ਇਮਰਾਨ ਨੇ ਮੰਨਿਆ, ਭਾਰਤ ਨਾਲ ਹੋਇਆ ਯੁੱਧ ਤਾਂ ਹਾਰੇਗਾ ਪਾਕਿਸਤਾਨ

Pakistan, Involved, Anyone, war

ਇਮਰਾਨ ਨੇ ਮੰਨਿਆ, ਭਾਰਤ ਨਾਲ ਹੋਇਆ ਯੁੱਧ ਤਾਂ ਹਾਰੇਗਾ ਪਾਕਿਸਤਾਨ

ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੰਮੂ ਕਸ਼ਮੀਰ ‘ਚੋਂ ਅਨੁਛੇਦ 370 ਹਟਾਏ ਜਾਣ ਤੋਂ ਬਾਅਦ ਭਾਰਤ ਨਾਲ ਚੱਲ ਰਹੀ ਤਨਾਤਨੀ ਦਰਮਿਆਨ ਇਹ ਸਵੀਕਾਰ ਕੀਤਾ ਹੈ ਕਿ ਜੇਕਰ ਭਾਰਤ ਨਾਲ ਪਰੰਪਰਾਗਤ ਯੁੱਧ ਹੋਇਆ ਤਾਂ ਉਹਨਾਂ ਦੇ ਦੇਸ਼ ਨੂੰ ਮੂੰਹ ਦੀ ਖਾਣੀ ਪਵੇਗੀ। ਸ੍ਰੀ ਖਾਨ ਨੇ ਅਲ ਜਜੀਰਾ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ਦੇ ਨਾਲ ਪਰੰਪਰਾਗਤ ਯੁੱਧ ਲੜਿਆ ਅਤੇ ਉਹ ਹਾਰਨ ਲੱਗਾ ਤਾਂ ਉਸ ਕੋਲ ਦੋ ਹੀ ਬਦਲ ਹੋਣਗੇ ਜਾਂ ਤਾਂ ਉਹ ਆਤਮਸਮਰਪਣ ਕਰੇ ਜਾਂ ਫਿਰ ਆਖਰੀ ਦਮ ਤੱਕ ਅਜਾਦੀ ਦੀ ਲੜਾਈ ਲੜੇ। (Pakistan)

ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨੀ ਆਪਣੀ ਅਜਾਦੀ ਦੀ ਲੜਾਈ ਅੰਤਿਮ ਸਾਹ ਤੱਕ ਲੜੇਗਾ। ਅਜਿਹੇ ‘ਚ ਜਦੋਂ ਪਰਮਾਣੂ ਸ਼ਕਤੀ ਸੰਪੰਨ ਦੋ ਦੇਸ਼ ਲੜਨਗੇ ਤਾਂ ਇਸ ਦੇ ਆਪਣੇ ਨਤੀਜੇ ਹੋਣਗੇ। ਇਹ ਪੁੱਛੇ ਜਾਣ ‘ਤੇ ਕਿ ਕੀ ਕਸ਼ਮੀਰ ‘ਚ ਮੌਜ਼ੂਦਾ ਹਾਲਾਤ ਦੇ ਮੱਦੇਨਜ਼ਰ ਦੋਵੇਂ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਦਰਮਿਆਨ ਕਿਸੇ ਵੱਡੇ ਸੰਘਰਸ਼ ਜਾਂ ਯੁੱਧ ਦਾ ਖ਼ਤਰਾ ਹੈ, ਸ੍ਰੀ ਖਾਨ ਨੇ ਕਿਹਾ ਕਿ ਹਾਂ ਦੋਵਾਂ ਦੇਸ਼ਾਂ ਦਰਮਿਆਨ ਯੁੱਧ ਦਾ ਖ਼ਤਰਾ ਹੈ। (Pakistan)

ਸ੍ਰੀ ਖਾਨ ਨੇ ਕਿਹਾ ਕਿ ਕਸ਼ਮੀਰ ‘ਚ 80 ਲੱਖ ਮੁਸਲਮਾਨ ਪਿਛਲੇ ਲਗਭਗ ਛੇ ਹਫ਼ਤੇ ਤੋਂ ਕੈਦ ਹਨ। ਭਾਰਤ ਪਾਕਿਸਤਾਨ ‘ਤੇ ਅੱਤਵਾਦ ਫੈਲਾਉਣ ਦਾ ਦੋਸ਼ ਲਗਾ ਦੁਨੀਆ ਦਾ ਧਿਆਨ ਇਸ ਮੁੱਦੇ ਤੋਂ ਭਟਕਾਉਣਾ ਚਾਹੁੰਦਾ ਹੈ। ਪਾਕਿਸਤਾਨ ਕਦੇ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ, ਅਤੇ ਮੈਂ ਇਸ ਨੂੰ ਲੈ ਕੇ ਬਿਲਕੁਲ ਸਪੱਸ਼ਟ ਹਾਂ, ਮੈਂ ਅਮਨਪਸੰਦ ਇਨਸਾਨ ਹਾਂ, ਮੈਂ ਯੁੱਧ ਦੇ ਖਿਲਾਫ਼ ਹਾਂ, ਮੇਰਾ ਮੰਨਣਾ ਹੈ ਕਿ ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। (Pakistan)