India VS South Africa: ਉਮੇਸ਼ ਯਾਦਵ ਨੇ ਅਫਰੀਕਾ ਨੂੰ ਦਿੱਤਾ ਪਹਿਲਾ ਝਟਕਾ, ਕਪਤਾਨ ਬਾਉਮਾ ਆਊਟ

ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ 

  • ਦੱਖਣੀ ਅਫਰੀਕਾ 6.2 ਓਵਰਾਂ ’ਚ 54/1
  • ਡੀ ਕੋਕੋ 19 ਗੇਂਦਾਂ ’ਤੇ 27 ਦੌੜਾਂ  ਅਤੇ ਰਿਲੀ ਰੋਸੋਵ 11 ਗੇਂਦਾਂ ’ਤੇ 21 ਦੌੜਾਂ ਬਣਾ ਕੇ ਕਰੀਜ਼

India vs South Africa Live ਭਾਰਤੀ ਟੀਮ ਨੇ ਕੀਤੇ ਤਿੰਨ ਬਦਲਾਅ

ਇੰਦੌਰ (ਸੱਚ ਕਹੂੰ ਨਿਊਜ਼)। ਭਾਰਤੀ ਟੀਮ ਨੇ ਲੜੀ ਜਿੱਤਣ ਤੋਂ ਬਾਅਦ ਅੱਜ ਖੇਡਿਆ ਜਾਣਾ ਵਾਲਾ ਆਖਰੀ ਟੀ-20 ਸੀਰੀਜ਼ ਦਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਇਹ ਮੈਚ ਜਿੱਤ ਕੇ ਦੱਖਣੀ ਅਫੀਰਕਾ ਦਾ 3-0 ਨਾਲ ਸਫਾਇਆ ਕਰਨਾ ਚਾਹੇਗੀ। ਦੂਜੇ ਪਾਸੇ ਦੱਖਣੀ ਅਫਰੀਕੀ ਟੀਮ ਚਾਹੇਗੀ ਕਿ ਤੀਜਾ ਮੈਚ ਜਿੱਤ ਕੇ ਕੁਝ ਹਾਰ ਦਾ ਗ਼ਮ ਘੱਟ ਕੀਤਾ ਜਾਵੇ। ਇਹ ਮੈਚ ਬਹੁਤ ਟੱਕਰ ਦਾ ਹੋਣ ਵਾਲਾ ਹੈ। ਪਿਛਲੇ ਮੈਚ ’ਚ ਵੀ ਦੋਵਾਂ ਟੀਮਾਂ ਦਰਮਿਆਨ ਜ਼ਬਰਦਸਤ ਟੱਕਰ ਵੇਖਣ ਨੂੰ ਮਿਲੀ ਸੀ। ਭਾਰਤ ਨੇ 237 ਦੌੜਾਂ ਦਾ ਵੱਡਾ ਟੀਚਾ ਦੱਖਣੀ ਅਫਰੀਕਾ ਨੂੰ ਦਿੱਤਾ ਸੀ ਪਰੰਤੂ ਦੱਖਣੀ ਅਫੀਰਕਾ ਆਖਰ ਤੱਕ ਡਟ ਕੇ ਮੁਕਾਬਲਾ ਕੀਤਾ ਸੀ। (India vs South Africa Live)

ਭਾਰਤੀ ਟੀਮ ਨੇ ਪਲੇਇੰਗ ਇਲੈਵਨ ‘ਚ ਤਿੰਨ ਬਦਲਾਅ ਕੀਤੇ ਹਨ। ਵਿਰਾਟ ਕੋਹਲੀ, ਅਰਸ਼ਦੀਪ ਸਿੰਘ ਅਤੇ ਕੇਐੱਲ ਰਾਹੁਲ ਪਲੇਇੰਗ ਇਲੈਵਨ ਤੋਂ ਬਾਹਰ ਹਨ। ਉਨ੍ਹਾਂ ਦੀ ਜਗ੍ਹਾ ਸ਼੍ਰੇਅਸ ਅਈਅਰ, ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ ਨੂੰ ਮੌਕਾ ਮਿਲਿਆ ਹੈ।

ਭਾਰਤੀ ਟੀਮ ਦੀ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸੂਰਿਆ ਕੁਮਾਰ ਯਾਦਵ, ਅਕਸ਼ਰ ਪਟੇਲ, ਦਿਨੇਸ਼ ਕਾਰਤਿਕ, ਉਮੇਸ਼ ਯਾਦਵ, ਹਰਸ਼ਲ ਪਟੇਲ, ਦੀਪਕ ਚਾਹਰ, ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸਿਰਾਜ।

ਦੱਖਣੀ ਅਫਰੀਕਾ ਟੀਮ ਦੀ ਪਲੇਇੰਗ-11:

ਟੇਂਬਾ ਬੂਮਾ (ਕਪਤਾਨ), ਕਵਿੰਟਨ ਡੀ ਕਾਕ, ਰਿਲੇ ਰੂਸੋ, ਏਡਨ ਮਾਰਕਰਮ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਵੇਨ ਪਰਨੇਲ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਡਵੇਨ ਪ੍ਰੀਟੋਰੀਅਸ, ਲੁੰਗੀ ਐਨਗਿਡੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ