IND vs WI 2nd T20 ਮੈਚ ਅੱਜ, ਲੜੀ ’ਚ ਵਾਪਸੀ ਲਈ ਭਾਰਤ ਨੂੰ ਕਰਨਾ ਪਵੇਗਾ ਜ਼ੋਰਦਾਰ ਪ੍ਰਦਰਸ਼ਨ

IND vs WI 2nd T20 Live
IND vs WI 2nd T20 ਮੈਚ ਅੱਜ, ਲੜੀ ’ਚ ਵਾਪਸੀ ਲਈ ਭਾਰਤ ਨੂੰ ਕਰਨਾ ਪਵੇਗਾ ਜ਼ੋਰਦਾਰ ਪ੍ਰਦਰਸ਼ਨ

ਗੁਆਨਾ । IND vs WI 2nd T20 Live ਭਾਰਤ ਪਹਿਲੇ ਮੈਚ ਮਿਲੀ ਹਾਰ ਤੋਂ ਸਬਕ ਲੈਂਦਿਆਂ ਦੂਜੇ ਮੈਚ ’ਚ ਵਾਪਸੀ ਕਰਨਾ ਚਾਹੇਗੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੀ-20 ਮੈਚ ਅੱਜ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਇਹ ਮੈਚ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਵਿੱਚ ਹੋਵੇਗਾ। ਇਸ ਮੈਦਾਨ ‘ਤੇ ਦੋਵੇਂ ਟੀਮਾਂ 4 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਸਾਲ 2019 ‘ਚ ਵੀ ਦੋਵੇਂ ਟੀਮਾਂ ਇਸ ਮੈਦਾਨ ‘ਤੇ ਆਹਮੋ-ਸਾਹਮਣੇ ਹੋਈਆਂ ਸਨ। (IND vs WI 2nd T20 Live) ਭਾਰਤੀ ਟੀਮ ਇਹ ਮੈਚ ਹਰ ਹਾਲ ’ਚ ਜਿੱਤਣਾ ਚਾਹੇਗੀ। ਜਿਸ ਲਈ ਟੀਮ ਨੂੰ ਇਕਜੁਟ ਹੋ ਕੇ ਪ੍ਰਦਰਸ਼ਨ ਕਰਨਾ ਪਵੇਗਾ। ਵੈਸਟਇੰਡੀਜ਼ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ 4 ਦੌੜਾਂ ਨਾਲ ਜਿੱਤ ਕੇ ਇਹ ਜਤਾ ਦਿੱਤਾ ਕੀ ਅਸੀਂ ਕਿਸੇ ਵੀ ਸਮੇਂ ਮੈਚ ਦਾ ਪਾਸਾ ਪਲਟ ਸਕਦੇ ਹਾਂ।

ਭਾਰਤ ਦੀ ਸਲਾਮੀ ਜੋੜੀ ਪਹਿਲੇ ਟੀ-20 ਵਿੱਚ ਪੂਰੀ ਤਰ੍ਹਾਂ ਫਲਾਪ ਰਹੀ। ਵਿਕਟਕੀਪਰ ਈਸ਼ਾਨ ਕਿਸ਼ਨ 6 ਅਤੇ ਸ਼ੁਭਮਨ ਗਿੱਲ 3 ਦੌੜਾਂ ਹੀ ਬਣਾ ਸਕੇ। ਅਜਿਹੇ ‘ਚ 21 ਸਾਲਾ ਨੌਜਵਾਨ ਯਸ਼ਸਵੀ ਜੈਸਵਾਲ ਨੂੰ ਮੌਕਾ ਮਿਲ ਸਕਦਾ ਹੈ। ਇਹ ਦੇਖਦੇ ਹੋਏ ਕਿ ਯਸ਼ਸਵੀ ਖੱਬੇ ਹੱਥ ਦਾ ਬੱਲੇਬਾਜ਼ ਹੈ, ਉਸ ਨੂੰ ਈਸ਼ਾਨ ਦੀ ਥਾਂ ‘ਤੇ ਸ਼ਾਮਲ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਜੂ ਸੈਮਸਨ ‘ਤੇ ਆ ਸਕਦੀ ਹੈ, ਜਿਸ ਨੇ ਪਹਿਲੇ ਟੀ-20 ‘ਚ 12 ਦੌੜਾਂ ਬਣਾਈਆਂ ਸਨ। ਗੇਂਦਬਾਜ਼ਾਂ ‘ਚ ਮੁਕੇਸ਼ ਕੁਮਾਰ ਦੀ ਜਗ੍ਹਾ ਅਵੇਸ਼ ਖਾਨ ਜਾਂ ਉਮਰਾਨ ਮਲਿਕ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਬੱਲੇਬਾਜ਼ੀ ਨੂੰ ਦੇਖਦੇ ਹੋਏ ਅਕਸ਼ਰ ਪਟੇਲ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੇ ਨਾਲ ਆਪਣੀ ਜਗ੍ਹਾ ਬਰਕਰਾਰ ਰੱਖ ਸਕਦੇ ਹਨ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ (IND vs WI 2nd T20 Live)

ਵੈਸਟਇੰਡੀਜ਼: ਰੋਵਮਨ ਪਾਵੇਲ (ਕਪਤਾਨ), ਬ੍ਰੈਂਡਨ ਕਿੰਗ, ਕਾਇਲ ਮੇਅਰਸ਼/ਸ਼ਾਈ ਹੋਪ, ਜੌਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰੋਮੀਓ ਸ਼ੈਫਰਡ, ਅਕਿਲ ਹੁਸੈਨ, ਅਲਜ਼ਾਰੀ ਜੋਸੇਫ ਅਤੇ ਓਬੇਡ ਮੈਕਾਏ।

ਭਾਰਤ: ਹਾਰਦਿਕ ਪਾਂਡਿਆ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆ ਕੁਮਾਰ ਯਾਦਵ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ/ਅਵੇਸ਼ ਖਾਨ ਅਤੇ ਅਰਸ਼ਦੀਪ ਸਿੰਘ।