ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਇੰਗਲੈਂਡ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ

pita ji

ਸਾਧ-ਸੰਗਤ ਵੱਲੋਂ ਕਰੈਨਫੋਰਡ/ਹੰਸਲੋ ਲੰਦਨ ਵਿਖੇ ਸਫਾਈ ਅਭਿਆਨ ਚਲਾਇਆ

(ਸੱਚ ਕਹੂੰ ਨਿਊਜ਼) ਲੰਦਨ (ਇੰਗਲੈਂਡ)।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਇੰਗਲੈਂਡ (ਯੂ.ਕੇ.) ਦੀ ਸਾਧ-ਸੰਗਤ ਵੱਲੋਂ ਕਰੈਨਫੋਰਡ/ਹੰਸਲੋ ਲੰਦਨ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਜਿਸ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਭਾਗ ਲਿਆ। ਸਾਧ-ਸੰਗਤ ਨੇ ਜੋਰਾਂ-ਸ਼ੋਰਾਂ ਨਾਲ ਸਫਾਈ ਕਰਦਿਆਂ ਕੁਝ ਹੀ ਘੰਟਿਆਂ ’ਚ ਸਫਾਈ ਕਰ ਦਿੱਤੀ। ਸਾਧ-ਸੰਗਤ ਦੇ ਸਫਾਈ ਅਭਿਆਨ ਦੀ ਉੱਥੋਂ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ। ਸਾਧ-ਸੰਗਤ ਨੇ ਸਫਾਈ ਕਰਨ ਤੋਂ ਬਾਅਦ ਇੱਕ ਗਰੁੱਪ ਤਸਵੀਰ ਵੀ ਲਈ। ਇਸ ਮੌਕੇ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਵੀ ਵੱਧ ਚੜ ਕੇ ਕਰਨ ਦਾ ਪ੍ਰਣ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ