ਕੀ ਤੁਸੀਂ ਵੀ ਤੰਦਰੁਸਤ ਰਹਿਣ ਦਾ ਲੱਭ ਰਹੇ ਹੋ ਰਾਜ, ਤਾਂ ਇਹ ਜ਼ਰੂਰ ਪੜ੍ਹੋ

Milets

How To Use Millets to Stay Healthy

ਬਦਲਦੇ ਲਾਈਫਸਟਾਈਲ ਕਾਰਨ ਬਿਮਾਰੀਆਂ ਵੀ ਵਧਣ ਲੱਗੀਆਂ ਹਨ। ਲੋਕ ਹੁਣ ਹੌਲੀ-ਹੌਲੀ ਪੁਰਾਣੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਪਰਤ ਰਹੇ ਹਨ। ਪੁਰਾਣੀ ਖੁਰਾਕ ਵਿੱਚ ਮਿਲੇਟਸ ਦੀ ਭਰਪੂਰ ਮਾਤਰਾ ਹੁੰਦੀ ਸੀ, ਪਰ ਸ਼ਾਰਟਕੱਟ ਖਾਣ-ਪੀਣ ਦੇ ਚੱਕਰ ’ਚ ਸਮੇਂ ਦੇ ਨਾਲ-ਨਾਲ ਲੋਕ ਇਨ੍ਹਾਂ ਤੋਂ ਦੂਰ ਹੋਣ ਲੱਗੇ। ਮਿਲੇਟਸ ਪ੍ਰਤੀ ਹੁਣ ਲੋਕਾਂ ’ਚ ਜਾਗਰੂਕਤਾ ਵਧੀ ਹੈ। ਇਨ੍ਹਾਂ ’ਚ ਔਸ਼ਧੀ ਗੁਣ ਭਰਪੂਰ ਹੁੰਦੇ ਹਨ।

ਕੀ ਹੁੰਦੈ ਮਿਲੇਟਸ? | What are millets?

ਮੋਟੇ ਅਨਾਜ ਨੂੰ ਮਿਲੇਟਸ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਮੋਟਾ ਦਾਣਾ ਅਤੇ ਦੂਜਾ ਛੋਟਾ ਦਾਣਾ ਮਿਲੇਟ ਵਿੱਚ ਜਵਾਰ (ਸ਼ਬਰਤ), ਬਾਜਰਾ, ਰਾਗੀ (ਮਡੂਆ), ਝੰਗੋਰਾ, ਬੈਰੀ, ਕੰਗਨੀ, ਕੁਟਕੀ (ਛੋਟੇ ਦਾਣੇ), ਕੋਡੋ, ਚੇਨਾ (ਚੀਨਾ), ਸਵਾਂਕ ਅਤੇ ਜੌਂ ਆਦਿ ਸ਼ਾਮਲ ਹਨ। ਡਾ. ਖਾਦਰ ਅਲੀ ਨੂੰ ਭਾਰਤ ਵਿੱਚ ਮਿਲਟਮੈਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਖਾਦਰ ਅਲੀ ਅਨੁਸਾਰ ਮਿਲੇਟਸ ਵਿੱਚ ਕਣਕ ਅਤੇ ਚੌਲਾਂ ਨਾਲੋਂ ਪਾਚਕ, ਵਿਟਾਮਿਨ ਅਤੇ ਖਣਿਜ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

How To Use Millets to Stay Healthy

ਕਿਉਂ ਖਾਣਾ ਬੰਦ ਹੋਇਆ ਮਿਲੇਟ? | Why did Millet stop eating?

ਭਾਰਤ ਵਿੱਚ 60 ਦੇ ਦਹਾਕੇ ਵਿੱਚ ਮਿਲੇਟਸ ਦਾ ਉਤਪਾਦਨ ਘਟ ਗਿਆ ਅਤੇ ਇਸ ਦੀ ਥਾਂ ਭਾਰਤੀਆਂ ਦੀ ਥਾਲੀ ਵਿੱਚ ਕਣਕ ਅਤੇ ਚੌਲ ਪਰੋਸ ਦਿੱਤੇ ਗਏ। 1960 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਦੇ ਨਾਂਅ ’ਤੇ ਭਾਰਤ ਦੇ ਰਵਾਇਤੀ ਭੋਜਨ ਨੂੰ ਹਟਾ ਦਿੱਤਾ ਗਿਆ। ਕਣਕ ਨੂੰ ਪ੍ਰਮੋਟ ਕੀਤਾ ਗਿਆ ਜੋ ਇੱਕ ਤਰ੍ਹਾਂ ਦਾ ਮੈੈਦਾ ਹੈ। ਮੋਟਾ ਅਨਾਜ ਖਾਣਾ ਬੰਦ ਕਰਨ ਨਾਲ ਦੇਸ਼ ਵਿੱਚ ਕਈ ਬਿਮਾਰੀਆਂ ਦੇ ਨਾਲ-ਨਾਲ ਕੁਪੋਸ਼ਣ ਵੀ ਵਧਿਆ ਹੈ।

Tandrust Jeevan Lai Mote Anaaj De Fayde

ਘੱਟ ਪਾਣੀ ਤੇ ਖਰਚੇ ਵਿੱਚ ਉੱਗਦੈ ਇਹ ਅਨਾਜ

ਮੋਟੇ ਅਨਾਜ ਦੀ ਫਸਲ ਉਗਾਉਣ ਦਾ ਫਾਇਦਾ ਇਹ ਹੈ ਕਿ ਇਸ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ। ਪਾਣੀ ਦੀ ਕਮੀ ਹੋਣ ’ਤੇ ਵੀ ਇਹ ਖਰਾਬ ਨਹੀਂ ਹੁੰਦਾ ਅਤੇ ਜ਼ਿਆਦਾ ਮੀਂਹ ਪੈਣ ’ਤੇ ਵੀ ਇਸ ਦਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਮੋਟੇ ਅਨਾਜ ਫਸਲ ਦੇ ਖਰਾਬ ਹੋਣ ਦੀ ਸਥਿਤੀ ਵਿੱਚ ਵੀ ਪਸ਼ੂਆਂ ਦੇ ਚਾਰੇ ਦੇ ਕੰਮ ਆ ਸਕਦੇ ਹਨ। ਬਾਜਰੇ ਅਤੇ ਜਵਾਰ ਵਰਗੀਆਂ ਫਸਲਾਂ ਬਹੁਤ ਘੱਟ ਮਿਹਨਤ ਨਾਲ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਮੋਟੇ ਅਨਾਜ ਦੀ ਫਸਲ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਇਨ੍ਹਾਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਪਸ਼ੂਆਂ ਦੇ ਚਾਰੇ ਵਜੋਂ ਕੰਮ ਲਿਆ ਜਾਂਦਾ ਹੈ, ਜਿਸ ਨਾਲ ਇਨ੍ਹਾਂ ਨੂੰ ਝੋਨੇ ਦੀ ਪਰਾਲੀ ਵਾਂਗ ਸਾੜਨ ਦੀ ਲੋੜ ਨਹੀਂ ਪੈਂਦੀ ਤੇ ਵਾਤਾਵਰਨ ਦੇ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕਦਾ ਹੈ।

ਮਿਲੇਟਸ ਦਾ ਉਤਪਾਦਨ: | Production of millets

ਅਫਰੀਕਾ ਵਿੱਚ ਸਭ ਤੋਂ ਵੱਧ 489 ਲੱਖ ਹੈਕਟੇਅਰ ਰਕਬੇ ਵਿੱਚ ਮੋਟੇ ਅਨਾਜ ਦੀ ਕਾਸ਼ਤ ਕੀਤੀ ਜਾਂਦੀ ਹੈ। ਉਤਪਾਦਨ ਲਗਭਗ 423 ਲੱਖ ਟਨ ਹੈ। ਕੇਂਦਰ ਸਰਕਾਰ ਅਨੁਸਾਰ, ਭਾਰਤ ਮੋਟੇ ਅਨਾਜ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ (13.8 ਮਿਲੀਅਨ ਹੈਕਟੇਅਰ ਖੇਤ ’ਚ) ਹੈ।

ਕਿਉਂ ਕਿਹਾ ਜਾਂਦੈੈ ਸੁਪਰ ਫੂਡ? | What is Super Food

ਮੋਟੇ ਅਨਾਜ ਦੀਆਂ ਫਸਲਾਂ ਜਿਵੇਂ ਜਵਾਰ, ਬਾਜਰਾ, ਰਾਗੀ, ਸਾਵਨ, ਕੰਗਨੀ, ਚੀਨਾ, ਕੋਦੋ, ਕੁਟਕੀ ਅਤੇ ਕੁੱਟੂ ਨੂੰ ਮਿਲੇਟ ਕਰਾਪ ਕਿਹਾ ਜਾਂਦਾ ਹੈ। ਮਿਲੇਟਸ ਨੂੰ ਸੁਪਰ ਫੂਡ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚ ਪੌਸ਼ਟਿਕ ਤੱਤਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਭਾਰਤੀ ਮਿਲੇਟਸ ਰਿਸਰਚ ਇੰਸਟੀਚਿਊਟ ਆਫ ਇੰਡੀਆ ਅਨੁਸਾਰ, ਰਾਗੀ ਭਾਵ ਫਿੰਗਰ ਮਿਲੇਟ ਵਿੱਚ ਕੈਲਸ਼ੀਅਮ ਭਰਪੂਰ ਹੁੰਦਾ ਹੈ। ਪ੍ਰਤੀ 100 ਗ੍ਰਾਮ ਫਿੰਗਰ ਮਿਲੇਟ ਵਿੱਚ 364 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਰਾਗੀ ਵਿੱਚ ਲੋਹੇ ਦੀ ਮਾਤਰਾ ਵੀ ਕਣਕ ਤੇ ਚੌਲਾਂ ਨਾਲੋਂ ਵੱਧ ਹੁੰਦੀ ਹੈ।

ਮੋਟੇ ਅਨਾਜ (Millets) ਦੀ ਵਿਸ਼ੇਸ਼ਤਾ: | How To Use Millets to Stay Healthy

ਮਿਲੇਟਸ ਦੀ ਫਸਲ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ। ਉਦਾਹਰਨ ਵਜੋਂ, ਇੱਕ ਗੰਨੇ ਦੇ ਬੂਟੇ ਨੂੰ ਪੱਕਣ ਲਈ 2100 ਮਿਲੀਲੀਟਰ ਪਾਣੀ ਦੀ ਲੋੜ ਹੁੰਦੀ ਹੈ। ਦੂਜੇ ਪਾਸੇ, ਬਾਜਰੇ ਵਰਗੇ ਮੋਟੇ ਅਨਾਜ ਦੀ ਫਸਲ ਦੇ ਬੂਟੇ ਨੂੰ ਆਪਣੇ ਪੂਰੇ ਜੀਵਨ ਕਾਲ ਵਿੱਚ 350 ਮਿਲੀਲੀਟਰ ਪਾਣੀ ਦੀ ਲੋੜ ਹੁੰਦੀ ਹੈ। ਰਾਗੀ ਨੂੰ 350 ਮਿਲੀਲੀਟਰ ਪਾਣੀ ਦੀ ਲੋੜ ਹੁੰਦੀ ਹੈ, ਜਦੋਂ ਕਿ ਜਵਾਰ ਨੂੰ 400 ਮਿਲੀਲੀਟਰ ਪਾਣੀ ਦੀ ਲੋੜ ਹੁੰਦੀ ਹੈ। ਜਿੱਥੇ ਪਾਣੀ ਦੀ ਘਾਟ ਕਾਰਨ ਹੋਰ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀਆਂ ਹਨ, ਉੱਥੇ ਹੀ ਮੋਟੇ ਅਨਾਜ ਦੀ ਫਸਲ ਖਰਾਬ ਹੋਣ ਦੀ ਸਥਿਤੀ ਵਿੱਚ ਵੀ ਪਸ਼ੂਆਂ ਦੇ ਚਾਰੇ ਲਈ ਕੰਮ ਆ ਸਕਦੀ ਹੈ।

How To Use Millets to Stay Healthy

ਔਸ਼ਧੀ ਗੁਣਾਂ ਨਾਲ ਭਰਪੂਰ ਹਨ ਮਿਲੇਟਸ:

ਡਾ. ਖਾਦਰ ਅਲੀ ਦਾ ਕਹਿਣਾ ਹੈ ਕਿ ਮਿਲੇਟਸ ਵਿੱਚ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ ਔਸ਼ਧੀ ਗੁਣਾਂ ਦਾ ਭਾਵ ਇਹ ਹੈ ਕਿ ਸਰੀਰ ਵਿੱਚ ਕਿਸੇ ਵੀ ਪੌਸ਼ਟਿਕ ਤੱਤ ਦੀ ਕਮੀ ਨਾਲ ਹੋਣ ਵਾਲੀ ਬਿਮਾਰੀ ਨੂੰ ਕਿਸੇ ਖਾਸ ਅਨਾਜ ਤੋਂ ਬਣਿਆ ਭੋਜਨ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ। ਇਹ ਅਨਾਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਅਨਾਜ ਨੂੰ ਖਾਣ ਨਾਲ ਮਨੁੱਖੀ ਸਰੀਰ ਵਿੱਚ ਹੋਣ ਵਾਲੇ ਰੋਗ ਜਾਂ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ।

ਮਿਲੇਟਸ ਵਿੱਚ ਪਾਏ ਜਾਣ ਵਾਲੇ ਖਣਿੱਜ:

ਕੈਲਸ਼ੀਅਮ, ਆਇਰਨ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਈਬਰ, ਵਿਟਾਮਿਨ ਬੀ-6, ਵਿਟਾਮਿਨ ਬੀ-3, ਕੈਰੋਟੀਨ, ਲੇਸੀਥਿਨ ਆਦਿ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।

How To Use Millets to Stay Healthy

ਸ਼ੂਗਰ ਦੀ ਮਾਤਰਾ ਘੱਟ:

ਕਣਕ ਦੇ ਮੁਕਾਬਲੇ ਮਿਲੇਟਸ ਵਿੱਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ। ਇੰਨਾ ਹੀ ਨਹੀਂ, ਇਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਇਨ੍ਹਾਂ ਵਿਚ ਜ਼ਿਆਦਾ ਫਾਈਬਰ ਹੁੰਦੇ ਹਨ। ਫਾਈਬਰ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੇ ਹਨ। ਬਲੱਡ ਪ੍ਰੈਸ਼ਰ ਵੀ
ਇਸ ਨਾਲ ਕੰਟਰੋਲ ਰਹਿੰਦਾ ਹੈ।

ਪੌਸ਼ਟਿਕ ਤੱਤਾਂ ਦੀ ਮਾਤਰਾ ਜ਼ਿਆਦਾ:

ਮਿਲੇਟਸ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ’ਚ ਪੋਟਾਸ਼ੀਅਮ ਕਾਫੀ ਮਾਤਰਾ ’ਚ ਹੁੰਦਾ ਹੈ। ਪੋਟਾਸ਼ੀਅਮ ਦਿਲ ਅਤੇ ਗੁਰਦੇ ਦੋਵਾਂ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮਿਲੇਟਸ ’ਚ ਵਿਟਾਮਿਨ ‘ਏ’ ਅਤੇ ‘ਬੀ’ ਵੀ ਮੌਜੂਦ ਹੁੰਦੇ ਹਨ।

ਭਾਰ ਘਟਾਉਣ ’ਚ ਪ੍ਰਭਾਵਸ਼ਾਲੀ:

ਬਦਲਦੇ ਖਾਣ-ਪੀਣ ਕਾਰਨ ਵੀ ਲੋਕਾਂ ਦਾ ਮੋਟਾਪਾ ਵਧ ਰਿਹਾ ਹੈ, ਜਦਕਿ ਮਿਲੇਟਸ ਇਸ ’ਚ ਕਾਰਗਰ ਹਨ। ਇਹ ਭਾਰ ਘਟਾਉਣ ਵਿੱਚ ਵੀ ਮੱਦਦਗਾਰ ਹਨ। ਇਹ ਪਾਚਨ ਤੰਤਰ ਨੂੰ ਮਜਬੂਤ ਕਰਦੇ ਹਨ।

ਦਿਲ ਲਈ ਵਧੀਆ

ਮਿਲੇਟਸ ਵਿੱਚ ਟੈਨਿੰਸ, ਫਲੇਵੋਨੋਇਡਸ, ਐਂਥੋਸਾਈਨਿਡਿਨ, ਟੈਨਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਸਰੀਰ ਵਿੱਚੋਂ ਖਰਾਬ ਕੋਲੈਸਟਰਾਲ ਨੂੰ ਘਟਾ ਕੇ ਦਿਲ ਨੂੰ ਸਿਹਤਮੰਦ ਰੱਖਦੇ ਹਨ।

ਇਹ ਵੀ ਪੜ੍ਹੋ : ਸਿਹਤਮੰਦ ਰਹਿਣ ਲਈ ਆਟੇ ਦੀ ਵਰਤੋਂ ਕਿੰਝ ਕਰੀਏ?

ਮਿਲੇਟਸ ਖਾਣ ਦੇ ਫਾਇਦੇ

  • ਕੋਰੋਨਾ ਤੋਂ ਬਾਅਦ, ਮੋਟੇ ਅਨਾਜ ਨੂੰ ਇਮਿਊਨਿਟੀ ਬੂਸਟਰ ਮੰਨਿਆ ਗਿਆ ਹੈ। ਇਨ੍ਹਾਂ ਨੂੰ ਸੁਪਰਫੂਡ ਕਿਹਾ ਜਾ ਰਿਹਾ ਹੈ।
  • ਮਿਲੇਟਸ (Millets) ’ਚ ਕੈਲਸ਼ੀਅਮ, ਆਇਰਨ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਈਬਰ, ਵਿਟਾਮਿਨ-ਬੀ-6, 3, ਕੈਰੋਟੀਨ, ਲੇਸੀਥਿਨ ਆਦਿ ਤੱਤ ਹੁੰਦੇ ਹਨ।
  • ਸਰੀਰ ਵਿੱਚ ਮੌਜੂਦ ਐਸੀਡਿਟੀ ਭਾਵ ਐਸਿਡ ਨੂੰ ਦੂਰ ਕਰਦੇ ਹਨ। ਐਸੀਡਿਟੀ ਦੇ ਕਈ ਨੁਕਸਾਨ ਹਨ।
  • ਇਸ ’ਚ ਵਿਟਾਮਿਨ-ਬੀ3 ਹੁੰਦਾ ਹੈ ਜੋ ਸਰੀਰ ਦੀ ਮੈਟਾਬੋਲਿਜ਼ਮ ਪ੍ਰਕਿਰਿਆ ਨੂੰ ਸਹੀ ਰੱਖਦਾ ਹੈ, ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ।
  • ਮਿਲੇਟਸ ਟਾਈਪ-1 ਅਤੇ ਟਾਈਪ-2 ਡਾਇਬਟੀਜ਼ ਨੂੰ ਰੋਕਣ ਦੇ ਸਮਰੱਥ ਹੈ।
  • ਦਮੇ ਦੇ ਰੋਗ ਵਿੱਚ ਮਿਲੇਟਸ ਫਾਇਦੇਮੰਦ ਹੈ। ਮਿਲੇਟਸ ਖਾਣ ਨਾਲ ਸਾਹ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।
  • ਇਹ ਥਾਇਰਾਇਡ, ਯੂਰਿਕ ਐਸਿਡ, ਕਿਡਨੀ, ਲੀਵਰ, ਲਿਪਿਡ ਰੋਗ ਅਤੇ ਪੈਨਕਿ੍ਰਆਟਿਕ ਨਾਲ ਸਬੰਧਤ ਬਿਮਾਰੀਆਂ ਵਿੱਚ ਲਾਭਕਾਰੀ ਹੈ ਕਿਉਂਕਿ ਇਹ ਮੇਟਾਬੋਲਿਕ ਸਿੰਡਰੋਮ ਨੂੰ ਦੂਰ ਕਰਨ ਵਿੱਚ ਸਹਾਇਕ ਹੈ।
  • ਮਿਲੇਟਸ (Millets) ਪਾਚਨ ਤੰਤਰ ਨੂੰ ਸੁਧਾਰਨ ਵਿੱਚ ਮੱਦਦ ਕਰਦਾ ਹੈ। ਇਨ੍ਹਾਂ ਨੂੰ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਜਿਵੇਂ ਗੈਸ, ਕਬਜ, ਐਸੀਡਿਟੀ ਨਹੀਂ ਹੁੰਦੀ।
  • ਮਿਲੇਟਸ ਵਿੱਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ ਜੋ ਸਰੀਰ ਵਿੱਚ ਫ੍ਰੀ ਰੈਡੀਕਲਸ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਇਹ ਚਮੜੀ ਨੂੰ ਜਵਾਨ ਰੱਖਣ ਵਿੱਚ ਮੱਦਦਗਾਰ ਹੁੰਦਾ ਹੈ।
  • ਮਿਲੇਟਸ ’ਚ ਕੇਰਾਟਿਨ, ਪ੍ਰੋਟੀਨ, ਕੈਲਸ਼ੀਅਮ, ਆਇਰਨ ਤੇ ਜ਼ਿੰਕ ਹੁੰਦਾ ਹੈ ਜੋ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
  • ਮਿਲੇਟਸ ਸਰੀਰ ਨੂੰ ਡੀਟੌਕਸਫਾਈ ਕਰਦੇ ਹਨ, ਕਿਉਂਕਿ ਇਸ ਵਿੱਚ ਕਵੇਰਸੇਟਿਨ, ਕਰਕਿਊਮਿਨ, ਇਲੈਜਿਕ ਐਸਿਡ ਕੈਟੇਚਿਨ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ।

How To Use Millets to Stay Healthy

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ