ਮੋਹਲੇਧਾਰ ਮੀਂਹ ਨਾਲ ਮੁੰਬਈ ਹੋਈ ਬੇਹਾਲ

Mumbai Rains, Affected, Second, Time, 44 Years

ਮੀਂਹ ਨਾਲ 32 ਵਿਅਕਤੀਆਂ ਦੀ ਮੌਤ ਲੋਕ ਘਰਾਂ ‘ਚੋਂ ਬਾਹਰ ਨਾ ਨਿਕਲਣ : ਮੌਸਮ ਵਿਭਾਗ

44 ਸਾਲਾਂ ‘ਚ ਦੂਜੀ ਵਾਰ ਮੁੰਬਈ ‘ਚ ਅਜਿਹਾ ਮੀਂਹ

ਮੌਨਸੂਨ : ਪੰਜਾਬ-ਹਰਿਆਣਾ ‘ਚ ਹਨ੍ਹੇਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਏਜੰਸੀ
ਮੁੰਬਈ, 2 ਜੁਲਾਈ

ਦੇਸ਼ ਦੀ ਵਪਾਰਕ ਨਗਰੀ ਮੁੰਬਈ ਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ‘ਚ ਮੋਹਲੇਧਾਰ ਮੀਂਹ ਦਾ ਕਹਿਰ ਜਾਰੀ ਹੈ ਅੱਜ ਕੰਧ ਡਿੱਗਣ ਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ‘ਚ ਘੱਟ ਤੋਂ ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਮੌਸਮ ਵਿਭਾਗ ਦੇ 24 ਘੰਟਿਆਂ ਅੰਦਰ ਹੋਰ ਮੀਂਹ ਪੈਣ ਦੇ ਅਨੁਮਾਨ ਨਾਲ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰਾਂ ‘ਚੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਮੁੰਬਈ, ਨਵੀਂ ਮੁੰਬਈ, ਠਾਣੇ ਤੇ ਕੋਂਕਣ ਖੇਤਰ ‘ਚ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ‘ਚ ਛੁੱਟੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨ ਵੀ ਸਾਵਧਾਨ ਰਹਿਣ ਦੀ ਲੋੜ ਹੈ ।

ਸੋਮਵਾਰ ਰਾਤ ਨੂੰ ਪੰਜਾਬ, ਰਾਜਸਥਾਨ, ਹਰਿਆਣਾ ਦੇ ਕੁਝ ਜ਼ਿਲ੍ਹਿਆਂ ‘ਚ ਹਨ੍ਹੇਰੀ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਅਨੁਸਾਰ ਹਰਿਆਣਾ, ਦਿੱਲੀ, ਰਾਜਸਥਾਨ ‘ਚ 2-3 ਦਿਨ ‘ਚ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ ਓਧਰ ਪੂਨੇ ਦੇ ਅੰਬੇਗਾਂਵ ਸਥਿਤ ਇੱਕ ਕਾਲਜ ਦੀ ਕੰਧ ਡਿੱਗਣ ਨਾਲ ਛੇ ਵਿਅਕਤੀਆਂ ਦੀ ਦੱਬੇ ਜਾਣ ਨਾਲ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ ਮੁੰਬਈ ਨਗਰੀ ਦੇ ਉਪ ਨਗਰ ਮਲਾਡ ਖੇਤਰ ‘ਚ ਭਾਰੀ ਮੋਹਲੇਧਾਰ ਮੀਂਹ ਨਾਲ …
ਮੀਂਹ ਕਾਰਨ ਇੱਕ ਕੰਪਲੈਕਸ ਦੀ ਦੀਵਾਰ ਝੋਪੜੀਆਂ ‘ਤੇ ਡਿੱਗ ਗਈ ਜਿਸ ਦੇ ਹੇਠਾਂ ਦੱਬ ਕੇ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਨਿੱਜੀ ਤੇ ਸਰਕਾਰੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ ਮੌਸਮ ਵਿਭਾਗ ਨੇ ਮੁੰਬਈ, ਠਾਣੇ ਤੇ ਪਾਲਘਰ ‘ਚ ਲਗਾਤਾਰ ਭਾਰੀ ਮੀਂਹ ਹੋਣ ਦਾ ਅਨੁਮਾਨ ਪ੍ਰਗਟ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।