Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Jawahar Navodaya Vidyalaya Exam: ਕਿਵੇਂ ਕਰੀਏ ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਦੀ ਤਿਆਰੀ

Sach Kahoon Punjabi Desk Picture
Published On

ਸੁਚੱਜੇ ਢੰਗ ਨਾਲ ਕੀਤੀ ਤਿਆਰੀ ਪੇਪਰਾਂ ਨੂੰ ਹਊਆਂ ਨਹੀਂ ਬਣਨ ਦਿੰਦੀ | How to prepare for Jawahar Navodaya Vidyalaya exam

ਪ੍ਰੀਖਿਆਵਾਂ ਦਾ ਸਮਾਂ ਸ਼ੁਰੂ ਹੁੰਦਿਆਂ ਹੀ ਵਿਦਿਆਰਥੀਆਂ ਦੀਆਂ ਨੀਂਦਾਂ ਉੱਡ ਜਾਂਦੀਆਂ ਹਨ। ਨੋਟਸ ਤਿਆਰ ਕਰਨੇ, ਪੜ੍ਹਨਾ, ਟਾਈਮ ਟੇਬਲ ਬਣਾਉਣਾ ਸਭ ਕੁਝ ਇੱਕੋਦਮ ਹੀ ਦਿਮਾਗ ਵਿੱਚ ਚੱਕਰਵਿਊ ਵਾਗੂ ਚੱਲਣ ਲੱਗ ਜਾਂਦਾ ਹੈ। ਜਦੋਂ ਪ੍ਰੀਖਿਆ ਮੁਕਾਬਲੇ ਦੀ ਹੋਵੇ ਤਾਂ ਵਿਦਿਆਰਥੀ ਇਸਨੂੰ ਹੋਰ ਵੀ ਬਹੁਤ ਔਖਾ ਸਮਝਣ ਲੱਗ ਜਾਂਦੇ ਹਨ।

Read Also : Ethanol Prices: ਈਥਨੌਲ ਦੇ ਰੇਟ ’ਚ ਵਾਧਾ

ਅਸਲ ਪ੍ਰੀਖਿਆਵਾਂ ਸਾਡੀ ਜ਼ਿੰਦਗੀ ਦਾ ਇਮਤਿਹਾਨ ਹੁੰਦੀਆਂ ਹਨ ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਨ੍ਹਾਂ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੁੰਦੀ ਹੈ। ਹਰੇਕ ਕੰਮ ਸਮੇਂ ਦੀ ਮੰਗ ਕਰਦਾ ਹੈ ਫਿਰ ਖੇਤਰ ਭਾਵੇਂ ਕੋਈ ਵੀ ਹੋਵੇ। ਬਿਨਾਂ ਪੜ੍ਹੇ ਤੋਂ ਅਸੀਂ ਕਿਸੇ ਵੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਨਹੀਂ ਕਰ ਸਕਦੇ ਭਾਵੇਂ ਅਸੀਂ ਕਿੰਨੇ ਵੀ ਹੁਸ਼ਿਆਰ ਕਿਉਂ ਨਾ ਹੋਈਏ।

How to prepare for Jawahar Navodaya Vidyalaya exam?

ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਿਸ ਨਾਲ ਵਿਦਿਆਰਥੀ ਦੇ ਹਰੇਕ ਪੱਧਰ ਦੀ ਜਾਂਚ ਹੁੰਦੀ ਹੈ। ਇਸ ਵਿੱਚ ਪੰਜਾਬੀ, ਗਣਿਤ ਅਤੇ ਮਾਨਸਿਕ ਯੋਗਤਾ ਦੇ ਸਵਾਲਾਂ ਦੇ 100 ਅੰਕ ਹੁੰਦੇ ਹਨ ਜਿਸ ਵਿੱਚ 50 ਅੰਕ ਕੇਵਲ ਮਾਨਸਿਕ ਯੋਗਤਾ ਦੇ ਪਾਏ ਜਾਂਦੇ ਹਨ ਤਾਂ ਕਿ ਬੱਚੇ ਦੀ ਇਹ ਜੱਜਮੈਂਟ ਹੋ ਸਕੇ ਕਿ ਉਹ ਪ੍ਰੀਖਿਆ ਨੂੰ ਕਿਸ ਤਰ੍ਹਾਂ ਹੱਲ ਕਰ ਸਕਦਾ ਹੈ।

ਸਭ ਤੋਂ ਪਹਿਲਾਂ ਤਾਂ ਸਾਨੂੰ ਪ੍ਰੀਖਿਆ ਦਾ ਇੱਕ ਸਹੀ ਟਾਈਮ ਟੇਬਲ ਬਣਾਉਣ ਦੀ ਜ਼ਰੂਰਤ ਹੈ।

  1. ਪੰਜਾਬੀ ਦੇ ਪੇਪਰ ਵੱਲ ਵਿਸ਼ੇਸ਼ ਧਿਆਨ ਦੇਵੋ 25 ਅੰਕਾਂ ਵਿੱਚੋਂ ਕੋਸ਼ਿਸ਼ ਕਰੋ ਪੂਰੇ ਦੇ ਪੂਰੇ ਅੰਕ ਪ੍ਰਾਪਤ ਕਰ ਸਕੋ। ਪੈਰੇ ਨੂੰ ਧਿਆਨ ਨਾਲ ਪੜੋ੍ਹ ਅਤੇ ਸਹੀ ਉੱਤਰ ਦੀ ਚੋਣ ਕਰੋ। ਕਈ ਵਾਰ ਸੌਖਾ ਦਿੱਤਾ ਉੱਤਰ ਉੱਤਰ ਨਹੀਂ ਹੁੰਦਾ ਅਸਲ ਵਿੱਚ ਉਹ ਤੁਹਾਡਾ ਧਿਆਨ ਭੰਗ ਕਰਨ ਲਈ ਹੁੰਦਾ ਹੈ ਪਹਿਰੇ ਨੂੰ ਦੋ-ਤਿੰਨ ਵਾਰ ਪੜ੍ਹ ਕੇ ਹੀ ਉੱਤਰਾਂ ਦੀ ਚੋਣ ਕਰੋ।
  2. 25 ਅੰਕ ਦੇ ਗਣਿੱਤ ਦੇ ਸਵਾਲਾਂ ਵਿੱਚ 10- 12 ਅੰਕ ਸੌਖੇ ਤੋਂ ਸੌਖੇ ਹੁੰਦੇ ਹਨ ਉਨ੍ਹਾਂ ’ਤੇ ਪੂਰਾ ਧਿਆਨ ਕੇਂਦਰਿਤ ਕਰੋ ਕੋਸ਼ਿਸ਼ ਕਰੋ ਇਨ੍ਹਾਂ ਵਿੱਚੋਂ ਤੁਹਾਡਾ ਕੋਈ ਵੀ ਸਵਾਲ
    ਗਲਤ ਨਾ ਹੋਵੇ।
  3. ਗਣਿੱਤ ਦੇ ਫਾਰਮੂਲੇ ਯਾਦ ਕਰੋ, ਕੋਸ਼ਿਸ਼ ਕਰੋ ਸਮਾਂ ਖਰਾਬ ਕਰਨ ਦੀ ਬਜਾਏ ਉੱਤਰ ’ਤੇ ਅਪਲਾਈ ਕਰਕੇ ਹੀ ਸਵਾਲ ਨੂੰ ਟਿਕ ਕਰੋ।
  4. ਮਾਨਸਿਕ ਯੋਗਤਾ ਦੇ ਸਵਾਲਾਂ ਦੇ ਹਰੇਕ ਭਾਗ ਨੂੰ ਧਿਆਨ ਨਾਲ ਪੜੋ੍ਹ ਅਤੇ ਚੋਣ ਕਰਨ ਤੋਂ ਪਹਿਲਾਂ ਇੱਕ-ਦੋ ਵਾਰ ਜਰੂਰ ਚੈੱਕ ਕਰੋ।
  5. ਓਐਮਆਰ ਸ਼ੀਟ ਅਤੇ ਪ੍ਰਸ਼ਨ ਪੱਤਰ ਨੂੰ ਸਹੀ ਢੰਗ ਨਾਲ ਮਿਲਾਨ ਕਰਕੇ ਹੀ ਆਪਣੇ ਖਾਨੇ ਕਾਲੇ ਕਰੋ, ਕਈ ਵਾਰ ਵਿਦਿਆਰਥੀ ਖਾਨੇ ਕਾਲੇ ਹੋਰ ਕਰ ਦਿੰਦੇ ਹਨ ਅਤੇ ਪ੍ਰਸ਼ਨ ਪੱਤਰ ’ਤੇ ਸਵਾਲ ਇੱਕ ਹੋਰ ਕਰਦੇ ਹਨ।
  6. ਘੱਟੋ-ਘੱਟ ਚਾਰ ਜਾਂ ਪੰਜ ਘੰਟੇ ਇਸ ਪ੍ਰੀਖਿਆ ਦੀ ਘਰ ਬੈਠ ਕੇ ਤਿਆਰੀ ਕਰੋ।
  7. ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਫੈਸਲੇ ਇੱਕਾ-ਦੁੱਕਾ ਨੰਬਰਾਂ ’ਤੇ ਹੀ ਹੁੰਦੇ ਹਨ ਇਸ ਲਈ ਹਰੇਕ ਨੰਬਰ ਨੂੰ ਮਹੱਤਤਾ ਦਿਓ।
  8. ਹਿੰਮਤ ਨਾ ਹਾਰੋ, ਹੌਂਸਲਾ ਰੱਖੋ ਸਮਾਂ ਖਰਾਬ ਨਾ ਕਰੋ ਜਦੋਂ ਵੀ ਪੇਪਰ ਮਿਲ ਜਾਵੇ ਤਾਂ ਉਸਨੂੰ ਪੜ੍ਹਨ ਉਪਰੰਤ ਆਪਣੇ ਪੇਪਰ ਨੂੰ ਹੱਲ ਕਰਨ ’ਤੇ ਲੱਗ ਜਾਓ।
  9. ਓਐਮਆਰ ਸ਼ੀਟ ’ਤੇ ਆਪਣਾ ਰੋਲ ਨੰਬਰ ਅਤੇ ਬਾਕੀ ਕਾਲਮ ਧਿਆਨ ਨਾਲ ਭਰੋ।
  10. ਕਟਿੰਗ ਤੋਂ ਗੁਰੇਜ ਕਰੋ, ਜੇਕਰ ਤੁਸੀਂ ਇੱਕ ਵਾਰ ਉੱਤਰ ਦੀ ਚੋਣ ਕਰ ਲੈਂਦੇ ਹੋ ਤਾਂ ਦੁਬਾਰੇ-ਦੁਬਾਰੇ ਖਾਨੇ ਕਾਲੇ ਨਾ ਕਰੋ।

ਇਸ ਤਰ੍ਹਾਂ ਅਸੀਂ ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਨੂੰ ਆਸਾਨੀ ਨਾਲ ਪਾਸ ਕਰ ਸਕਦੇ ਹਾਂ।

ਅਮਨਦੀਪ ਸ਼ਰਮਾ,
ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ, ਮਾਨਸਾ। ਮੋ. 98760-74055

About The Author

Related Posts