ਮੂਸੇ ਦੀ ਭਾਲ ‘ਚ ਪੁਲਿਸ ਨੇ ਸਰਹੱਦੀ ਪਿੰਡਾਂ ‘ਚ ਸੰਭਾਲਿਆਂ ਮੋਰਚਾ 

Search, Moses, Police, Mobilized, Border, Villages

ਸਰਹੱਦੀ ਪਿੰਡਾਂ ਦੇ ਸ਼ੱਕੀ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ

ਫਿਰੋਜ਼ਪੁਰ| ਅੱਤਵਾਦੀ ਜਾਕਿਰ ਮੂਸਾ ਦੇ ਪੰਜਾਬ ‘ਚ ਲੁਕੇ ਹੋਣ ਦੀ ਖੁਫੀਆਂ ਜਾਣਕਾਰੀ ਤੋਂ ਬਾਅਦ ਫਿਰੋਜ਼ਪੁਰ-ਬਠਿੰਡਾ ਜ਼ਿਲ੍ਹ ‘ਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਪੁਲਿਸ ਵੱਲੋਂ ਚਲਾਏ ਜਾ ਰਹੇ ਸਰਚ ਅਪ੍ਰੇਸ਼ਨ ਅਤੇ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤੀ ਪੁਲਿਸ ਫੌਰਸ ਦੇ ਬਾਅਦ ਵੀ ਮੂਸਾ ਦਾ ਕੋਈ ਥਹੁ ਪਤਾ ਨਹੀਂ ਚੱਲਿਆ ਅਤੇ ਹੁਣ ਸ਼ੁੱਕਰਵਾਰ ਨੂੰ ਪਈ ਸੰਘਣੀ ਧੁੰਦ ਨੇ ਵੀ ਪੁਲਿਸ ਦੀ ਚੁਣੌਤੀ ‘ਚ ਵਾਧਾ ਕਰ ਦਿੱਤਾ ਹੈ ਕਿਉਂਕਿ ਸੰਘਣੀ ਧੁੰਦ ਕਾਰਨ ਹੁਣ ਬਹੁਤੀ ਦੂਰ ਤੱਕ ਦੇਖਣਾ ਔਖਾ ਹੋ ਗਿਆ ਹੈ ਅਤੇ ਨਾਲ ਠੰਢ ‘ਚ ਵੀ ਵਾਧਾ ਹੋਇਆ ਹੈ।
ਦੂਜੇ ਪਾਸੇ ਦੇਖਿਆ ਜਾਵੇ ਕਿ ਜਦੋਂ ਪੁਲਿਸ ਕਿਸੇ ਇਲਾਕੇ ‘ਚ ਸਰਚ ਅਪ੍ਰੇਸ਼ਨ ਕਰਦੀ ਹੈ ਜਾਂ ਕਿਤੇ ਸਖਤ ਨਾਕਾ ਲਗਾਇਆ ਜਾਂਦਾ ਹੈ ਤਾਂ ਉਸਦੀ ਚਰਚਾ ਕੁਝ ਕੁ ਚਿਰ ‘ਚ ਦੂਰ ਤੱਕ ਫੈਲ ਜਾਂਦੀ ਹੈ, ਜਿਸਦਾ ਫਾਇਦਾ ਹੋਰ ਵੀ ਕਈ ਅਪਰਾਧੀ ਵਿਅਕਤੀ ਉਠਾ ਕੇ ਮੌਕੇ ‘ਤੇ ਟਾਲਾ ਵੱਟ ਜਾਂਦੇ ਹਨ।  ਉਧਰ ਸ਼ੰਵੇਦਨਸ਼ੀਲ ਇਲਾਕੇ ਮਮਦੋਟ ‘ਚ ਬੀਤੇ ਦਿਨਾਂ ਤੋਂ ਚਲਾਏ ਜਾ ਰਹੇ ਸਰਚ ਅਪ੍ਰੇਸ਼ਨ ਤੋਂ ਬਾਅਦ ਹੋਣ ਸ਼ੁੱਕਰਵਾਰ ਨੂੰ ਪੁਲਿਸ ਨੇ ਸਰਹੱਦੀ ਪਿੰਡਾਂ ‘ਚ ਮੋਰਚਾ ਸੰਭਾਲਿਆ ਹੈ। ਥਾਣਾ ਮਮਦੋਟ ਦੇ ਐੱਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਮਮਦੋਟ ਕਸਬੇ ਦੇ ਸਰਹੱਦੀ ਪਿੰਡਾਂ ‘ਚ ਪੁਲਿਸ ਨੇ ਸਵੇਰ ਤੋਂ ਪਹੁੰਚ ਕੇ ਪਿੰਡਾਂ ਦੇ ਕੁਝ ਸ਼ੱਕੀ ਵਿਅਕਤੀਆਂ ਨੂੰ ਸੰਪਰਕ ‘ਚ ਲੈ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਇਲਾਵਾ ਸੜਕਾਂ ‘ਤੇ ਪੁਲਿਸ ਵੱਲੋਂ ਕਈ ਥਾਵਾਂ ‘ਤੇ ਨਾਕੇਬੰਦੀ ਕਰਕੇ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਕਈ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ‘ਚ ਵੀ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾ ਕੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।