ਉਦਯੋਗਪਤੀ ਨੇ ਲਗਾਇਆ ਹੜ੍ਹ ਪੀੜਤਾਂ ਲਈ ਲੰਗਰ

Floods punjab
ਮੂਣਕ ਵਿਖੇ ਹੜ੍ਹ ਪੀੜਤਾਂ ਨੂੰ ਲੰਗਰ ਦੀ ਸੇਵਾ ਕਰਦੇ ਹੋਏ ਉਦਯੋਗਪਤੀ ਪਰਦੀਪ ਗਰਗ ਅਤੇ ਵਲੰਟੀਅਰ। ਤਸਵੀਰ : ਦੁਰਗਾ ਸਿੰਗਲਾ

ਹਾਲਾਤ ਸੁਖਾਵੇਂ ਹਨ ਤੱਕ ਲੰਗਰ ਜਾਰੀ ਰਹੇਗਾ : ਪਰਦੀਪ ਗਰਗ

(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ । ਹੜ੍ਹਾਂ ਦੀ ਮਾਰ ਝੱਲ ਰਹੇ ਮੂਣਕ ਇਲਾਕੇ ਦੇ ਲੋਕਾਂ ਦੀ ਮੱਦਦ ਲਈ ਗੁਰੂ ਲੰਗਰ ਸੇਵਾ ਦਲ ਦੇ ਸਹਿਯੋਗ ਨਾਲ ਉਦਯੋਗਪਤੀ ਪ੍ਰਦੀਪ ਗਰਗ (ਸੇਂਟੂ) ਅਤੇ ਪਰਾਸ਼ੂ ਗਰਗ ਨੇ ਸਥਾਨਕ ਟੋਹਾਣਾ ਰੋਡ ਤੇ ਬੈਰੀਅਰ ਦੇ ਨੇੜੇ ਲੰਗਰ ਲਗਾਇਆ ਹੋਇਆ ਹੈ। ਇਲਾਕੇ ਦੇ ਹੜ੍ਹ ਪ੍ਰਭਾਵਿਤ (Floods punjab) ਲੋਕਾਂ ਨੂੰ ਲਗਾਤਾਰ ਪਿਛਲੇ 5 ਦਿਨਾ ਤੋਂ ਖਾਣਾ,ਚਾਹ,ਪਾਣੀ ਵੰਡਿਆ ਜਾ ਰਿਹਾ ਹੈ। ਲੋਕਾਂ ਦੀ ਸਹੂਲਤ ਲਈ ਸਥਾਨਕ ਬੈਰੀਅਰ ਦੇ ਨੇੜੇ ਹਰ ਸਮੇਂ ਤਾਜ਼ੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਇਥੋਂ ਹੀ ਖਾਣਾ ਅਤੇ ਪਾਣੀ ਜਰੂਰਤਮੰਦ ਲੋਕਾਂ ਤੱਕ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ : ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ

ਇਸ ਬਾਰੇ ਜਾਣਕਾਰੀ ਦਿੰਦਿਆਂ ਉਦਯੋਗ ਪਤੀ ਪ੍ਰਦੀਪ ਗਰਗ ਨੇ ਦੱਸਿਆ ਕਿ ਅੱਜ ਲਗਾਤਾਰ 5ਵੇ ਦਿਨ ਵੱਡੀ ਗਿਣਤੀ ਚ ਸਾਡੇ ਵਲੰਟੀਅਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਜਿੰਨਾ ਚਿਰ ਹਾਲਾਤ ਸੁਖਾਵੇਂ ਨਹੀਂ ਹੋ ਜਾਂਦੇ ਇਸੇ ਤਰ੍ਹਾਂ ਹੜ ਪੀੜਤਾਂ ਦਾ ਸਾਥ ਦਿੰਦੇ ਰਹਿੰਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦਾ ਕੋਈ ਵੀ ਵਿਅਕਤੀ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ । ਇਸ ਮੌਕੇ ਪਰਾਸ਼ੂ ਗਰਗ, ਸੋਰਵ ਗੋਇਲ ਆਦਿ ਲੰਗਰ ਸੇਵਾ ਵਿੱਚ ਯੋਗਦਾਨ ਦੇ ਕੇ ਮਨੁੱਖਤਾ ਦੀ ਸੇਵਾ ਦਾ ਧਰਮ ਨਿਭਾ ਰਹੇ ਹਨ ।