Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ

Indigo Airlines

ਏਅਰਲਾਈਨਜ਼ ਨੇ ਮੰਗੀ ਮੁਆਫੀ | Indigo Airlines

ਮੁੰਬਈ (ਏਜੰਸੀ)। ਖਰਾਬ ਮੌਸਮ ਅਤੇ ਧੁੰਦ ਕਾਰਨ ਦੇਸ਼ ’ਚ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 4 ਦਿਨਾਂ ’ਚ 650 ਤੋਂ ਵੀ ਜ਼ਿਆਦਾ ਉਡਾਣਾਂ ਦੇਰੀ ਨਾਲ ਉਡੀਆਂ ਜਾਂ ਫਿਰ ਰੱਦ ਕਰ ਦਿੱਤੀਆਂ ਗਈਆਂ। ਜਿਸ ਕਰਕੇ ਯਾਤਰੀ ਪਰੇਸ਼ਾਨ ਨਜ਼ਰ ਆਏ। ਕਰੂ ਨਾਲ ਉਨ੍ਹਾਂ ਦੇ ਝਗੜੇ, ਬਹਿਸ ਅਤੇ ਨਾਰਾਜ਼ਗੀ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ। ਉੱਧਰ, ਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਯਾਤਰੀਆਂ ਦੀ ਦਿੱਕਤ ਨੂੰ ਦੇਖਦੇ ਹੋਏ ਜਹਾਜ਼ ਕੰਪਨੀਆਂ ਲਈ ਨਵੀਂ ਐੱਸਓਪੀ ਜਾਰੀ ਕੀਤੀ। (Indigo Airlines)

ਇਸ ਵਿੱਚ ਉਡਾਣਾਂ ਰੱਦ ਜਾਂ ਫਿਰ ਲੇਟ ਹੋਣ ਦੀ ਸਥਿਤੀ ’ਚ ਯਾਤਰੀਆਂ ਨਾਲ ਉਸ ਦਾ ਕੰਮਿਯੂਨਿਕੇਸ਼ਨ ਬੇਹਤਰ ਕਰਨ ’ਤੇ ਜੋੜ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਉਡਾਣ ’ਚ 3 ਘੰਟਿਆਂ ਜਾਂ ਫਿਰ ਉਸ ਤੋਂ ਜ਼ਿਆਦਾ ਦੇਰੀ ਹੋਣ ’ਤੇ ਏਅਰਲਾਈਨ ਕੰਪਨੀ ਉਸ ਨੂੰ ਰੱਦ ਕਰ ਦੇਵੇ। ਯਾਤਰੀਆਂ ਨੂੰ ਉਡਾਣ ਦੇਰੀ ਦੀ ਜਾਣਕਾਰੀ ਸਹੀ ਸਮੇਂ ’ਤੇ ਦੇਣ ਬਾਰੇ ਜਾਣਦਾਰੀ ਦੇਣ। ਕੰਪਨੀਆਂ ਨੂੰ ਉਡਾਣ ਟਿਕਟ ’ਤੇ ਬੋਰਡਿੰਗ ਤੋਂ ਇਨਕਾਰ ਕਰਨ, ਉਡਾਣ ਰੱਦ ਹੋਣ ਜਾਂ ਦੇਰੀ ਦੇ ਮਾਮਲੇ ’ਚ ਯਾਤਰੀਆਂ ਦੇ ਅਧਿਕਾਰੀਆਂ ਦੀ ਜਾਣਕਾਰੀ ਵੀ ਦੇਣੀ ਹੋਵੇਗੀ।

ਉਡਾਣ ’ਚ ਦੇਰੀ ਦੇ 2 ਮਾਮਲੇ ਜਿਹੜੇ ਚਰਚਾ ’ਚ ਹਨ… | Indigo Airlines

ਦਿੱਲੀ ਜਾਣਾ ਸੀ, ਮੁੰਬਈ ਲੈ ਗਏ… | Indigo Airlines

ਗੁੱਸੇ ’ਚ ਆਏ ਯਾਤਰੀਆਂ ਨੇ ਜ਼ਮੀਨ ’ਤੇ ਬੈਠ ਖਾਧਾ ਖਾਣਾ | Indigo Airlines

ਐਤਵਾਰ ਨੂੰ ਇੰਡੀਗੋ ਦੀ ਗੋਆ ਤੋਂ ਦਿੱਲੀ ਜਾ ਰਹੀ 6ਈ 2195 ਉਡਾਣ ਪਹਿਲਾਂ ਤਾਂ 12 ਘੰਟੇ ਲੇਟ ਰਵਾਨਾ ਹੋਈ। ਫਿਰ ਉਸ ਨੂੰ ਦਿੱਲੀ ਲਿਜਾਣ ਦੀ ਬਜਾਏ ਮੁੰਬਈ ਵੱਲ ਮੋੜ ਦਿੱਤਾ ਗਿਆ। ਦੱਸਿਆ ਗਿਆ ਕਿ ਸਵੇਰੇ 10:45 ਵਜੇ ਦੀ ਉਡਾਣ ਰਾਤ ਨੂੰ 10:06 ਵਜੇ ਗੋਆ ਹਵਾਈ ਅੱਡੇ ਤੋਂ ਉੱਡੀ। ਸੰਘਣੀ ਧੁੰਦ ਦੇ ਚਲਦੇ ਜ਼ਹਾਜ ਇੱਕ ਘੰਟੇ ਬਾਅਦ ਕਰੀਬ 11:10 ਵਜੇ ਮੁੰਬਈ ਹਵਾਈ ਅੱਡੇ ’ਤੇ ਉੱਤਰਿਆ। ਇੰਡੀਗੋ ਏਅਰਲਾਈਨਜ਼ ਮੁਤਾਬਿਕ, ਯਾਤਰੀਆਂ ਨੂੰ ਮੁੰਬਈ ਹਵਾਈ ਅੱਡੇ ’ਤੇ ਉੱਤਰਨ ਨੂੰ ਕਿਹਾ ਗਿਆ, ਉਨ੍ਹਾਂ ਦਾ ਗੁੱਸਾ ਹੋਰ ਵੱਧ ਗਿਆ।

Phagwara News | ਫਗਵਾੜਾ ’ਚ ਨਿਹੰਗ ਵੱਲੋਂ ਨੌਜਵਾਨ ਦਾ ਕਤਲ, ਬੇਅਦਬੀ ਦੇ ਲੱਗੇ ਦੋਸ਼

ਯਾਤਰੀਆਂ ਨੇ ਟਰਮੀਨਲ ਦੀ ਇਮਾਰਤ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਹਾਜ਼ ਤੋਂ ਉੱਤਰ ਕੇ ਜ਼ਹਾਜ਼ ਦੀ ਪਾਰਕਿੰਗ ’ਚ ਬੈਠ ਗਏ।ਇਸ ਤੋਂ ਬਾਅਦ ਯਾਤਰੀ ਉੱਥੇ ਹੀ ਬੈਠੇ ਹੋਏ ਖਾਣਾ ਖਾਣ ਲੱਗ ਗਏ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਇਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਵਿੱਚ ਲੋਕ ਏਅਰਕ੍ਰਾਫਟ ਪਾਰਕਿੰਗ ’ਚ ਜ਼ਮੀਨ ’ਤੇ ਬੈਠ ਕੇ ਖਾਣਾ ਖਾਂਦੇ ਨਜ਼ਰ ਆ ਰਹੇ ਸਨ। 15 ਸੈਕਿੰਡ ਦੇ ਇਸ ਵੀਡੀਓ ’ਚ ਯਾਤਰੀਆਂ ਪਿੱਛੇ ਰਨਵੇ ’ਤੇ ਹੋਰ ਫਲਾਈਟਾਂ ਨੂੰ ਵੀ ਉਤਾਰਦੇ ਵੇਖਿਆ ਗਿਆ। (Indigo Airlines)

ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ | Indigo Airlines

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਏਅਰਲਾਈਨਜ਼ ਦੇ ਪ੍ਰਬੰਧਨ ਅਤੇ ਯਾਤਰੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕੀਤੇ ਹਨ। ਦਰਅਸਲ, ਜਿਸ ਜਗ੍ਹਾ ’ਤੇ ਯਾਤਰੀ ਬੈਠੇ ਸਨ, ਉਸ ਨੂੰ ਐਪਰਨ ਜਾਂ ਟਾਰਮੈਕ ਕਿਹਾ ਜਾਂਦਾ ਹੈ। ਇੱਥੇ ਜ਼ਹਾਜ਼ਾਂ ਦੀ ਪਾਰਕਿੰਗ ਅਤੇ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਹੁੰਦੀ ਹੈ। ਇਸ ਜਗ੍ਹਾ ’ਤੇ ਯਾਤਰੀਆਂ ਦੀ ਮੌਜ਼ੂਦਗੀ ਸੁਰੱਖਿਆ ਦੀ ਕਮੀ ਦਾ ਮਾਮਲਾ ਮੰਨਿਆ ਜਾਂਦਾ ਹੈ। ਵਧਦੇ ਵਿਵਾਦ ਨੂੰ ਵੇਖਦੇ ਹੋਏ ਇੰਡੀਗੋ ਏਅਰਲਾਈਨਜ਼ ਨੇ ਮੁਆਫੀ ਮੰਗ ਲਈ ਹੈ। ਕੰਪਨੀ ਨੇ ਕਿਹਾ, ਭਵਿੱਖ ’ਚ ਅਜਿਹੀ ਸਥਿਤੀ ਨਾ ਹੋਵੇ, ਇਸ ਨੂੰ ਲੈ ਕੇ ਧਿਆਨ ਰੱਖਿਆ ਜਾਵੇਗਾ। (Indigo Airlines)