ਹਾਕੀ ਵਿਸ਼ਵ ਕੱਪ:ਆਖ਼ਰੀ ਪਲਾਂ ‘ਚ ਖੁੰਝੇ ਭਾਰਤੀ, ਡਰਾਅ ਨਾਲ ਕਰਨਾ ਪਿਆ ਸਬਰ

ਬੈਲਜੀਅਮ ਨੇ 56ਵੇਂ ਮਿੰਟ ਂਚ ਕੀਤਾ ਬਰਾਬਰੀ ਦਾ ਗੋਲ

ਭਾਰਤੀ ਰੱਖਿਆ ਕਤਾਰ ਦੇ ਵਰੁਣ ਰਹੇ ਮੈਨ ਆਫ਼ ਦ ਮੈਚ

ਏਜੰਸੀ,
ਭੁਵਨੇਸ਼ਵਰ, 2 ਦਸੰਬਰ

ਭਾਰਤ ਨੇ ਦੂਸਰੇ ਅੱਧ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ‘ਤੇ 2-1 ਦਾ ਵਾਧਾ ਬਣਾ ਲਿਆ ਸੀ ਪਰ 56ਵੇਂ ਮਿੰਟ ‘ਚ ਗੋਲ ਖਾਣ ਕਾਰਨ ਮੇਜ਼ਬਾਨ ਭਾਰਤੀ ਟੀਮ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਾ ਇਹ ਮੁਕਾਬਲਾ 2-2 ਨਾਲ ਡਰਾਅ ਖੇਡਣ ਲਈ ਮਜ਼ਬੂਰ ਹੋਣਾ ਪਿਆ ਬੈਲਜ਼ੀਅਮ ਲਈ ਅਲੈਕਜੈਂਡਰ ਹੈਂਡਰਿਕਸ ਨੇ 8ਵੇਂ ਮਿੰਟ ਅਤੇ ਸਾਇਮਨ ਗੌਗਨਾਰਡ ਨੇ 56ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 40ਵੇਂ ਅਤੇ ਸਿਮਰਨਜੀਤ ਸਿੰਘ ਨੇ 47ਵੇਂ ਮਿੰਟ ‘ਚ ਗੋਲ ਕੀਤੇ

 

 

ਮੈਚ ‘ਚ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਿਖਾਈ ਭਾਰਤ ਪਹਿਲੇ ਕੁਆਰਟਰ ‘ਚ ਭਾਵੇਂ ਹੀ ਪੱਛੜ ਗਿਆ ਸੀ ਪਰ ਦੂਸਰੇ ਅੱਧ ‘ਚ ਨੌਜਵਾਨਾਂ ਨੇ ਸ਼ਾਨਦਾਰ ਖੇਡ ਦਿਖਾਈ ਭਾਰਤੀ ਰੱਖਿਆ ਕਤਾਰ ‘ਚ ਵੀ ਪਹਿਲੇ ਅੱਧ ਤੋਂ ਬਾਅਦ ਸੁਧਾਰ ਦੇਖਿਆ ਗਿਆਭਾਰਤੀ ਟੀਮ ਜ਼ਿਆਦਾਤਰ ਕਾਉਂਟਰ ਹੀ ਖੇਡੀ ਪਰ ਚੌਥੇ ਕੁਆਰਟਰ ‘ਚ ਲੀਡ ਹਾਸਲ ਕਰਨ ਦੇ ਬਾਵਜ਼ੂਦ ਟੀਮ ਉਸਨੂੰ ਬਰਕਰਾਰ ਨਾ ਰੱਖ ਸਕੀ

 

ਬਿਹਤਰ ਗੋਲ ਔਸਤ ਨਾਲ ਗਰੁੱਪ ਸੂਚੀ ‘ਚ ਭਾਰਤ ਟਾੱਪ ‘ਤੇ

 

ਭਾਰਤ ਖਿਡਾਰੀ ਮੈਚ ਦੇ ਆਖ਼ਰੀ ਪਲਾਂ ‘ਚ ਬੈਲਜ਼ੀਅਮ ਦੇ ਗੋਲਕੀਪਰ ਦੀ ਗੈਰਮੌਜ਼ੂਦਗੀ ‘ਚ  ਘੇਰੇ ‘ਚ ਵੀ ਪਹੁੰਚੇ ਪਰ ਗੋਲ ਕਰਨ ‘ਚ ਨਾਕਾਮ ਰਹੇ
ਗਰੁੱਪ ਸੀ ‘ਚ ਦੋਵਾਂ ਟੀਮਾਂ ਦੇ ਹੁਣ ਬਰਾਬਰ ਅੰਕ ਹਨ ਪਰ ਬਿਹਤਰ ਗੋਲ ਔਸਤ ਨਾਲ ਭਾਰਤ ਟਾੱਪ ‘ਤੇ ਹੈ

 

ਬੈਲਜੀਅਮ ਨੇ ਗੋਲਕੀਪਰ ਨੂੰ ਬਾਹਰ ਬਿਠਾ, ਖਿਡਾਇਆ ਐਕਸਟਰਾ ਖਿਡਾਰੀ, ਹੋਏ ਕਾਮਯਾਬ
ਮੈਚ ਦੇ ਸਮਾਪਤੀ ਦੇ ਨਜ਼ਦੀਕ 2-1 ਨਾਲ ਪੱਛੜ ਰਹੇ ਬੈਲਜ਼ੀਅਮ ਨੇ ਮੈਚ ਦੇ ਆਖ਼ਰੀ ਚਾਰ ਮਿੰਟ ‘ਚ ਗੋਲਕੀਪਰ ਵਿੰਸੇਟ ਵਾਨਾਸ਼ ਨੂੰ ਹਟਾ ਕੇ ਇੱਕ ਐਕਸਟਰਾ ਖਿਡਾਰੀ ਨੂੰ ਮੈਦਾਨ ‘ਤੇ ਉਤਾਰਿਆ ਜਿਸ ਦਾ ਉਸਨੂੰ ਫਾਇਦਾ ਮਿਲਿਆ ਅਤੇ 56ਵੇਂ ਮਿੰਟ ‘ਚ ਬੈਲਜੀਅਮ ਦੇ ਸਾਈਮਨ ਨੇ ਫੀਲਡ ਗੋਲ ਕਰਕੇ ਟੀਮ ਦੀ ਮੈਚ ‘ਚ ਵਾਪਸੀ ਕਰਵਾ ਦਿੱਤੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।