ਹਰਿਆਣਾ ਰਾਜ ਸਭਾ ਚੋਣਾਂ : ਭਾਜਪਾ ਡੈਲੀਗੇਸ਼ਨ ਦੀ ਚੋਣ ਕਮਿਸ਼ਨ ਨਾਲ ਮੀਟਿੰਗ ਖਤਮ

bjp

ਵੋਟਿੰਗ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ (Haryana Rajya Sabha Elections)

  • ਦੋ ਵੋਟ ਰੱਦ ਕਰਨ ਦੀ ਮੰਗ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਦੀ ਦੋ ਰਾਜਸਭਾ ਸੀਟਾਂ ਲਈ ਵੋਟਾਂ ਪੈ ਚੁੱਕੀਆਂ ਹਨ। ਵੋਟਿੰਗ ਸ਼ਾਮ 4 ਵਜੇ ਤੱਕ ਹੋਈ। ਇਸ ਤੋਂ ਬਾਅਦ 5 ਵਜੇ ਗਿਣਤੀ ਸ਼ੁਰੂ ਹੋਣੀ ਸੀ ਪਰੰਤੂ ਸੱਤਾਧਾਰੀ ਤੇ ਵਿਰੋਧੀਆਂ ਵੱਲੋਂ ਚੋਣ ਕਮਿਸ਼ਨ ਨੂੰ ਸਿਕਾਇਤਾਂ ਦਿੱਤੇ ਜਾਣ ਕਾਰਨ ਵੋਟਾਂ ਦੀ ਗਿਣਤੀ ਸ਼ੁਰੂ ਨਹੀਂ ਹੋ ਸਕੀ। ਇਸ ਤੋਂ ਬਾਅਦ ਭਾਜਪਾ ਦਾ ਇੱਕ ਡੈਲੀਗੇਸ਼ਨ ਦਿੱਲੀ ’ਚ ਸ਼ਾਮ ਸਾਢੇ ਪੰਜ ਵਜੇ ਚੋਣ ਕਮਿਸ਼ਨ ਨੂੰ ਮਿਲਿਆ। ਮੀਟਿੰਗ ਦੌਰਾਨ ਭਾਜਪਾ ਡੈਲੀਗੇਸ਼ਨ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਵੋਟਿੰਗ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਨਕਵੀ ਨੇ ਕਿਹਾ ਅਸੀਂ ਚੋਣ ਕਮਿਸ਼ਨ ਨੂੰ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਹੈ। ਕਮਿਸ਼ਨ ਨੇ ਇਸ ’ਤੇ ਨੋਟਿਸ ਲੈਣ ਦੀ ਗੱਲ ਕਹੀ ਹੈ। ਏਜੰਟ ਤੋਂ ਇਲਾਵਾ ਕਿਸੇ ਦੂਜੇ ਦੀ ਵੋਟ ਨਹੀਂ ਵਿਖਾਈ ਜਾ ਸਕਦੀ। ਵੋਟਿੰਗ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕੀਤੀ।

ਵੋਟਿੰਗ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੁਪਹਿਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਜਣਿਆਂ ਨੇ ਚੋਣ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਹ ਸਿਕਾਇਤ ਕੇਂਦਰੀ ਨਿਗਰਾਨ ਕੋਲ ਗਈ ਹੈ। ਹਾਲਾਂਕਿ ਦੂਜੇ ਪਾਸੇ ਕਾਂਗਰਸ ਉਮੀਦਵਾਰ ਅਜੈ ਮਾਕਨ ਨੇ ਵੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਤੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ 6 ਵਜੇ ਦਾ ਸਮਾਂ ਮੰਗਿਆ ਹੈ।

ਕਾਰਤੀਕੇਯ ਸ਼ਰਮਾ ਨੇ ਦਿੱਤੀ ਸਿਕਾਇਤ, ਰਿਟਰਨਿੰਗ ਅਫ਼ਸਰ ਨੇ ਨਹੀਂ ਲਿਆ ਕੋਈ ਐਕਸ਼ਨ

ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਰਿਟਰਨਿੰਗ ਅਫਸਰ ਦੀ ਸਿਕਾਇਤ ਕੀਤੀ। ਉਨ੍ਹਾਂ ਆਪਣੀ ਸਿਕਾਇਤ ’ਚ ਕਿਹਾ ਕਿ ਬੀਬੀ ਬੱਤਰਾ ਤੇ ਕਿਰਨ ਚੌਧਰੀ ਨੇ ਆਪਣੇ ਏਜੰਟ ਨੂੰ ਬੈਲਟ ਪੇਪਰ ਦਿਖਾਉਣ ਤੋਂ ਬਾਅਦ ਦੂਜੇ ਏਜੰਟਾਂ ਨੂੰ ਵੀ ਵਿਖਾ ਦਿੱਤਾ। ਮੈਂ ਲਿਖਤੀ ਆਬਜੈਕਸ਼ਨ ਰਿਟਰਨਿੰਗ ਅਫ਼ਸਰ ਨੂੰ ਦਿੱਤਾ ਪਰੂੰਤ ਉਨ੍ਹਾਂ ਨੇ ਸਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਹ ਕਾਂਗਰਸ ਉਮੀਦਵਾਰ ਦੇ ਪੱਖ ’ਚ ਕੰਮ ਕਰ ਰਹੇ ਹਨ। ਇਸ ਲਈ ਆਰਕੇ ਨਾਂਦਲ ਖਿਲਾਫ਼ ਕਾਰਵਾਈ ਕਰਨ ਤੇ ਬੀਬੀ ਬੱਤਰਾ ਤੇ ਕਿਰਨ ਚੌਧਰੀ ਦੀਆਂ ਵੋਟਾਂ ਰੱਦ ਕਰਨ ਦੀ ਮੰਗ ਕੀਤੀ।

ਅਜੈ ਮਾਕਨ ਨੇ ਵੀ ਕੀਤੀ ਸਿਕਾਇਤ

ਕਾਂਗਰਸ ਦੇ ਉਮੀਦਵਾਰ ਅਜੈ ਮਾਕਨ ਨੇ ਵੀ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਦਿਗਵਿਜੈ ਚੌਟਾਲੇ ਤੇ ਕਾਰਤੀਕੇਯ ਸ਼ਰਮਾ ਆਪਣੀ ਹਾਰ ਵੇਖ ਕੇ ਸਾਫ ਸੁਥਰਿਆਂ ਚੋਣਾਂ ਦੇ ਨਤੀਜਿਆਂ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਿ ਰਿਟਰਨਿੰਗ ਅਫਸਰ ਨੇ ਬੀਬਾ ਬੱਤਰਾ ਤੇ ਕਿਰਨ ਚੌਧਰੀ ਦੇ ਵੋਟ ਨੂੰ ਪਹਿਲਾਂ ਹੀ ਵੈਲਿਡ ਐਲਾਨ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ