ਕੀ ਖ਼ਤਮ ਹੋਇਆ ਕਿਸਾਨ ਅੰਦੋਲਨ? ਹਰਿਆਣਾ ਨੇ ਬਾਰਡਰ ਖੋਲ੍ਹੇ, ਆਵਾਜਾਈ ਸ਼ੁਰੂ

Haryana Border

ਚੰਡੀਗੜ੍ਹ। ਕਿਸਾਨ ਅੰਦੋਲਨ (Farmer Protest) ਕਾਰਨ ਪਿਛਲੇ ਕਈ ਦਿਨਾਂ ਬੰਦ ਪਏ ਹਾਈਵੇਅ ਖੋਲ੍ਹ ਦਿੱਤੇ ਗਏ ਹਨ। ਹੁਣ ਪੁਲਿਸ ਨੇ ਦਿੱਲੀ ਚੰਡੀਗੜ੍ਹ ਹਾਈਵੇਅ ਨੂੰ ਖੋਲ੍ਹ ਦਿੱਤਾ ਹੈ। ਅੰਬਾਲਾ ਪ੍ਰਸ਼ਾਸਨ ਨੇ ਦੇਰ ਰਾਤ ਅੰਬਾਲਾ-ਚੰਡੀਗੜ੍ਹ ਹਾਈਵੇਅ ਦੇ ਦੋਵੇਂ ਪਾਸੇ ਸਿੰਗਲ ਲੇਨ ਖੋਲ੍ਹ ਦਿੱਤੀ ਹੈ। ਦੇਰ ਰਾਤ ਤੱਕ ਇੱਥੋ ਆਵਾਜਾਈ ਸ਼ੁਰੂ ਹੋ ਗਈ। ਅੰਬਾਲਾ ਪੁਲਿਸ ਨੇ ਜੇਸੀਬੀ ਮਸ਼ੀਨਾਂ ਦੀ ਮੱਦਦ ਨਾਲ ਇਹ ਰਸਤਾ ਖੋਲ੍ਹ ਦਿੱਤਾ ਹੈ। ਹੁਣ ਲੋਕਾਂ ਨੂੰ ਰਾਹਤ ਮਿਲੀ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਪੰਜਾਬ ਤੋਂ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਸਨ। (Haryana Border)

ਪੁਲਿਸ ਨੇ 13 ਫਰਵਰੀ ਤੋਂ ਪੰਜਾਬ ਤੋਂ ਆਉਣ ਵਾਲੇ ਦੋ ਰੁਟ ਅੰਮ੍ਰਿਤਸਰ-ਦਿੱਲੀ ਰੂਟ ਅਤੇ ਚੰਡੀਗੜ੍ਹ-ਦਿੱਲੀ ਰੂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੰਭੂ ਟੋਲ ਪਲਾਜਾ ਤੋਂ ਅੰਮ੍ਰਿਤਸਰ-ਦਿੱਲੀ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਜਦੋਕਿ ਦੂਜਾ ਅੰਬਾਲਾ-ਚੰਡੀਗੜ੍ਹ ਮਾਰਗ ਬੰਦ ਰਿਹਾ। (Farmer Protest)

Also Read : ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਪਾਕਿਸਤਾਨੀ ਪੀਐੱਮ ਨੂੰ ਦਿੱਤੀ ਵਧਾਈ! ਦੁਨੀਆਂ ਹੈਰਾਨ…

ਪੰਜਾਬ ਤੋਂ ਆਉਣ ਵਾਲੇ ਸਾਰੇ ਰਸਤੇ ਪਿਛਲੇ 20 ਦਿਨਾ ਤੋਂ ਵੀ ਵੱਧ ਸਮੇਂ ਤੋਂ ਬੰਦ ਹਨ। ਇਨ੍ਹਾਂ ਸਾਰੀਆਂ ਸਰਹੱਦਾਂ ’ਤੇ ਹਰ ਸਮੇਂ ਭਾਰੀ ਪੁਲਿਸ ਫੋਰਸ ਮੌਜ਼ੂਦ ਰਹਿੰਦੀ ਹੈ। ਕਿਉਂਕਿ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। ਪਰ ਹੁਣ ਕਿਸਾਨ ਟਰੈਕਟਰ-ਟਰਾਲੀ ਰਾਹੀਂ ਦਿੱਲੀ ਨਹੀਂ ਜਾਣਗੇ ਸਗੋਂ ਬੱਸ, ਰੇਲ ਜਾਂ ਹੋਰ ਸਾਧਨਾਂ ਰਾਹੀਂ ਜਾਣਗੇ। ਇਸ ਸਬੰਧੀ ਜਿੱਥੇ ਪ੍ਰਸ਼ਾਸਨ ਨੇ ਪਹਿਲਾਂ ਕੁਰੂਕਸ਼ੇਤਰ ਦੇ ਸ਼ਾਹਬਾਦ ਨੇੜੇ ਲੱਗੇ ਬੈਰੀਕੇਡ ਨੂੰ ਹਟਾਇਆ, ਉੱਥੇ ਹੁਦ ਅੰਬਾਲਾ-ਚੰਡੀਗੜ੍ਹ ਸੜਕ ਨੂੰ ਦੋਵੇਂ ਪਾਸੇ ਤੋਂ ਸਿੰਗਲ ਲਾਈਨ ਬਣਾ ਕੇ ਖੋਲ੍ਹ ਦਿੱਤਾ ਗਿਆ ਹੈ। (Haryana Border)