ਭਾਰਤ ਨੇ ਪਾਕਿਸਤਾਨ ਨੂੰ ਪੀਓਕੇ ਮੋੜਨ ਲਈ ਕਿਹਾ

India, asked, Pakistan, return, Pokh

ਨਵੀਂ ਦਿੱਲੀ, ਸਰਕਾਰ ਨੇ ਪਾਕਿਸਤਾਨ ਤੋਂ ਉਸਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਮੋੜਨ ਲਈ ਕਿਹਾ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਅੱਜ ਲੋਕ ਸਭਾ ‘ਚ ਦੱਸਿਆ ਕਿ 30 ਦਸੰਬਰ ਨੂੰ ਪਾਕਿਸਤਾਨ ਨੂੰ ਇੱਕ ਵਾਰ ਫਿਰ ਕਿਹਾ ਗਿਆ ਹੈ ਕਿ ਉਹ ਕਸ਼ਮੀਰ ਦਾ ਉਸਦੇ ਕਬਜ਼ੇ ਵਾਲਾ ਹਿੱਸਾ ਵਾਪਸ ਕਰਨ ਉਨ੍ਹਾਂ ਕਿਹਾ, ‘ਅਸੀਂ ਸਮੇਂ-ਸਮੇਂ ‘ਤੇ ਵਾਰ-ਵਾਰ ਪਾਕਿਸਤਾਨ ਨੂੰ ਕਸ਼ਮੀਰ ਤੋਂ ਗੈਰ ਕਾਨੂੰਨੀ ਕਬਜ਼ਾ ਛੱਡਣ ਲਈ ਕਿਹਾ ਹੈ ਉੱਤਰ ‘ਚ ਕਿਹਾ ਗਿਆ ਹੈ ਕਿ ਸਾਲ 1994 ‘ਚ ਸੰਸਦ ਨੇ ਸਰਬਸੰਮਤੀ ਨਾਲ ਇੱਕ ਮਤਾ ਅੰਗੀਕਾਰ ਕਰਕੇ ਇਸ ਗੱਲ ਦਾ ਐਲਾਨਕੀਤਾ ਸੀ ਕਿ ਜੰਮੂ ਕਸ਼ਮੀਰ ਦਾ ਪੂਰਾ ਰਾਜ ਭਾਰਤ ਦਾ ਅਹਿਮ ਹਿੱਸਾ ਰਿਹਾ ਹੈ ਤੇ ਹਮੇਸ਼ਾ ਰਹੇਗਾ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ 78,000 ਵਰਗ ਕਿਲੋਮੀਟਰ ਦੇ ਭਾਰਤੀ ਭੂ-ਭਾਗ ‘ਤੇ ਗੈਰ ਕਾਨੂੰਨੀ ਤੌਰ ‘ਤੇ ਕਬਜ਼ਾ ਕੀਤਾ ਹੋਇਆ ਇਸ ਤੋਂ ਬਾਅਦ ਉਸ ਨੇ ਚੀਨ ਨਾਲ 02 ਮਾਰਚ 1963 ਨੂੰ ਇੱਕ ‘ਸਰਹੱਦੀ ਸਮੌਝਤਾ’ ਕਰਕੇ ਜੰਮੂ ਕਸ਼ਮੀਰ ਦੇ ਉਸ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਭੂ-ਭਾਗ ‘ਚੋਂ 5,180 ਵਰਗ ਕਿਲੋਮੀਟਰ ਚੀਨ ਨੂੰ ਦੇ ਦਿੱਤਾ ਲਿਖਤੀ ਉਤਰ ‘ਚ ਇੱਕ ਵਾਰ ਫਿਰ ਦੂਹਰਾਇਆ ਗਿਆ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ ਦੇ ਇੱਕ ਹਿੱਸੇ ‘ਤੇ ਗੈਰ ਕਨੂੰਨੀ ਤੇ ਬਲਾਤਕਬਜ਼ਾ ਬਣਾਈ ਰੱਖਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।