ਕੌਮਾਂਤਰੀ ਮਹਿਲਾ ਦਿਵਸ ’ਤੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਦਿੱਤਾ ਵਧਾਈ ਸੰਦੇਸ਼

Womens Day

ਸਰਸਾ (ਸੱਚ ਕਹੂੰ ਨਿਊਜ਼)। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ (Womens Day) ਮਨਾਇਆ ਜਾਂਦਾ ਹੈ। ਇਹ ਵੱਖ-ਵੱਖ ਇਲਾਕਿਆਂ ’ਚ ਸੰਸਕ੍ਰਿਤੀ, ਰਾਜਨੀਤਿਕ ਤੇ ਸਮਾਜਿਕ ਆਰਥਿਕ ਮਹਿਲਾਵਾਂ ਦੁਆਰਾ ਹਾਸਲ ਕੀਤੀਆਂ ਉਪਲੱਬਧੀਆਂ ਦਾ ਅਵਲੋਕਨ ਕਰਦਾ ਹੈ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਨੇ ਕੌਮਾਂਤਰੀ ਮਹਿਲਾ ਦਿਵਸ ’ਤੇ ਟਵੀਟ ਕਰਕੇ ਕਿਹਾ ਕਿ ਔਰਤਾਂ ਦੀ ਵਿਭਿੰਨਤਾ ਹੀ ਉਨ੍ਹਾਂ ਦੀ ਅਸਲੀ ਤਾਕਤ ਹੈ।

ਕੌਮਾਂਤਰੀ ਮਹਿਲਾ ਦਿਵਸ ਕਿਉਂ ਹੈ ਵਿਸ਼ੇਸ਼ | Womens Day

ਔਰਤ ਦੇ ਸਨਮਾਨ ਦੀ ਬਹਾਲੀ ਲਈ ਸ੍ਰੀ ਗੁਰੁੂ ਨਾਨਕ ਦੇਵ ਜੀ ਨੇ ਆਪਣੀ ਤਰਕਸ਼ੀਲ ਸੋਚ ਰਾਹੀਂ ਜੱਗ ਜਣਨੀ ਦੇ ਹੱਕਾਂ ਲਈ, ਉਸ ਸਮੇਂ ਸਾਡੇ ਸਮਾਜਿਕ ਢਾਂਚੇ ਨੂੰ ਹਲੂਣਿਆਂ ਸੀ, ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਸਮੇਂ ਦੇ ਹਾਕਮਾਂ ਦੀ ਘਟੀਆ ਸੋਚ ਤਹਿਤ ਔਰਤ ਜਾਤੀ ’ਤੇ ਹੁੰਦੇ ਜੁਲਮਾਂ ਨਾਲ ਨਜਿੱਠਣ ਲਈ 1 ਮਈ 1874 ਨੂੰ ਯੂਕ੍ਰੇਨ ਵਿਚ ਜਨਮੀ ਥੈਰੇਸਾ ਸਰਬਰ ਮੈਲਕੀਅਲ ਨਾਂਅ ਦੀ ਔਰਤ, ਜੋ ਕਿ ਸੋਸਲਿਸਟ ਪਾਰਟੀ ਆਫ ਅਮਰੀਕਾ ਦੀ ਕਾਰਕੁੰਨ ਸੀ, ਨੇ ਸਭ ਤੋਂ ਪਹਿਲਾਂ ਨਿਊਯਾਰਕ ਵਿੱਚ ਵੋਮੈਨ ਨੈਸ਼ਨਲ ਕਮੇਟੀ ਬਣਾਈ, ਜਿਸ ਦੀ ਪ੍ਰਧਾਨ ਖੁਦ ਬਣੀ ਤਾਂ ਕਿ ਔਰਤਾਂ ਨੂੰ ਮਰਦਾਂ ਬਰਾਬਰ ਆਪਣੇ ਹੱਕਾਂ ਦੀ ਰਾਖੀ ਲਈ ਅਧਿਕਾਰ ਮਿਲਣ।

ਇਸ ਵਾਸਤੇ ਥੈਰੇਸਾ ਨੇ ਰਾਸ਼ਟਰ ਪੱਧਰ ’ਤੇ ਕੰਪੇਨ ਚਲਾਈ, ਕਲੱਬ ਬਣਾਏ, ਪੈਂਫਲਿਟ ਲਿਖ ਕੇ ਵੰਡਣੇ ਸ਼ੁਰੂ ਕੀਤੇ, ਆਰਟੀਕਲ ਆਦਿ ਲਿਖ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਇਸ ਨੇ 28 ਫਰਵਰੀ 1909 ਨੂੰ ਦੇਸ਼ ਪੱਧਰ ’ਤੇ ਪੱਕੇ ਤੌਰ ’ਤੇ ਲਾਗੂ ਕਰਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਸਿੱਖਿਆ ਲੈ ਕੇ ਬਾਕੀ ਦੁਨੀਆਂ ਦੀਆਂ ਔਰਤਾਂ ਦੇ ਹੱਕਾਂ ਦੀ ਰਾਖੀ ਕਰਦੀਆਂ ਸੰਸਥਾਵਾਂ ਨੇ ਔਰਤਾਂ ਦੇ ਹੱਕਾਂ ਤੇ ਮਰਦਾਂ ਦੇ ਬਰਾਬਰ ਅਧਿਕਾਰਾਂ ਲਈ ਦੁਨੀਆਂ ਭਰ ਵਿੱਚ 8 ਮਾਰਚ 1911 ਨੂੰ ਪਹਿਲੀ ਵਾਰ ਮਨਾ ਕੇ ਸਦਾ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ’ਤੇ ਲਾਗੂ ਕਰ ਦਿੱਤਾ ਜੋ ਕਿ ਅੱਜ ਤੱਕ ਜਾਰੀ ਹੈ।