ਮਹਿਲਾ ਟੀ-20 ਵਿਸ਼ਵ ਕੱਪ ’ਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ

Women's T20 World Cup

Women’s T20 World Cup

ਆਇਰਲੈਂਡ। ਮਹਿਲਾ ਟੀ-20 ਵਿਸ਼ਵ ਕੱਪ ’ਚ ਸ਼ਾਨਦਾਰ ਫਾਰਮ ’ਚ ਚੱਲ ਰਹੀ ਭਾਰਤੀ ਮਹਿਲਾ ਟੀਮ ਦਾ ਮੁਕਾਬਲਾ ਅੱਜ ਆਇਰਲੈਂਡ ਨਾਲ ਹੋਵੇਗਾ। ਭਾਰਤ ਹੁਣ ਤੱਕ ਤਿੰਨ ਮੈਚਾਂ ’ਚੋਂ ਦੋ ਜਿੱਤ ਦਰਜ ਕਰ ਚੁੱਕਿਆ ਹੈ ਜੇਕਰ ਭਾਰਤ ਅੱਜ ਦਾ ਮੁਕਾਬਲਾ ਜਿੱਤ ਜਾਂਦਾ ਹੈ ਤਾਂ ਉਹ ਸੈਮੀਫਾਈਨਲ ’ਚ ਪਹੁੰਚ ਜਾਵੇਗਾ।  ਕੇਬੇਰਾ ਦੇ ਸੇਂਟ ਜਾਰਜੀਆ ਪਾਰਕ ਮੈਦਾਨ ‘ਤੇ ਗਰੁੱਪ ਗੇੜ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੋਵੇਗਾ। ਦੋਵਾਂ ਟੀਮਾਂ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ। ਇਸ ਦੇ ਨਾਲ ਹੀ ਆਇਰਲੈਂਡ ਨੂੰ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦੀ ਉਮੀਦ ਹੈ। ਭਾਰਤ ਇਸ ਵਾਰ ਆਇਰਲੈਂਡ ਨੂੰ ਹਲਕੇ ’ਚ ਨਹੀਂ ਲਵੇਗਾ। (Women’s T20 World Cup)

Women’s T20 World Cup ’ਚ ਹੁਣ ਤੱਕ ਭਾਰਤ ਦਾ ਦਮਦਾਰ ਪ੍ਰਦਰਸ਼ਨ

ਭਾਰਤ ਦਾ ਇਸ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਭਾਰਤ ਨੇ ਤਿੰਨ ਮੁਕਾਬਲੇ ਖੇਡੇ ਹਨ ਜਿਨ੍ਹਾਂ ’ਚੋਂ ਦੋ ’ਚ ਜਿੱਤ ਦਰਜ ਕੀਤਾ ਹੈ। ਗਰੁੱਪ ਗੇੜ ਦੇ ਤੀਜੇ ਮੈਚ ‘ਚ ਇੰਗਲੈਂਡ ਹੱਥੋਂ ਮਿਲੀ ਹਾਰ ਮਿਲੀ ਸੀ। ਹੁਣ ਟੀਮ ਕੋਲ ਆਖਰੀ-4 ਪੜਾਅ ‘ਚ ਪਹੁੰਚਣ ਦਾ ਮੌਕਾ ਹੈ।

ਦੋਵੇਂ ਟੀਮਾਂ ਹੁਣ ਤੱਕ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਿਰਫ਼ ਇੱਕ ਵਾਰ ਹੀ ਆਹਮੋ-ਸਾਹਮਣੇ ਹੋਈਆਂ ਹਨ। ਟੀ-20 ਵਿਸ਼ਵ ਕੱਪ 2018 ਵਿੱਚ ਭਾਰਤ ਨੇ ਆਇਰਲੈਂਡ ਨੂੰ 52 ਦੌੜਾਂ ਨਾਲ ਹਰਾਇਆ। ਦੋਵਾਂ ਵਿਚਾਲੇ 13 ਵਨਡੇ ਵੀ ਖੇਡੇ ਗਏ। ਭਾਰਤ ਨੇ 12 ਮੈਚ ਜਿੱਤੇ, ਜਦੋਂਕਿ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ। ਅਜਿਹੇ ‘ਚ ਟੀਮ ਇੰਡੀਆ ਨੂੰ ਇਹ ਮੈਚ ਜਿੱਤਣ ਲਈ ਸਭ ਤੋਂ ਪਸੰਦੀਦਾ ਮੰਨਿਆ ਜਾ ਰਿਹਾ ਹੈ।

ਆਇਰਲੈਂਡ ਪਹਿਲੀ ਜਿੱਤ ਦੀ ਤਲਾਸ਼ ’ਚ

ਜਿੱਥੇ ਭਾਰਤ ਨੇ ਟੂਰਨਾਮੈਂਟ ਵਿੱਚ 2 ਜਿੱਤਾਂ ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ ਆਇਰਲੈਂਡ ਨੂੰ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦੀ ਉਮੀਦ ਹੈ। ਟੀਮ ਨੂੰ ਗਰੁੱਪ ਗੇੜ ਵਿੱਚ ਪਾਕਿਸਤਾਨ, ਇੰਗਲੈਂਡ ਅਤੇ ਵੈਸਟਇੰਡੀਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ :

ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਪੂਜਾ ਵਸਤਰਾਕਰ, ਦੀਪਤੀ ਸ਼ਰਮਾ, ਸ਼ਿਖਾ ਪਾਂਡੇ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ ਅਤੇ ਰੇਣੁਕਾ ਸਿੰਘ।

ਆਇਰਲੈਂਡ: ਲੌਰਾ ਡੇਲਾਨੀ (ਕਪਤਾਨ), ਐਮੀ ਹੰਟਰ, ਗੈਬੀ ਲੇਵਿਸ, ਓਰਲਾ ਪ੍ਰੈਂਡਰਗਾਸਟ, ਐਲਮੀਰ ਰਿਚਰਡਸਨ, ਲੇਵਿਸ ਲਿਟਲ, ​​ਅਰਲੀਨ ਕੈਲੀ, ਮੈਰੀ ਵਾਲਡਰੋਨ, ਲੀਹ ਪਾਲ, ਕਾਰਾ ਮਰੇ, ਜੇਨ ਮੈਗੁਇਰ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ