ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਹੈ ‘ਹਿੰਦ ਕਾ ਨਾਪਾਕ ਕੋ ਜਵਾਬ’ 11 ਦਿਨਾਂ ‘ਚ ਕਮਾਏ 153 ਕਰੋੜ

Hind Ka Napak Ko Jawab

(ਸੱਚ ਕਹੂੰ ਨਿਊਜ਼) ਸਰਸਾ। ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’  (ਐਮਐਸਜੀ ਲਾਇਨ ਹਾਰਟ-2) ਨੇ 11 ਦਿਨਾਂ ‘ਚ 153 ਕਰੋੜ ਦਾ ਬਿਜਨੈਸ ਕਰ ਲਿਆ ਹੈ ਮੰਗਲਵਾਰ ਨੂੰ 12ਵੇਂ ਦਿਨ ਵੀ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦਰਸ਼ਕਾਂ ‘ਤੇ ਫਿਲਮ ਦਾ ਇਸ ਕਦਰ ਜਨੂੰਨ ਬਰਕਰਾਰ ਹੈ ਕਿ ਸਵੇਰੇ ਹੀ ਸਿਨੇਮਾ ਘਰਾਂ ਦੀਆਂ ਖਿੜਕੀਆਂ ‘ਤੇ ਦਰਸ਼ਕਾਂ ਦੀ ਭੀੜ ਪੁੱਜਣ ਲੱਗਦੀ ਹੈ ਤੇ ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਹਿੰਦਾ ਹੈ।

ਵੱਡੇ ਪਰਦੇ ‘ਤੇ ਫਿਲਮ ਦੇ ਹਿੱਟ ਹੋਣ ਦਾ ਅੰਦਾਜ਼ਾ ਸਿਨੇਮਾਘਰਾਂ ‘ਚ ਰੋਜ਼ਾਨਾ ਚੱਲ ਰਹੇ ਹਾਊਸਫੁੱਲ ਸ਼ੋਅ ਤੋਂ ਲਾਇਆ ਜਾ ਸਕਦਾ ਹੈ ਫਿਲਮ ਨੂੰ ਲੈ ਕੇ ਹਰ ਵਰਗ ‘ਚ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸਤੋਂ ਪ੍ਰੇਰਿਤ ਹੋ ਕੇ ਨੌਜਵਾਨ ਦੇਸ਼
ਸੁਰੱਖਿਆ ਦਾ ਪ੍ਰਣ ਲੈ ਰਹੇ ਹਨ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here