ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਸੁਣਵਾਈ ਅੱਜ

Delhi Police

ਪੰਜਾਬ ਪੁਲਿਸ SIT ਸਬੰਧਿਤ ਦੇਵੇਗੀ ਜਾਣਕਾਰੀ | Lawrence Bishnoi

  • ਹਾਈਕੋਰਟ ਦੇ ਹੁਕਮਾਂ ’ਤੇ ਦਰਜ ਹੋ ਚੁੱਕੀਆਂ ਹਨ ਦੋ FIR | Lawrence Bishnoi

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮ ਲਾਂਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅੱਜ ਮੁੜ ਤੋਂ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ’ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਐੱਫਆਈਆਰ ਦਰਜ਼ ਕਰਵਾਉਣ ਅਤੇ ਨਵੀਂ ਜਾਂਚ ਕਮੇਟੀ (ਐੱਸਆਈਟੀ) ਗਠਿਤ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਇਨ੍ਹਾਂ ਦੋਵਾਂ ਹੁਕਮਾਂ ਦੇ ਮਾਮਲੇ ’ਚ ਆਪਣਾ ਪੱਖ ਰੱਖੇਗੀ। ਪੰਜਾਬ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਜ਼ੇਲ੍ਹ ਤੋਂ ਇੰਟਰਵਿਊ ਦੇਣ ਦੇ ਮਾਮਲੇ ’ਚ ਪੰਜਾਬ ’ਚ 2 ਕੇਸ ਦਰਜ ਕੀਤੇ ਸਨ। ਐੱਫਆਈਆਰ ਸਟੇਟ ਕ੍ਰਾਈਮ ਬਿਊਰੋ ’ਚ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਮੈਂਬਰਾਂ ਖਿਲਾਫ ਦਰਜ਼ ਕੀਤੀ ਗਈ। ਜਿਸ ਦੀ ਅਗਵਾਈ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਕਰ ਰਹੇ ਹਨ। ਇਨ੍ਹਾਂ ਦੋਵਾਂ ਮਾਮਲਿਆਂ ਨਾਲ ਸਬੰਧਿਤ ਰਿਪੋਰਟ ਅੱਜ ਪੰਜਾਬ ਸਰਕਾਰ ਹਾਈਕੋਰਟ ’ਚ ਪੇਸ਼ ਕਰੇਗੀ ਅਤੇ ਅਗਲੀ ਸੁਣਵਾਈ ਬਾਰੇ ਵੀ ਦੱਸਿਆ ਜਾਵੇਗਾ। (Lawrence Bishnoi)

ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਮਿਲੀ ਸਹੂਲਤ

ਇੰਟਰਵਿਊ ’ਚ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਗੱਲ ਕਬੂਲ ਕੀਤੀ

ਗੈਂਗਸਟਰ ਲਾਰੈਸ ਬਿਸ਼ਨੋਈ ਦਾ ਪਹਿਲਾ ਇੰਟਰਵਿਊ 14 ਮਾਰਚ ਦੀ ਸ਼ਾਮ ਨੂੰ ਅਪਲੋਡ ਕੀਤਾ ਗਿਆ ਸੀ। ਉਸ ਸਮੇਂ ਡੀਜੀਪੀ ਪੰਜਾਬ ਨੇ ਸਾਫ ਤੌਰ ’ਤੇ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਣ ਦੀ ਗੱਲ ਕਹੀ ਸੀ। ਇਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲ ਕੀਤੀ ਸੀ। ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਗਾਣੇ ਗਾਉਣ ਦੀ ਬਜਾਏ ਗੈਂਗਵਾਰ ’ਚ ਪੈਰ ਰੱਖ ਰਿਹਾ ਸੀ। ਉਸ ਦੇ ਦੋਸਤ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਕਤਲ ’ਚ ਵੀ ਮੂਸੇਵਾਲਾ ਦਾ ਹੱਥ ਸੀ। (Lawrence Bishnoi)

ਦੂਜੇ ਇੰਟਰਵਿਊ ’ਚ ਸਲਮਾਨ ਖਾਨ ਨੂੰ ਮਾਰਨ ਦੀ ਦਿੱਤੀ ਸੀ ਧਮਕੀ | Lawrence Bishnoi

ਇਸ ਤੋਂ ਤਿੰਨ ਦਿਨਾਂ ਬਾਅਦ ਫਿਰ ਤੋਂ ਲਾਰੈਂਸ ਨੇ ਇੱਕ ਹੋਰ ਇੰਟਰਵਿਊ ਅਪਲੋਡ ਕੀਤਾ। ਉਹ ਪਾਰਟ 17 ਮਾਰਚ ਨੂੰ ਅਪਲੋਡ ਕੀਤਾ ਸੀ। ਜਿਸ ਵਿੱਚ ਲਾਰੈਂਸ ਨੇ ਜ਼ੇਲ੍ਹ ਦੇ ਅੰਦਰ ਹੋਣ ਦਾ ਸਬੂਤ ਵੀ ਦੇ ਦਿੱਤਾ ਸੀ। ਇਸ ਇੰਟਰਵਿਊ ਦੌਰਾਨ ਬਿਸ਼ਨੋਈ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਕਾਲੇ ਹਿਰਨ ਦੇ ਸ਼ਿਕਾਰ ਤੋਂ ਬਾਅਦ ਲਾਰੈਂਸ ਸਲਮਾਨ ਖਾਨ ਨਾਲ ਨਾਰਾਜ਼ ਹੈ। ਇਸ ਇੰਟਰਵਿਊ ’ਚ ਲਾਰੈਂਸ ਨੇ ਜ਼ੇਲ੍ਹ ਦੀ ਬੈਰਕ ਵੀ ਦਿਖਾਈ ਅਤੇ ਕਿਹਾ ਕਿ ਉਸ ਨੂੰ ਜ਼ੇਲ੍ਹ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਪਰ ਮੋਬਾਇਲ ਉਸ ਕੋਲ ਆ ਜਾਂਦਾ ਹੈ। (Lawrence Bishnoi)