ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਸ਼ਾਹਬਾਦ ਥਾਣੇ ਦਾ ਅਚਨਚੇਤ ਨਿਰੀਖਣ

Home-Minister-Anil-Vij

ਸ਼ਾਹਬਾਦ ਥਾਣੇ ਦਾ ਐਸਐਚਓ, ਏਐਸਆਈ ਅਤੇ ਸਬ ਇੰਸਪੈਕਟਰ ਮੁਅੱਤਲ

 ਫਿਰ ਐਕਸ਼ਨ ਮੋਡ ‘ਚ ਨਜ਼ਰ ਆਏ

ਸ਼ਾਹਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਇੱਕ ਵਾਰ ਫਿਰ ਐਕਸ਼ਨ ਮੋਡ ਵਿੱਚ ਨਜ਼ਰ ਆਏ ਅਤੇ ਬੁੱਧਵਾਰ ਦੁਪਹਿਰ ਨੂੰ ਸ਼ਾਹਬਾਦ ਥਾਣੇ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਵਿਜ ਨੂੰ ਥਾਣੇ ਵਿੱਚ ਕਈ ਖਾਮੀਆਂ ਨਜ਼ਰ ਆਈਆਂ, ਜਿਸ ਦਾ ਨੋਟਿਸ ਲੈਂਦਿਆਂ ਗ੍ਰਹਿ ਮੰਤਰੀ ਨੇ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਤਾੜਨਾ ਕੀਤੀ। ਗ੍ਰਹਿ ਮੰਤਰੀ ਦੇ ਥਾਣੇ ‘ਚ ਅਚਨਚੇਤ ਚੈਕਿੰਗ ਨੂੰ ਲੈ ਕੇ ਥਾਣੇ ‘ਚ ਹੜਕੰਪ ਮਚ ਗਿਆ। ਨਿਰੀਖਣ ਦੌਰਾਨ ਐਸ.ਪੀ ਡਾ.ਅੰਸ਼ੂ ਸਿੰਗਲਾ ਵੀ ਮੌਜੂਦ ਸਨ।

ਪੁਲਿਸ ਸਟੇਸ਼ਨ ਪਹੁੰਚ ਕੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਜਾਂਚ ਅਧਿਕਾਰੀ ਤੋਂ ਪੈਂਡਿੰਗ ਸ਼ਿਕਾਇਤਾਂ ਬਾਰੇ ਇਕ-ਇਕ ਕਰਕੇ ਜਵਾਬ ਮੰਗਿਆ। ਪੁਲਿਸ ਮੁਲਾਜ਼ਮਾਂ ਨੂੰ ਤਾੜਨਾ ਕਰਦਿਆਂ ਮੰਤਰੀ ਨੇ ਕਿਹਾ ਕਿ ਲੋਕ ਸਾਰਾ ਦਿਨ ਇਨਸਾਫ਼ ਲਈ ਧੱਕੇ ਖਾਂਦੇ ਰਹਿੰਦੇ ਹਨ। ਤੁਸੀਂ ਸ਼ਿਕਾਇਤਾਂ ਲੈ ਕੇ ਬੈਠੇ ਹੋ। ਗ੍ਰਹਿ ਮੰਤਰੀ ਨੇ ਕੰਮ ਵਿੱਚ ਲਾਪਰਵਾਹੀ ਵਰਤਣ ਲਈ ਐਸਐਚਓ ਪ੍ਰੇਮ ਸਿੰਘ, ਏਐਸਆਈ ਸੁਦੇਸ਼ ਕੁਮਾਰ ਅਤੇ ਸਬ ਇੰਸਪੈਕਟਰ ਰਮੇਸ਼ ਚੰਦਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਐਸਐਚਓ ਨੂੰ ਪਾਈ ਝਾੜ

ਨਿਰੀਖਣ ਦੌਰਾਨ ਅਨੀਜ ਵਿੱਜ ਨੇ ਥਾਣੇ ਵਿੱਚ ਰੱਖੀਆਂ ਅਲਮਾਰੀਆਂ ਵਿੱਚ ਰੱਖੀਆਂ ਫਾਈਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਅਨੀਜ ਵਿੱਜ ਨੇ ਸ਼ਿਕਾਇਤਾਂ ‘ਤੇ ਥਾਣਾ ਸਦਰ ਦੇ ਐਸਐਚਓ ਪ੍ਰੇਮ ਸਿੰਘ ਤੋਂ ਪੁੱਛਿਆ ਕਿ ਸ਼ਿਕਾਇਤਾਂ ‘ਤੇ ਕੀ ਕਾਰਵਾਈ ਕੀਤੀ ਗਈ ਹੈ। ਗ੍ਰਹਿ ਮੰਤਰੀ ਨੇ 15 ਜਨਵਰੀ, 2021 ਨੂੰ ਦਰਜ ਹੋਏ ਕੇਸ ਵਿੱਚ ਨਾਮਜ਼ਦ ਵਿਅਕਤੀ ਨੂੰ ਨਾ ਫੜਨ ਲਈ ਐਸਐਚਓ ਨੂੰ ਝਾੜ ਪਾਈ। ਗ੍ਰਹਿ ਮੰਤਰੀ ਨੇ ਐਸ.ਐਚ.ਓ ਨੂੰ ਕਿਹਾ ਕਿ ਇੱਕ ਸਾਲ ਤੋਂ ਵੀ ਉਕਤ ਵਿਅਕਤੀ ਨੂੰ ਕੇਸ ਵਿੱਚ ਨਹੀਂ ਫੜਿਆ ਗਿਆ। ਪੁਲਿਸ ਕੀ ਕਰ ਰਹੀ ਹੈ?

ਜਾਂਚ ਦੌਰਾਨ 33 ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੋਈ : ਵਿਜ

ਨਿਰੀਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਥਾਣੇ ਵਿੱਚ ਨਿਰੀਖਣ ਦੌਰਾਨ ਕਾਫੀ ਖਾਮੀਆਂ ਪਾਈਆਂ ਗਈਆਂ ਹਨ। ਜਿਹੜੇ ਕੇਸ ਦਰਜ ਹੋਏ ਹਨ, ਉਨ੍ਹਾਂ ਵਿੱਚ ਵੀ ਕਈ ਕੇਸਾਂ ਵਿੱਚ ਕਾਰਵਾਈ ਪੈਂਡਿੰਗ ਹੈ। ਪਿਛਲੇ 6 ਮਹੀਨਿਆਂ ਤੋਂ ਪਏ ਕੇਸਾਂ ਵਿੱਚੋਂ 33 ਅਜਿਹੇ ਹਨ ਜਿਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ