ਇੰਗਲਿਸ਼ ਬੂਸਟਰ ਕਲੱਬ ਜੇਤੂ ਰੱਤੋਕੇ ਦੇ ਵਿਦਿਆਰਥੀ ਸਨਮਾਨਿਤ

student
ਲੌਂਗੋਵਾਲ: ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਹੋਏ ਮੁਕਾਬਲਿਆਂ ਵਿਚੋਂ ਜੇਤੂ ਟੀਮ। ਫੋਟੋ : ਹਰਪਾਲ।

ਇੰਗਲਿਸ਼ ਬੂਸਟਰ ਕਲੱਬ ਜੇਤੂ ਰੱਤੋਕੇ ਦੇ ਵਿਦਿਆਰਥੀ ਸਨਮਾਨਿਤ

ਲੌਂਗੋਵਾਲ (ਹਰਪਾਲ)। ਪੰਜਾਬ ਸਕੂਲ ਸਿੱਖਿਆ ਵਿਭਾਗ ਇੰਗਲਿਸ਼ ਦੇ ਪੱਧਰ ਨੂੰ ਸਕੂਲਾਂ ਵਿੱਚ ਉੱਪਰ ਚੁੱਕਣ ਦੇ ਕਈ ਉੱਪਰਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵਿੱਚ ਹਰ ਹਫ਼ਤੇ ਇੰਗਲਿਸ਼ ਬੂਸਟਰ ਕਲੱਬ ਦੇ ਮੁਕਾਬਲੇ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾਂਦੇ ਹਨ। ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਇਹਨਾਂ ਮੁਕਾਬਲਿਆਂ ਵਿੱਚ ਬਹੁਤ ਹੀ ਬੇਹਤਰੀਨ ਰਹੀਆਂ ਹਨ। ਹੁਣ ਤੱਕ ਰੱਤੋਕੇ ਦੇ 15 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਅਤੇ 6 ਵਿਦਿਆਰਥੀਆਂ ਨੇ ਬਲਾਕ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।

ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਲਈ ਜਿੱਥੇ ਵਿਦਿਆਰਥੀ ਵਧਾਈ ਦੇ ਪਾਤਰ ਹਨ, ਉੱਥੇ ਸੁਖਪਾਲ ਸਿੰਘ ਅੰਗਰੇਜ਼ੀ ਅਧਿਆਪਕ ਦੀ ਅਣਥੱਕ ਮਿਹਨਤ ਅਤੇ ਅਗਵਾਈ ਨੇ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਇਹ ਵਿਚਾਰ ਸਰਪੰਚ ਕੁਲਦੀਪ ਕੌਰ ਅਤੇ ਸਕੂਲ ਇੰਚਾਰਜ ਸੁਰਿੰਦਰ ਸਿੰਘ ਨੇ ਪ੍ਰਗਟ ਕੀਤੇ। ਅੱਜ ਪੰਚਾਇਤ, ਸਕੂਲ ਕਮੇਟੀ ਅਤੇ ਸਟਾਫ਼ ਵੱਲੋਂ ਇੰਗਲਿਸ਼ ਬੂਸਟਰ ਕਲੱਬ ਵਿੱਚ ਸਕੂਲ ਦਾ ਨਾਂਮ ਚਮਕਾਉਣ ਵਾਲ਼ੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਗਿਆਨ ਸਿੰਘ ਭੁੱਲਰ ਨੇ ਅੰਗਰੇਜ਼ੀ ਦੀ ਮਹੱਤਤਾ ਨੂੰ ਸਮਝਾਉਂਦਿਆ ਇਸ ਵਿਸ਼ੇ ਤੇ ਹੋਰ ਜ਼ੋਰ ਦੇਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ