ਭਾਰਤ ਨੂੰ ਨਾਟੋ ਦੇਸ਼ਾਂ ਵਰਗਾ ਦਰਜਾ

India, NATO, Countries, Diplomatic victory, Modi

ਕੀ ਹੈ ਨਾਟੋ-ਉੱਤਰੀ ਅਟਲਾਂਟਿਕ

ਸੰਧੀ ਸੰਗਠਨ (ਨਾਟੋ) ਵੱਖ-ਵੱਖ ਦੇਸ਼ਾਂ ਦਾ ਰੱਖਿਆ ਸਹਿਯੋਗ ਸੰਗਠਨ ਹੈ ਇਸ ਦੀ ਸਥਾਪਨਾ 4 ਅਪਰੈਲ 1949 ਨੂੰ ਹੋਈ ਸੀ, ਜਿਸ ਦਾ ਦਫ਼ਤਰ ਬੈਲਜ਼ੀਅਮ ਦੀ ਰਾਜਧਾਨੀ ਬ੍ਰਿਸੇਲਸ ‘ਚ ਹੈ ਸ਼ੁਰੂ ‘ਚ ਨਾਟੋ ਦੇ ਮੈਂਬਰ ਦੇਸ਼ਾਂ ਦੀ ਗਿਣਤੀ 12 ਸੀ ਜੋ ਹੁਣ ਵੱਧ ਕੇ 29 ਹੋ ਚੁੱਕੀ ਹੈ ਨਾਟੋ ਦਾ ਸਭ ਤੋਂ ਨਵਾਂ ਮੈਂਬਰ ਦੇਸ਼ ਮੋਂਟੇਨਿਗ੍ਰੀ ਹੈ, ਇਹ 5 ਜੂਨ, 2017 ਨੂੰ ਨਾਟੋ ਦਾ ਮੈਂਬਰ ਬਣਿਆ ਸੀ ਨਾਟੋ ਦੇ ਸਾਰੇ ਮੈਂਬਰਾਂ ਦਾ ਸਾਂਝਾ ਫੌਜੀ ਖਰਚ ਦੁਨੀਆ ਦੇ ਕੁੱਲ ਰੱਖਿਆ ਖਰਚ ਦਾ 70 ਫੀਸਦੀ ਤੋਂ ਵੱਧ ਹੈ।

ਮੋਦੀ ਸਰਕਾਰ ਦੀ ਕੂਟਨੀਤਿਕ ਜਿੱਤ, ਅਹਿਮ ਰੱਖਿਆ ਸਬੰਧਾਂ ‘ਚ ਮਿਲੇਗੀ ਛੋਟ

ਏਜੰਸੀ
ਵਾਸ਼ਿੰਗਟਨ, 2 ਜੁਲਾਈ

ਅਮਰੀਕੀ ਸੀਨੇਟ ‘ਚ ਭਾਰਤ ਲਈ ਇੱਕ ਬਿੱਲ ਪਾਸ ਕੀਤਾ ਹੈ, ਜੋ ਭਾਰਤ ਨੂੰ ਨਾਟੋ ਸਹਿਯੋਗੀਆਂ ਵਰਗਾ ਦਰਜਾ ਦੇਣ ਲਈ ਹੈ ਦਰਅਸਲ, ਬਿੱਲ ਭਾਰਤ ਨੂੰ ਅਮਰੀਕਾ ਦੇ ਨਾਟੋ ਸਹਿਯੋਗੀਆਂ ਦੇ ਬਰਾਬਰ ਦਾ ਦਰਜਾ ਪ੍ਰਦਾਨ ਕਰਦਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਇਜ਼ਰਾਈਲ ਤੇ ਦੱਖਣੀ ਕੋਰੀਆ ਨੂੰ ਇਹ ਦਰਜਾ ਦੇ ਚੁੱਕਿਆ ਹੈ।

ਵਿੱਤੀ ਸਾਲ 2020 ਲਈ ਕੌਮੀ ਰੱਖਿਆ ਅਥਾਰਟੀਕਰਨ ਐਕਟ (ਐਨਡੀਏਏ) ਦੇ ਸੋਧ ਨੂੰ ਅਮਰੀਕੀ ਸੀਨੇਟ ਨੇ ਪਾਸ ਕੀਤਾ ਬਿੱਲ ਪਾਸ ਹੋਣ ਤੋਂ ਬਾਅਦ ਹਿੰਦੂ ਅਮਰੀਕੀ ਫਾਊਂਡੇਸ਼ਨ ਦੇ ਸੈਨੇਟਰ ਕਾਰਨਿਨ ਤੇ ਵਾਰਨਰ ਦਾ ਸਵਾਗਤ ਕੀਤਾ ਹਿੰਦੂ ਅਮਰੀਕੀ ਫਾਊਂਡੇਸ਼ਨ ਦੇ ਐਮਡੀ ਸਮੀਰ ਕਾਲਰਾ ਨੇ ਕਿਹਾ, ‘ਭਾਰਤ ਨੂੰ ਗੈਰ-ਨਾਟੋ ਦੇਸ਼ ਦੇ ਦਰਜੇ ਤੋਂ ਉੱਪਰ ਲਿਆਉਣਾ ਬੇਹੱਦ ਮਹੱਤਵਪੂਰਨ ਹੈ ਇਹ ਭਾਰਤ ਤੇ ਅਮਰੀਕਾ ਦਰਮਿਆਨ ਮੁੱਢਲੇ ਬੁਨਿਆਦੀ ਸਬੰਧਾਂ ਦੀ ਸ਼ੁਰੂਆਤ ਹੈ ਹਿੰਦੂ ਅਮਰੀਕਾ ਫਾਊਂਡੇਸ਼ਨ ਵੱਲੋਂ ਹੋਏ ਇੱਕ ਪ੍ਰੋਗਰਾਮ ‘ਚ ਸ਼ੇਰਮੈਨ ਨੇ ਕਿਹਾ ਕਿ ਇਹ ਬੇਹੱਦ ਮਹੱਤਵਪੂਰਨ ਹੈ ਕਿ ਅਸੀਂ ਅਮਰੀਕਾ ਤੇ ਭਾਰਤ ਦਰਮਿਆਨ ਸਬੰਧਾਂ ਦੇ ਮਹੱਤਵ ਨੂੰ ਸਮਝਿਆ ਹੈ ਅਮਰੀਕਾ ਨੇ ਭਾਰਤ ਨੂੰ 2016 ‘ਚ ਵੱਡਾ ਰੱਖਿਆ ਸਾਂਝੀਦਾਰ ਮੰਨਿਆ ਸੀ ਇਸ ਦਰਜੇ ਦਾ ਅਰਥ ਹੈ ਕਿ ਭਾਰਤ ਉਸ ਤੋਂ ਜ਼ਿਆਦਾ ਭਾਰਤ ਨੂੰ ਨਾਟੋ ਐਡਵਾਂਸ ਤੇ ਮਹੱਤਵਪੂਰਨ ਤਕਨੀਕ ਵਾਲੇ ਹਥਿਆਰਾਂ ਦੀ ਖਰੀਦ ਕਰ ਸਕਦਾ ਹੈ ਅਮਰੀਕਾ ਦੇ ਕਰੀਬੀ ਦੇਸ਼ਾਂ ਦੀ ਤਰ੍ਹਾਂ ਹੀ ਭਾਰਤ ਉਸ ਤੋਂ ਹਥਿਆਰਾਂ ਤੇ ਤਕਨੀਕ ਦੀ ਖਰੀਦ ਕਰ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।