ਵਿਦੇਸ਼ਾਂ ’ਚ ਘੁੰਮਣ ਦੇ ਸ਼ੁਕੀਨ ਹੋ ਤਾਂ ਜ਼ਰੂਰ ਕਰਵਾਓ ਟਰੈਵਲ ਇੰਸ਼ੋਰੈਂਸ

ਵਿਦੇਸ਼ਾਂ ’ਚ ਘੁੰਮਣ ਦੇ ਸ਼ੁਕੀਨ ਹੋ ਤਾਂ ਜ਼ਰੂਰ ਕਰਵਾਓ ਟਰੈਵਲ ਇੰਸ਼ੋਰੈਂਸ

ਇਸ ਇੰਸ਼ੋਰੈਂਸ ਦੇ ਤਹਿਤ ਜੇਕਰ ਯਾਤਰਾ ’ਚ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਜਿਵੇਂ ਹਾਦਸਾ, ਸਿਹਤ ਸਮੱਸਿਆ, ਸਾਮਾਨ ਚੋਰੀ ਹੋਣਾ, ਫਲਾਈਟ ਛੱੁਟ ਜਾਣ ਵਰਗੀ ਸਮੱਸਿਆ ਹੁੰਦੀ ਹੈ ਤਾਂ ਸਬੰਧਿਤ ਬੀਮਾ ਕੰਪਨੀ ਤੁਹਾਨੂੰ ਉਚਿਤ ਮੁਆਵਜ਼ਾ ਦਿੰਦੀ ਹੈ

ਜੇਕਰ ਤੁਸੀਂ ਯਾਤਰਾ ਕਰਨ ਦੇ ਸ਼ੁਕੀਨ ਹੋ ਜਾਂ ਆਫਿਸ ਦੇ ਕੰਮ ਲਈ ਅਕਸਰ ਤੁਹਾਨੂੰ ਯਾਤਰਾ ’ਤੇ ਜਾਣਾ ਦੀ ਜ਼ਰੂਰਤ ਪੈਂਦੀ ਹੈ ਤਾਂ ਟਰੈਵਲ ਇੰਸ਼ੋਰੈਂਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਲਾਈਫ ਇੰਸ਼ੋਰੈਂਸ ਤੇ ਹੈਲਥ ਇੰਸ਼ੋਰੈਂਸ ਜ਼ਰੂਰੀ ਹਨ, ਬਿਲਕੁਲ ਉਸੇ ਤਰ੍ਹਾਂ ਟਰੈਵਲ ਇੰਸ਼ੋਰੈਂਸ ਦਾ ਵੀ ਮਹੱਤਵ ਹੈ ਟਰੈਵਲ ਇੰਸ਼ੋਰੈਂਸ ’ਚ ਤੁਹਾਡੀ ਯਾਤਰਾ ਨੂੰ ਕਵਰ ਕੀਤਾ ਜਾਂਦਾ ਹੈ ਇਸ ਇੰਸ਼ੋਰੈਂਸ ਦੇ ਤਹਿਤ ਜੇਕਰ ਯਾਤਰਾ ’ਚ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਜਿਵੇਂ ਹਾਦਸਾ, ਸਿਹਤ ਸਮੱਸਿਆ, ਸਾਮਾਨ ਚੋਰੀ ਹੋਣਾ, ਫਲਾਈਟ ਛੱੁਟ ਜਾਣ ਵਰਗੀ ਸਮੱਸਿਆ ਹੁੰਦੀ ਹੈ ਤਾਂ ਸਬੰਧਿਤ ਬੀਮਾ ਕੰਪਨੀ ਤੁਹਾਨੂੰ ਉਚਿਤ ਮੁਆਵਜ਼ਾ ਦਿੰਦੀ ਹੈ ਇਹ ਇੰਸ਼ੋਰੈਂਸ ਸਿਰਫ ਵਿਦੇਸ਼ ਯਾਤਰਾ ਲਈ ਹੀ ਨਹੀਂ ਬਲਕਿ ਘਰੇਲੂ ਸਫਰ ਲਈ ਵੀ ਮਿਲਦਾ ਹੈ

ਯਾਤਰਾ ਬੀਮਾ ਕਿਉਂ ਹੈ ਜ਼ਰੂਰੀ:

ਅੱਜ ਜ਼ਿਆਦਾਤਰ ਲੋਕ ਆਪਣੀ ਡੇਲੀ ਰੁਟੀਨ ਵਿੱਚੋਂ ਕੁਝ ਸਮੇਂ ਦਾ ਬ੍ਰੇਕ ਲੈਣ ਲਈ ਕਿਸੇ ਥਾਂ ਘੁੰਮਣਾ ਚਾਹੁੰਦੇ ਹਨ ਇਹ ਰੁਝਾਨ ਤੇਜੀ ਨਾਲ ਵਧ ਰਿਹਾ ਹੈ ਇਸ ਨੂੰ ਦੇਖਦੇ ਹੋਏ ਜ਼ਰੂਰੀ ਹੋ ਜਾਂਦਾ ਹੈ ਕਿ ਯਾਤਰਾ ਬੀਮਾ ਲਿਆ ਜਾਵੇ ਕਿਉਕਿ ਇਹ ਕਈ ਕਾਰਨਾਂ ਕਰਕੇ ਜ਼ਰੂਰੀ ਹੈ
ਟਵਿਦੇਸ਼ ਦੀ ਯਾਤਰਾ ਦੌਰਾਨ ਤੁਹਾਡੇ ਸਾਹਮਣੇ ਜੇਕਰ ਕੋਈ ਮੈਡੀਕਲ ਐਮਰਜੈਂਸੀ ਆ ਗਈ ਤਾਂ ਉਸ ਦੇ ਖਰਚਿਆਂ ਨੂੰ ਲੈ ਕੇ ਤੁਸੀਂ ਪ੍ਰੇਸ਼ਾਨ ਹੋ ਸਕਦੇ ਹੋ ਅਜਿਹੇ ’ਚ ਇੰਸ਼ੋਰੈਂਸ ਹੋਣ ਦੀ ਸਥਿਤੀ ’ਚ ਬੀਮਾ ਕੰਪਨੀ ਤੁਹਾਡੇ ਇਲਾਜ਼ ’ਤੇ ਬੀਮਿਤ ਰਾਸ਼ੀ ਦੇ ਬਰਾਬਰ ਦਾ ਕਵਰ ਉਪਲੱਬਧ ਕਰਵਾਏਗੀ ਇਹ ਸੁਵਿਧਾ ਸਿਰਫ ਵਿਦੇਸ਼ ਯਾਤਰਾ ’ਤੇ ਹੀ ਨਹੀਂ, ਘਰੇਲੂ ਯਾਤਰਾਵਾਂ ’ਤੇ ਵੀ ਮਿਲਦੀ ਹੈ ਇਸ ਤੋਂ ਇਲਾਵਾ ਕਦੇ-ਕਦੇ ਇਹ ਹੁੰਦਾ ਹੈ ਕਿ ਤੁਸੀਂ ਜਿਸ ਥਾਂ ’ਤੇ ਹੋ, ਉੱਥੇ ਵਧੀਆ ਹੈਲਥ ਸੁਵਿਧਾਵਾਂ ਨਹੀਂ ਹਨ ਤਾਂ ਇਹ ਤੁਹਾਡੀ ਬੀਮਾ ਕੰਪਨੀ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਨਜ਼ਦੀਕੀ ਸ਼ਹਿਰ ਜਾਂ ਦੇਸ਼ ’ਚ ਤੁਹਾਨੂੰ ਪਹੁੰਚਾ ਕੇ ਤੁਹਾਨੂੰ ਸਮੇਂ ’ਤੇ ਇਲਾਜ ਉਪਲੱਬਧ ਕਰਵਾਏ

  • ਕੁਝ ਦੇਸ਼, ਜਿਵੇਂ ਆਸਟਰੀਆ, ਬੈਲਜ਼ੀਅਮ, ਡੈਨਮਾਰਕ, ਫਰਾਂਸ, ਜਰਮਨੀ, ਇਟਲੀ, ਸਵੀਡਨ, ਸਵਿਜ਼ਰਲੈਂਡ, ਅਸਟਰੇਲੀਆ ,ਕਿਊਬਾ ਤੇ ਦੁਬਈ ਆਪਣੇ ਇੱਥੇ ਯਾਤਰਾ ਲਈ ਵੀਜ਼ਾ ਦੇਣ ਤੋਂ ਪਹਿਲਾਂ ਟਰੈਵਲ ਇੰਸ਼ੋਰੈਂਸ ਦੀ ਸ਼ਰਤ ਰੱਖਦੇ ਹਨ ਅਜਿਹੇ ’ਚ ਉੱਥੋਂ ਦੀ ਯਾਤਰਾ ਲਈ ਟਰੈਵਲ ਇੰਸ਼ੋਰੈਂਸ ਹੋਣਾ ਲਾਜ਼ਮੀ ਸ਼ਰਤ ਹੈ
  • ਯਾਤਰਾ ਦੌਰਾਨ ਤੁਹਾਡੇ ਨਾਲ ਕੋਈ ਅਣਹੋਣੀ ਹੋ ਜਾਵੇ ਅਤੇ ਤੁਹਾਡੀ ਨਗਦੀ ਕਿਤੇ ਗੁਆਚ ਜਾਵੇ ਤਾਂ ਬੀਮਾ ਕੰਪਨੀ ਤੁਹਾਨੂੰ ਇਸ ਦੀ ਉਪਲੱਬਧਤਾ ਯਕੀਨੀ ਬਣਾਏਗੀ
  • ਫਲਾਈਟ ਵਿੱਚ ਦੇਰੀ, ਸਾਮਾਨ ਦਾ ਨੁਕਸਾਨ ਜਾਂ ਫਲਾਈਟ ਹਾਈਜੈਕ ਵਰਗੀ ਕਿਸੇ ਅਣਹੋਣੀ ਘਟਨਾ ’ਤੇ ਤੁਹਾਨੂੰ ਮੁਆਵਜ਼ਾ ਮਿਲੇਗਾ
  • ਫੈਮਿਲੀ ਟਰੈਵਲ ਇੰਸ਼ੋਰੈਂਸ ਦੇ ਤਹਿਤ ਨਾ ਸਿਰਫ ਤੁਹਾਨੂੰ ਬਲਕਿ ਤੁਹਾਡੇ ਪੂਰੇ ਪਰਿਵਾਰ ਨੂੰ ਬੀਮਾ ਕਵਰ ਮਿਲੇਗਾ।

ਯਾਤਰਾ ਬੀਮਾ ਲਈ ਲੋੜੀਂਦੀ ਯੋਗਤਾ:

ਫੈਮਿਲੀ ਟਰੈਵਲ ਇੰਸ਼ੋਰੈਂਸ ਦੇ ਤਹਿਤ ਤੁਹਾਡਾ ਤੇ ਤੁਹਾਡੇ ਜੀਵਨ ਸਾਥੀ ਅਤੇ ਦੋ ਨਿਰਭਰ ਬੱਚਿਆਂ ਨੂੰ ਪਰਿਵਾਰਕ ਯਾਤਰਾ ਬੀਮੇ ਦੇ ਅਧੀਨ ਕਵਰ ਕੀਤਾ ਜਾਵੇਗਾ। ਬਾਲਗਾਂ ਦੀ ਉਮਰ 18 ਤੋਂ 60 ਸਾਲ ਅਤੇ ਬੱਚਿਆਂ ਦੀ ਉਮਰ 6 ਮਹੀਨੇ ਤੋਂ 21 ਸਾਲ ਤੱਕ ਹੋ ਸਕਦੀ ਹੈ। ਸੀਨੀਅਰ ਸਿਟੀਜਨ ਟਰੈਵਲ ਇੰਸ਼ੋਰੈਂਸ ਤਹਿਤ ਕਿਸੇ ਵਿਅਕਤੀ ਦੀ ਉਮਰ 60 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਸਟੂਡੈਂਟ ਟਰੈਵਲ ਇੰਸ਼ੋਰੈਂਸ ਦੇ ਤਹਿਤ 16 ਸਾਲ ਤੋਂ 35 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਕਵਰ ਮਿਲੇਗਾ। ਗਰੁੱਪ ਯਾਤਰਾ ਬੀਮਾ ਦੇ ਤਹਿਤ ਘੱਟੋ-ਘੱਟ 10 ਲੋਕਾਂ ਨੂੰ ਕਵਰ ਮਿਲੇਗਾ।

ਕਿੱਥੋਂ ਖਰੀਦੀਏ ਟਰੈਵਲ ਪਾਲਿਸੀ

ਟਰੈਵਲ ਇੰਸ਼ੋਰੈਂਸ ਨੂੰ ਆਨਲਾਈਨ ਲੈਣਾ ਬਿਹਤਰ ਹੋਵੇਗਾ ਕਿਉਂਕਿ ਇਹ ਸੁਵਿਧਾਜਨਕ ਹੈ ਅਤੇ ਪ੍ਰਕਿਰਿਆ ਤੇਜ ਹੈ। ਹਾਲਾਂਕਿ ਤੁਹਾਨੂੰ ਕਿਹੜੀ ਪਾਲਿਸੀ ਲੈਣੀ ਚਾਹੀਦੀ ਹੈ, ਇਹ ਨਿਰਭਰ ਕਰੇਗਾ ਕਿ ਤੁਹਾਡੇ ਕੋਲ ਬੀਮਾ ਪਾਲਿਸੀ ਬਦਲਾਂ ਦੀ ਗਿਣਤੀ ’ਤੇ, ਉਨ੍ਹਾਂ ’ ਕਵਰ ਕੀ-ਕੀ ਹੈ ਅਤੇ ਉਹਨਾਂ ਵਿੱਚ ਕੀ-ਕੀ ਕਵਰ ਨਹੀਂ ਹੈ। ਟਰੈਵਲ ਇੰਸ਼ੋਰੈਂਸ ਕਰਨ ਵਾਲੀਆਂ ਕੁਝ ਕੰਪਨੀਆਂ ਆਦਿੱਤਿਆ ਬਿਰਲਾ ਟਰੈਵਲ ਇੰਸ਼ੋਰੈਂਸ, ਬਜਾਜ ਅਲੀਆਂਜ ਟਰੈਵਲ ਇੰਸ਼ੋਰੈਂਸ, ਭਾਰਤੀ ਏਐਕਸਏ ਟਰੈਵਲ ਇੰਸ਼ੋਰੈਂਸ, ਐਚਡੀਐਫਸੀ ਈਆਰਜੀਓ ਜਨਰਲ ਟਰੈਵਲ ਇੰਸ਼ੋਰੈਂਸ, ਇਫਕੋ ਟੋਕੀਓ ਟਰੈਵਲ ਇੰਸ਼ੋਰੈਂਸ ਅਤੇ ਓਰੀਐਂਟਲ ਟਰੈਵਲ ਇੰਸ਼ੋਰੈਂਸ ਹਨ। ਇਨ੍ਹਾਂ ਤੋਂ ਇਲਾਵਾ ਵੀ ਕਈ ਕੰਪਨੀਆਂ ਹਨ ਪਰ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਪਾਲਿਸੀ ਕਵਰ ਵਿੱਚ ਕੀ-ਕੀ ਹੈ।

500 ਰੁਪਏ ਤੋਂ ਲੈ ਕੇ 2 ਹਜ਼ਾਰ ਤੱਕ ਦੀ ਲਾਗਤ

ਟਰੈਵਲ ਪਾਲਿਸੀ ਦੀ ਲਾਗਤ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਯਾਤਰਾ ਦੀ ਕੀਮਤ ਕਿੰਨੀ ਹੈ, ਤੁਹਾਡੀ ਉਮਰ, ਬੀਮੇ ਦੀ ਰਕਮ ਕਿੰਨੀ ਹੈ। ਇਸ ਤੋਂ ਇਲਾਵਾ ਵੀ ਇਹ ਕਈ ਫੈਕਟਰਜ਼ ’ਤੇ ਵੀ ਨਿਰਭਰ ਕਰਦਾ ਹੈ, ਜਿਵੇਂ ਕਿ ਤੁਸੀਂ ਕਿੱਥੇ ਯਾਤਰਾ ਕਰ ਰਹੇ ਹੋ ਅਤੇ ਕਿੰਨੇ ਦਿਨਾਂ ਲਈ। ਉਦਾਹਰਨ ਲਈ, ਮੰਨ ਲਓ ਕਿ ਤੁਸੀਂ ਇੱਕ ਮਹੀਨੇ ਤੋਂ ਘੱਟ ਸਮੇਂ ਲਈ ਮੈਕਸੀਕੋ ਜਾਣਾ ਹੈ, ਤਾਂ ਇੱਕ ਲੱਖ ਡਾਲਰ (74 ਲੱਖ ਰੁਪਏ) ਦੇ ਸਮ ਬੀਮੇ ਲਈ, ਤੁਹਾਨੂੰ 580 ਤੋਂ 1254 ਰੁਪਏ ਦੇ ਵਿਚਕਾਰ ਭੁਗਤਾਨ ਕਰਨਾ ਪੈ ਸਕਦਾ ਹੈ।

ਯਾਤਰਾ ਤੋਂ 15 ਦਿਨ ਪਹਿਲਾਂ ਪਾਲਿਸੀ ਲੈਣਾ ਬਿਹਤਰ

ਕੁਝ ਬੀਮਾ ਕੰਪਨੀਆਂ ਯਾਤਰਾ ਸ਼ੁਰੂ ਹੋਣ ਦੇ ਦਿਨ ਤੱਕ ਯਾਤਰਾ ਬੀਮਾ ਲੈਣ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ ਪਰ ਇਸ ਨੂੰ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਯਾਤਰਾ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਹੁੰਦਾ ਹੈ। ਇਸ ਵਿੱਚ ਤੁਹਾਨੂੰ ਕੁਝ ਬੋਨਸ ਕਵਰੇਜ ਮਿਲਣ ਦੀ ਵੀ ਸੰਭਾਵਨਾ ਵਧ ਜਾਂਦੀ ਹੈ। ਜ਼ਿਆਦਾਤਰ ਕੰਪਨੀਆਂ ਯਾਤਰਾ ਦੇ ਦਿਨ ਬੀਮਾ ਕਰਵਾਉਣ ਦਾ ਮੌਕਾ ਨਹੀਂ ਦਿੰਦੀਆਂ।

ਕੁਝ ਕ੍ਰੈਡਿਟ ਕਾਰਡ ਮੁਫਤ ਦਿੰਦੇ ਹਨ ਟਰੈਵਲ ਇੰਸ਼ੋਰੈਂਸ

ਐਕਸਿਸ ਬੈਂਕ ਪਿ੍ਰਵਿਲੇਜ ਕ੍ਰੈਡਿਟ ਕਾਰਡ, ਐਚਡੀਐਫਸੀ ਬੈਂਕ ਰਿਗੈਲੀਆ ਕ੍ਰੈਡਿਟ ਕਾਰਡ, ਇੰਡਸਇੰਡ ਬੈਂਕ ਪਲੈਟੀਨਮ ਕ੍ਰੈਡਿਟ ਕਾਰਡ, ਇੰਡਸਇੰਡ ਬੈਂਕ ਪਲੈਟੀਨਮ ਔਰਾ ਕ੍ਰੈਡਿਟ ਕਾਰਡ ਅਤੇ ਐਕਸਿਸ ਬੈਂਕ ਵਿਸਤਾਰਾ ਸਿਗਨੇਚਰ ਕ੍ਰੈਡਿਟ ਕਾਰਡ ਆਦਿ ਨਾਲ ਤੁਹਾਨੂੰ ਮੁਫਤ ਟਰੈਵਲ ਇੰਸ਼ੋਰੈਂਸ ਮਿਲਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ