ਭਾਰਤ ਆਸਟਰੇਲੀਆ : ਆਸਟਰੇਲੀਆ ਨੇ 4 ਵਿਕਟਾਂ ‘ਤੇ ਬਣਾਈਆਂ 186 ਦੌੜਾਂ

India Australia: Australia Lose Four Wickets On 186

ਭਾਰਤ ਆਸਟਰੇਲੀਆ ਦੂਜਾ ਟੈਸਟ ਮੈਚ

ਪਰਥ, ਏਜੰਸੀ। ਭਾਰਤ ਆਸਟਰੇਲੀਆ  ਵਿਚਕਾਰ ਹੋ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ਮਾਰਕਸ ਹੈਰਿਸ ਅਤੇ ਅਰੋਨ ਫਿੰਚ ਦਰਮਿਆਨ ਓਪਨਿੰਗ ਵਿਕਟ ਲਈ 112 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਚੰਗੀ ਸ਼ੁਰੂਆਤ ਕਰਨ ਵਾਲੀ ਆਸਟਰੇਲੀਆ ਕ੍ਰਿਕਟ ਟੀਮ ਨੇ ਚਾਹ ਦੇ ਸਮੇਂ ਤੋਂ ਬਾਅਦ 186 ਦੌੜਾਂ ‘ਤੇ ਆਪਣੀਆਂ ਚਾਰ ਵਿਕਟਾਂ ਗਵਾ ਦਿੱਤੀਆਂ ਸਨ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਅਤੇ ਚਾਹ ਦੇ ਸਮੇਂ ਤੋਂ ਬਾਅਦ ਤੱਕ 65.5 ਓਵਰ ‘ਚ ਚਾਰ ਵਿਕਟਾਂ ‘ਤੇ 186 ਦੌੜਾਂ ਬਣਾ ਲਈਆਂ ਹਨ। ਐਸ ਮਾਰਸ 24 ਅਤੇ ਟੀ. ਹੈੱਡ 21 ਦੌੜਾਂ ਬਣਾ ਕੇ ਕਰੀਜ ‘ਤੇ ਡਟੇ ਹੋਏ ਸਨ।

ਹੈਰਿਸ ਅਤੇ ਫਿੰਚ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਂਦੇ ਹੋਏ ਪਹਿਲੇ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਨੇ 36ਵੇਂ ਓਵਰ ‘ਚ ਫਿੰਚ ਨੂੰ ਲੱਤ ਅੜਿੱਕਾ ਆਊਟ ਕਰਕੇ ਇਸ ਸਾਂਝੇਦਾਰੀ ‘ਤੇ ਬ੍ਰੇਕ ਲਗਾਉਂਦੇ ਹੋਏ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਫਿੰਚ ਨੇ 105 ਗੇਂਦਾਂ ‘ਚ ਛੇ ਚੌਕੇ ਲਗਾ ਕੇ 50 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਬਾਅਦ ਓਸਮਾਨ ਖਵਾਜਾ ਵੀ ਸਸਤੇ ਚ ਆਪਣਾ ਵਿਕਟ ਗਵਾ ਬੈਠਾ।

ਖਵਾਜਾ ਨੂੰ ਓਮੇਸ਼ ਯਾਦਵ ਨੇ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਦੂਜਾ ਵਿਕਟ ਦਿਵਾਇਆ। ਖਵਾਜਾ ਨੇ 38 ਗੇਂਦਾਂ ‘ਚ ਪੰਜ ਦੌੜਾਂ ਬਣਾਈਆਂ। ਓਪਨਰ ਮਾਰਕਸ ਹੈਰਿਸ 141 ਗੇਂਦਾਂ ‘ਚ 10 ਚੌਕਿਆਂ ਦੀ ਮਦਦ ਨਾਲ 70 ਦੌੜਾਂ ਦੀ ਪਾਰੀ ਖੇਡ ਕੇ ਹਨੁਮਾ ਵਿਹਾਰੀ ਦਾ ਸ਼ਿਕਾਰ ਬਣੇ। ਹਨੁਮਾ ਨੇ ਅਜਿੰਕਿਆ ਰਹਾਣੇ ਦੇ ਹੱਥੋਂ ਮਾਰਕਸ ਨੂੰ ਕੈਚ ਕਰਵਾ ਕੇ ਤੀਜਾ ਵਿਕਟ ਹਾਸਲ ਕੀਤਾ। ਇਸ ਤੋਂ ਬਾਅਦ ਚਾਹ ਦੇ ਸਮੇਂ ਤੋਂ ਬਾਅਦ ਇਸ਼ਾਂਤ ਸ਼ਰਮਾ ਨੇ ਪੀਟਰ ਹੈਂਡਸਕੋਂਬ ਨੂੰ ਕਪਤਾਨ ਵਿਰਾਟ ਕੋਹਲੀ ਦੇ ਹੱਥੋਂ ਆਊਟ ਕੀਤਾ। ਹੈਂਡਸਕੋਂਬ 16 ਗੇਂਦਾਂ ‘ਚ 7 ਦੌੜਾਂ ਹੀ ਬਣਾ ਸਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।