ਹੁਣ ਕਦੇ ਭਾਰਤ ਨਹੀਂ ਆਵਾਂਗੀ : ਅਰੂਸਾ ਆਲਮ

ਹੁਣ ਕਦੇ ਭਾਰਤ ਨਹੀਂ ਆਵਾਂਗੀ : ਅਰੂਸਾ ਆਲਮ

ਚੰਡੀਗੜ੍ਹ (ਏਜੰਸੀ)। ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ Wਕਣ ਦਾ ਨਾਂਅ ਨਹੀਂ ਲੈ ਰਹੀ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਬਨਾਮ ਕਾਂਗਰਸ ਦੀ ਜੰਗ ‘ਚ ਹੁਣ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੂੰ ਲੈ ਕੇ ਇਕ ਦੂਜੇ *ਤੇ ਹਮਲੇ ਹੋ ਰਹੇ ਹਨ। ਅਜਿਹੇ ‘ਚ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਰੂਸਾ ਆਲਮ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਆਗੂਆਂ ਤੋਂ ਬੇਹੱਦ ਨਿਰਾਸ਼ ਹੈ ਅਤੇ ਕਦੇ ਵੀ ਭਾਰਤ ਨਹੀਂ ਪਰਤੇਗੀ। ਕਿਉਂਕਿ ਉਹ ਇਸ ਸਾਰੀ ਘਟਨਾ ਤੋਂ ਦੁਖੀ ਹੈ ਅਤੇ ਉਸਦਾ ਦਿਲ ਟੁੱਟ ਗਿਆ ਹੈ।

ਦਰਅਸਲ, ਪਿਛਲੇ ਹਫ਼ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਅਰੂਸਾ ਆਲਮ ਦੇ ਕਥਿਤ ਆਈਐਸਆਈ ਲਿੰਕ ਦੀ ਜਾਂਚ ਕਰਵਾਈ ਜਾਵੇਗੀ। ਇਸ ਦਾ ਵਿਰੋਧ ਕੈਪਟਨ ਅਮਰਿੰਦਰ ਨੇ ਕੀਤਾ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਕੀਤੇ ਟਵੀਟ ਵਿੱਚ ਕਿਹਾ ਗਿਆ ਹੈ ਕਿ ਆਲਮ ਭਾਰਤ ਸਰਕਾਰ ਦੀ ਮਨਜ਼ੂਰੀ ‘ਤੇ 16 ਸਾਲਾਂ ਤੋਂ ਆ ਰਿਹਾ ਹੈ।

ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਉਨ੍ਹਾਂ ਦੇ ਹਵਾਲੇ ਨਾਲ ਟਵੀਟ ਕਰਕੇ ਪੁੱਛਿਆ ਹੈ ਕਿ ਜਦੋਂ ਉਹ ਅਮਰਿੰਦਰ ਦੀ ਕੈਬਨਿਟ ਵਿੱਚ ਮੰਤਰੀ ਸਨ ਤਾਂ ਸੁਖਜਿੰਦਰ ਨੇ ਸ਼ਿਕਾਇਤ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਰੂਸਾ ਪਿਛਲੇ 16 ਸਾਲਾਂ ਤੋਂ ਕੇਂਦਰ ਦੀ ਪ੍ਰਵਾਨਗੀ ਨਾਲ ਭਾਰਤ ਆ ਰਹੀ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਅਰੂਸਾ ਆਲਮ ਨਾਲ ਹੱਥ ਮਿਲਾਉਂਦੇ ਹੋਏ ਇੱਕ ਪੁਰਾਣੀ ਤਸਵੀਰ ਵੀ ਪੋਸਟ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਅਰੂਸਾ ਪਾਕਿਸਤਾਨ ‘ਚ ਕੁਈਨ ਜਨਰਲ ਦੇ ਨਾਂਅ ਨਾਲ ਮਸ਼ਹੂਰ ਅਕਲੀਨ ਅਖਤਰ ਦੀ ਬੇਟੀ ਹੈ। ਇੱਕ ਸਮਾਜ ਸੇਵਕ, ਅਖਤਰ ਦਾ 1970 ਦੇ ਦਹਾਕੇ ਵਿੱਚ ਪਾਕਿਸਤਾਨ ਦੀ ਰਾਜਨੀਤੀ ਉੱਤੇ ਡੂੰਘਾ ਪ੍ਰਭਾਵ ਸੀ। ਦੱਸਿਆ ਜਾਂਦਾ ਹੈ ਕਿ ਅਰੂਸਾ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ 2004 ‘ਚ ਮਿਲੀ ਸੀ, ਜਦੋਂ ਉਹ ਪਾਕਿਸਤਾਨ ਦੇ ਦੌਰੇ ‘ਤੇ ਗਈ ਸੀ। ਅਰੂਸਾ ਆਲਮ ਇੱਕ ਪਾਕਿਸਤਾਨੀ ਰੱਖਿਆ ਪੱਤਰਕਾਰ ਹੈ ਜਿਸ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਕਰੀਬੀ ਕਿਹਾ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ