ਬੇਮੌਸਮੀ ਬਾਰਿਸ਼, ਗੜ੍ਹੇਮਾਰੀ ਤੇ ਤੇਜ ਝੱਖੜ ਨੇ ਵਿਛਾਈ ਪੱਕੀ ਕਣਕ ਤੇ ਸਰੋਂ

Heavy Rain
ਬਠਿੰਡਾ : ਝੱਖੜ ਕਾਰਨ ਖੇਤਾਂ ’ਚ ਵਿਛੀ ਹੋਈ ਕਣਕ ਦੀ ਫਸਲ।

ਬਠਿੰਡਾ (ਅਸ਼ੋਕ ਗਰਗ)। ਪੰਜਾਬ ’ਚ ਵੱਖ-ਵੱਖ ਥਾਈਂ ਬੀਤੀ ਰਾਤ ਸ਼ੁੱਕਰਵਾਰ ਨੂੰ ਬੇਮੌਸਮੀ ਬਾਰਿਸ਼, ਗੜ੍ਹੇਮਾਰੀ ਤੇ ਤੇਜ ਝੱਖੜ ਨਾਲ ਆਉਣ ਨਾਲ ਖੇਤਾਂ ’ਚ ਪੱਕੀ ਕਣਕ ਅਤੇ ਸਰੋਂ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਪਤਾ ਲੱਗਿਆ ਹੈ। ਕਈ ਖੇਤਰਾਂ ’ਚ ਗੜ੍ਹੇ ਪੈਣ ਅਤੇ ਬਿਜਲੀ ਡਿੱਗਣ ਦੀ ਵੀ ਖਬਰ ਹੈ। ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਜਿਸ ਕਾਰਨ ਬਿਜਲੀ ਪ੍ਰਭਾਵਿਤ ਰਹੀ। ਫਸਲਾਂ ਦਾ ਨੁਕਸਾਨ ਹੋਣ ਕਾਰਨ ਕਿਸਾਨ ਚਿੰਤਾ ਵਿੱਚ ਡੁੱਬ ਗਏ ਹਨ ਕਿਉਂਕਿ ਕੁਝ ਦਿਨਾਂ ਤੱਕ ਵਾਢੀ ਦਾ ਕੰਮ ਸ਼ੁਰੂ ਹੋਣ ਵਾਲਾ ਸੀ। (Heavy Rain)

LSG vs PBKS : ਲਖਨਓ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ, ਪੂਰਨ ਕਰ ਰਹੇ ਕਪਤਾਨੀ

ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਤਾ ਦੇ ਕਿਸਾਨ ਦਰਸ਼ਨ ਸਿੰਘ, ਸ਼ੇਰਗੜ੍ਹ ਦੇ ਕਿਸਾਨ ਮਲਕੀਤ ਸਿੰਘ ਤੇ ਕੋਟਸ਼ਮੀਰ ਦੇ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਖੇਤਾਂ ’ਚ ਪੱਕ ਰਹੀ ਸੋਨੇ ਵਰਗੀ ਕਣਕ ਤੇ ਸਰੋਂ ਦੀਆਂ ਫ਼ਸਲਾਂ ਤੇਜ ਹਨੇ੍ਹਰੀ ਝੱਖੜ ਕਾਰਨ ਖੇਤਾਂ ’ਚ ਵਿਛ ਗਈਆਂ ਹਨ ਤੇ ਮੌਸਮ ਖਰਾਬ ਹੋਣ ਕਰਕੇ ਉਨ੍ਹਾਂ ਦੀਆਂ ਫਸਲਾਂ ਖਰਾਬ ਹੋਣ ਦਾ ਡਰ ਬਣ ਗਿਆ ਹੈ। ਇਸ ਤੋਂ ਇਲਾਵਾ ਹਨੇ੍ਹਰੀ ਝੱਖੜ ਕਾਰਨ ਫ਼ਲਦਾਰ ਬੂਟਿਆਂ ਨੂੰ ਨੁਕਸਾਨ ਪੁੱਜਿਆ ਹੈ। ਭੁੱਚੋ ਖੁਰਦ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪਿੰਡ ਪ੍ਰਧਾਨ ਰਣਜੀਤ ਸਿੰਘ ਅਤੇ ਕਿਸਾਨ ਆਗੂ ਅਮਰਜੀਤ ਸਿੰਘ ਹਨੀ ਨੇ ਦੱਸਿਆ ਕਿ ਇਸ ਝੱਖੜ ਕਾਰਨ ਬਠਿੰਡਾ ਜ਼ਿਲ੍ਹੇ ’ਚ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। (Heavy Rain)

ਇਸ ਸਰਕਾਰ ’ਚ ਕਿਸਾਨਾਂ ਨੂੰ ਤੀਜੀ ਵਾਰ ਮਾਰ ਪੈ ਗਈ ਹੈ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ 15 ਮਣ ਝਾੜ ਦਾ ਪ੍ਰਤੀ ਏਕੜ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 30 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਤੇ ਸਿਰਫ ਉਨ੍ਹਾਂ ਕਿਸਾਨਾਂ ਦੀ ਹੀ ਸਹਾਇਤਾ ਕੀਤੀ ਜਾਵੇ ਜੋ ਇਸ ਮਾਰ ’ਚ ਆਏ ਹਨ ਕਿਉਂਕਿ ਬਹੁਤੇ ਕਿਸਾਨ ਅਧਿਕਾਰੀਆਂ ਨਾਲ ਮਿਲ ਕੇ ਪੀੜਤ ਕਿਸਾਨਾਂ ਦਾ ਹੱਕ ਖੋਹ ਕੇ ਲੈ ਜਾਂਦੇ ਹਨ, ਇਸ ਲਈ ਸਹੀ ਢੰਗ ਨਾਲ ਗਿਰਦਾਵਰੀ ਕੀਤੀ ਜਾਵੇ ਤਾਂ ਜੋ ਪੀੜਤ ਕਿਸਾਨਾਂ ਦੀ ਮਦਦ ਹੋ ਸਕੇ। ਓਧਰ ਮੌਸਮ ਵਿਭਾਗ ਅਨੁਸਾਰ ਅਜੇ ਇੱਕ ਦੋ ਦਿਨ ਹੋਰ ਮੌਸਮ ਖਰਾਬ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। (Heavy Rain)