਤੇ ਉਨ੍ਹਾਂ ਵੱਲੋ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੇ ਨਾਲ –ਨਾਲ ਸਰਦੀਆਂ ਅਤੇ ਗਰਮੀਆਂ ਦੀ ਵਰਦੀਆਂ ’ਤੇ ਜ਼ਰੂਰਤਮੰਦ ਬੱਚਿਆਂ ਦੀ ਫ਼ੀਸ ਉਨ੍ਹਾਂ ਵੱਲੋਂ ਦਿੱਤੀ ਜਾਵੇਗੀ ’ਤੇ ਇਸ ਸਕੂਲ ’ਚ ਮਿਆਰੀ ਵਿੱਦਿਆ ਦੇਣ ’ਤੇ ਇਸ ਸਕੂਲ ਨੂੰ ਹਲਕਾ ਅਮਲੋਹ ਦਾ ਨਾਮਵਰ ਸਕੂਲ ਬਣਾਉਣ ਲਈ ਉਹ ਆਪਣਾ ਬਣਦਾ ਸਹਿਯੋਗ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੀ ਸਕੂਲ ਕਮੇਟੀ ਨੂੰ ਦੇਣਗੇ। ਮੈਨੂੰ ਆਸ ਹੈ ਕਿ ਆਉਣ ਵਾਲੇ ਦਿਨਾ ’ਚ ਇਹ ਸਕੂਲ ਸਟੈੱਪ ਵਾਈ ਸਟੈੱਪ ਬੁਲੰਦੀਆਂ ਨੂੰ ਸਰ ਕਰੇਗਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਅਮਲੋਹ ’ਚ ਬਿਨਾ ਕਿਸੇ ਲਾਭ ਤੋਂ ਮੈਡੀਕਲ ਸਹੂਲਤਾਂ ਜਿਵੇਂ ਕਿ ਐਕਸਰੇ ਮਸ਼ੀਨ ਲਗਵਾਉਣਾ,ਅਲਟਰਾਸਾਉਂਡ ਮਸ਼ੀਨ ’ਤੇ ਬਿਨਾ ਲਾਭ ਤੋਂ ਮੈਡੀਕਲ ਨਾਲ ਸਬੰਧਿਤ ਹਰ ਤਰ੍ਹਾਂ ਦੇ ਟੈੱਸਟ ’ਤੇ ਇੱਕ ਵੱਡੀ ਦਵਾਈਆਂ ਦੀ ਦੁਕਾਨ ਖੋਲ੍ਹਣ ਦਾ ਵਿਚਾਰ ਵੀ ਹੈ ’ਤੇ ਜਿਸ ਦੀ ਜਗ੍ਹਾ ਦਾ ਪ੍ਰਬੰਧ ਵੀ ਉਹ ਆਪ ਕਰਨਗੇ ਜਿੱਥੇ ਕਿ ਲੋਕਾਂ ਨੂੰ ਬਿਨਾ ਕਿਸੇ ਫਰਾਫਿਟ ਸਿਹਤ ਸਹੂਲਤਾਂ ਸਬੰਧੀ ਲਾਭ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ