ਦੇਸ਼ ਭਰ ‘ਚ ਛਾਈ ‘ਹਿੰਦ ਕਾ ਨਾਪਾਕ ਕੋ ਜਵਾਬ’

Hind Ka Napak Ko Jab

ਇਤਿਹਾਸਕ : ਡਾ. ਐੱਮਐੱਸਜੀ ਦੀ ਚੌਥੀ ਫਿਲਮ ਦੀ ਰਿਲੀਜ਼ਿੰਗ ਦੌਰਾਨ ਦਰਸ਼ਕਾਂ ਦੀ ਭੀੜ, ਸ਼ੇਰ-ਏ-ਹਿੰਦ ਦੇ ਨਾਅਰਿਆਂ ਨਾਲ ਗੂੰਜਿਆ ਵਾਤਾਵਰਨ

  • ਦੇਸ਼ ਭਰ ‘ਚ 3000 ਤੋਂ ਵੀ ਵੱਧ ਸਕਰੀਨਾਂ ‘ਤੇ ਰਿਲੀਜ਼ ਹੋਈ ਫਿਲ
  • ਸਾਰੇ ਸ਼ੋਅ ਰਹੇ ਹਾਊਸਫੁੱਲ, ਅਗਲੇ ਸ਼ੋਅ ਦੀ ਉਡੀਕ ‘ਚ ਬੈਠੇ ਰਹੇ ਦਰਸ਼ਕ

ਸੰਦੀਪ ਕੰਬੋਜ਼, ਸਰਸਾ : ਭਾਰਤੀ ਸਿਨੇਮਾ ਜਗਤ ਦੇ ਇਤਿਹਾਸ ‘ਚ ਸ਼ੁੱਕਰਵਾਰ ਨੂੰ ਇੱਕ ਹੋਰ ਨਵਾਂ ਇਤਿਹਾਸ ਜੁੜ ਗਿਆ ਵੱਡੇ ਪਰਦੇ ‘ਤੇ ਧਮਾਕੇਦਾਰ ਅੰਦਾਜ਼ ‘ਚ 3 ਹਜ਼ਾਰ ਤੋਂ ਵੀ ਵੱਧ ਸਕਰੀਨਾਂ ‘ਤੇ ਰਿਲੀਜ਼ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਨੇ ਸਿਨੇ ਜਗਤ ‘ਚ ਧੁੰਮਾਂ ਪਾ ਦਿੱਤੀਆਂ ਅੱਜ ਪਹਿਲੇ ਦਿਨ ਦੇਸ਼ ਭਰ ਦੇ ਪੀਵੀਆਰ ਤੇ ਸਿਨੇਮਾਘਰਾਂ ‘ਚ ਸਾਰੇ ਸ਼ੋਅ ਹਾਊਸਫੁੱਲ ਰਹੇ। ਸਿਨੇਮਾਘਰਾਂ ਦੀਆਂ ਟਿਕਟ ਖਿੜਕੀਆਂ ‘ਤੇ ਦਰਸ਼ਕਾਂ ਦਾ

ਤਾਂਤਾ ਲੱਗਿਆ ਰਿਹਾ ਕਿਤੇ ਟਿਕਟਾਂ ਲਈ ਮਾਰਾਮਾਰੀ ਦੇਖਣ ਨੂੰ ਮਿਲੀ ਤਾਂ ਕਈ ਥਾਵਾਂ ‘ਤੇ ਦਰਸ਼ਕ ਸਵੇਰੇ 6 ਵਜੇ ਤੋਂ ਹੀ ਕਤਾਰਾਂ ‘ਚ ਲੱਗ ਕੇ ਟਿਕਟ ਖਰੀਦਦੇ ਨਜ਼ਰ ਆਏ ਇੱਕ ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਅਗਲੇ ਸ਼ੋਅ ਲਈ ਦਰਸ਼ਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਰਸਾ ਦੇ ਮਾਹੀ ਸਿਨੇਮਾ ‘ਚ ਤਾਂ ਰਾਤ 12 ਵਜੇ ਤੋਂ ਹੀ ਦਰਸ਼ਕਾਂ ਦਾ ਜੋਸ਼ ਵੇਖਣਯੋਗ ਸੀ ਦਰਸ਼ਕ ਨਾ ਸਿਰਫ਼ ਡੀਜੇ ‘ਤੇ ਚੱਲੇ ਫਿਲਮ ਦੇ ਗਾਣਿਆਂ ‘ਤੇ ਜੰਮ ਕੇ ਨੱਚੇ ਸਗੋਂ ਜਾਗੋ ਕੱਢ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਸਿਰ ‘ਤੇ ਐੱਮਐੱਸਜੀ

ਟੋਪੀ, ਬਦਨ ‘ਤੇ ਐੱਮਐੱਸਜੀ ਟੀਸ਼ਰਟ ਤੇ ਜੁਬਾਨ ‘ਤੇ ਸ਼ੇਰ-ਏ-ਹਿੰਦ…ਹਰ ਸਿਨੇਮਾ ਘਰ ‘ਤੇ ਕੁਝ ਇਸ ਤਰ੍ਹਾਂ ਦਿਖਾਈ ਦੇ ਰਿਹਾ ਸੀ ਸਿਨੇ ਪ੍ਰੇਮੀਆਂ ਦਾ ਜਾਨੂੰਨ ਕਈ ਪ੍ਰਸੰਸਕ ਢੋਲ-ਨਗਾਰਿਆਂ ਦੀ ਥਾਪ ‘ਤੇ ਜਸ਼ਨ ਮਨਾ ਰਹੇ ਸਨ ਤੇ ਕੋਈ ਆਤਿਸ਼ਬਾਜੀ ਛੱਡ ਰਿਹਾ ਸੀ ਅਸਮਾਨ ਵੀ ਫਿਲਮ ਦੇ ਗਾਣਿਆਂ ਨਾਲ ਗੂੰਜ ਉੱਠਿਆ ਕਿਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ ਤਾਂ ਕਿਤੇ ਹੋ ਰਹੀ ਸੀ ਫੁੱਲਾਂ ਦੀ ਵਰਖਾ

ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖ ਵੇਖੀ ਫਿਲਮ

‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਰਿਲੀਜ਼ਿੰਗ ਨੂੰ ਲੈ ਕੇ ਹਰ ਵਰਗ ‘ਚ ਵੱਡਾ ਜਨੂੰਨ ਦਿਖਾਈ ਦਿੱਤਾ ਫਿਲਮ ਰਿਲੀਜ਼ਿੰਗ ਦੀ ਖੁਸ਼ੀ ‘ਚ ਸਰਸਾ ਸਮੇਤ ਅਨੇਕਾਂ ਥਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਸਿਨਮਾ ਘਰਾਂ ਤੇ ਪੀਵੀਆਰ ਦਾ ਰੁਖ ਕੀਤਾ ਤੇ ਫਿਲਮ ਦਾ ਆਨੰਦ ਲਿਆ।

ਕਿਤੇ ਕੜਾਹ ਤੇ ਕਿੱਤੇ ਵੰਡੇ ਲੱਡੂ

‘ਹਿੰਦ ਕਾ ਨਾਪਾਕ ਕੋ ਜਵਾਬ’  ਦੀ ਰਿਲੀਜ਼ਿੰਗ ਦੇ ਪਹਿਲੇ ਦਿਨ ਕਿਤੇ ਕੜਾਹ ਵੰਡ ਰਿਹਾ ਸੀ ਤਾਂ ਕਿਤੇ ਲੱਡੂ, ਰਸਗੁੱਲੇ ਤੇ ਹੋਰ ਮਠਿਆਈਆਂ ਸਿਨੇਮਾਘਰਾਂ ਤੇ ਪੀਵੀਆਰ ਦੇ ਬਾਹਰ ਸ਼ੁੱਕਰਵਾਰ ਨੂੰ ਜਸ਼ਨ ਮਨਾਉਂਦੇ ਸਿਨੇ ਪ੍ਰੇਮੀ ਜੰਮ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ