480 ਦਿਨਾਂ ਬਾਅਦ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ: ਜਡੇਜਾ

480 ਦਿਨਾਂ ਬਾਅਦ ਖੇਡੇ ਆਪਣੇ ਪਹਿਲੇ ਹੀ ਇੱਕ ਰੋਜ਼ਾ ਂਚ ਮੈਨ ਆਫ਼ ਦ ਮੈਚ ਬਣੇ ਜਡੇਜਾ

ਦੁਬਈ, 22 ਸਤੰਬਰ

ਆਪਣੇ ਵਾਪਸੀ ਮੈਚ ‘ਚ ਹੀ ਚਾਰ ਵਿਕਟਾਂ ਲੈ ਕੇ ਮੈਨ ਅਫਾ ਦ ਮੈਚ ਬਣ ਗਏ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਕਿਹਾ ਹੈ ਕਿ ਉਹ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ
ਜਡੇਜਾ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਮੁਕਾਬਲੇ ‘ਚ ਬੰਗਲਾਦੇਸ਼ ਵਿਰੁੱਧ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਜਡੇਜਾ ਨੂੰ ਮੈਨ ਆਫ਼ ਦ ਮੈਚ ਅਵਾਰਡ ਦਿੱਤਾ ਗਿਆ 14 ਮਹੀਨੇ ਤੱਕ ਸੀਮਤ ਕ੍ਰਿਕਟ ਤੋਂ ਨਜਰਅੰਦਾਜ਼ ਰਹੇ ਜਡੇਜਾ ਨੂੰ ਇੱਕ ਮੌਕਾ ਮਿਲਿਆ ਅਤੇ ਉਹਨਾਂ ਇਸ ਦਾ ਪੂਰਾ ਫ਼ਾਇਦਾ ਉਠਾ ਲਿਆ
ਖੱਬੂ ਸਪਿੱਨਰ ਜਡੇਜਾ ਨੇ ਕਿਹਾ ਕਿ ਮੈਂ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਕੀਤਾ ਮੈਂ ਇਸ ਵਾਪਸੀ ਨੂੰ ਹਮੇਸ਼ਾ ਯਾਦ ਰੱਖਾਂਗਾ ਕਿਉਂਕਿ ਮੈਂ 480 ਦਿਨ ਬਾਅਦ ਜਾ ਕੇ ਕੋਈ ਇੱਕ ਰੋਜ਼ਾ ਖੇਡਿਆ 480 ਦਿਨ ਇੱਕ ਲੰਮਾ ਸਮਾਂ ਹੁੰਦਾ ਹੈ ਅਤੇ ਮੈਂ ਐਨਾ ਲੰਮਾ ਸਮਾਂ ਇੰਤਜ਼ਾਰ ਕੀਤਾ

 

ਜੁਲਾਈ 2017 ‘ਚ ਵੈਸਟਇੰਡੀਜ਼ ਦੌਰੇ ਤੋਂ ਬਾਅਦ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ

ਜਡੇਜਾ ਨੂੰ ਜੁਲਾਈ 2017 ‘ਚ ਵੈਸਟਇੰਡੀਜ਼ ਦੌਰੇ ਤੋਂ ਬਾਅਦ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਖੱਬੂ ਸਪਿੱਨਰ ਅਕਸ਼ਰ ਪਟੇਲ ਨੂੰ ਜਖ਼ਮੀ ਹੋ ਕੇ ਏਸ਼ੀਆ ਕੱਪ ਤੋਂ ਬਾਹਰ ਹੋਣ ਬਾਅਦ ਜਡੇਜਾ ਨੂੰ ਮੌਕਾ ਮਿਲਿਆ
ਜਡੇਜਾ ਨੇ ਬੰਗਲਾਦੇਸ਼ ਵਿਰੁੱਧ ਜਿੱਤ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਕਿਹਾ ਕਿ ਇੰਗਲੈਂਡ ਵਿਰੁੱਧ ਆਖ਼ਰੀ ਟੈਸਟ ਮੈਚ ਨਾਲ ਮੈਨੂੰ ਆਤਮਬਲ ਮਿਲਿਆ ਜਿੱਥੇ ਮੈਂ ਬੱਲੇ ਅਤੇ ਗੇਂਦ ਦੋਵਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ

 

ਪਤਾ ਨਹੀਂ ਸੀ ਦੁਬਈ ਂਚ ਕੀ ਹੋ ਰਿਹਾ ਹੈ

ਜਡੇਜਾ ਨੇ ਕਿਹਾ ਕਿ ਮੈਂ ਵਿਜੇ ਹਜਾਰੇ ਟਰਾਫ਼ੀ ‘ਚ ਖੇਡ ਰਿਹਾ ਸੀ ਅਤੇ ਮੈਨੂੰ ਪਤਾ ਨਹੀਂ ਸੀ ਕਿ ਦੁਬਈ ‘ਚ ਕੀ ਹੋ ਰਿਹਾ ਹੈ ਇੱਕ ਦਿਨ ਪਹਿਲਾਂ ਹੀ ਮੈਨੂੰ ਦੁਬਈ ਆਉਣ ਲਈ ਚੋਣਕਰਤਾਵਾਂ ਦਾ ਫੋਨ ਆਇਆ ਮੈਂ ਕਾਫ਼ੀ ਖੁਸ਼ ਸੀ ਅਤੇ ਮੈਂ ਸੋਚ ਲਿਆ ਸੀ ਕਿ ਇਹੀ ਮੌਕਾ ਹੈ ਜਿਸ ਦਾ ਮੈਂ ਪੂਰਾ ਫ਼ਾਇਦਾ ਲੈਣਾ ਹੈ
ਭਾਰਤ-ਪਾਕਿਸਤਾਨ ਦਰਮਿਆਨ ਹਾਈ ਵੋਲਟੇਜ਼ ਮੁਕਾਬਲੇ ਲਈ ਜਡੇਜਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਮੈਚ ਹੋਵੇ ਜਾਂ ਕੋਈ ਹੋਰ ਮੁਕਾਬਲਾ, ਦੇਸ਼ ਲਈ ਖੇਡਣਾ ਹਮੇਸ਼ਾ ਮਾਣ ਦੀ ਗੱਲ ਹੁੰਦੀ ਹੈ ਵੈਸੇ ਭਾਰਤ-ਪਾਕਿ ਮੁਕਾਬਲੇ ਨੂੰ ਲੈ ਕੇ ਲੋਕ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।