ਗੁਰਤੇਜ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ

body donater

ਗੁਰਤੇਜ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਮਾਨਸਾ  (ਜਗਵਿੰਦਰ ਸਿੱਧੂ) ਡੇਰਾ ਸੱਚਾ ਸੌਦਾ ਸਰਸਾ ਦੀ ਮਰਿਆਦਾ ਅਨੁਸਾਰ ਬਲਾਕ ਮਾਨਸਾ ਦੇ ਸੇਵਾਦਾਰ ਸੱਚਖੰਡ ਵਾਸੀ ਗੁਰਤੇਜ ਸਿੰਘ ਇੰਸਾਂ ਪੱਤਰ ਜੰਗ ਸਿੰਘ, ਵਾਸੀ ਵਾਰਡ ਨੰਬਰ 2, ਭੱਠਾ ਬਸਤੀ ਮਾਨਸਾ ਦੇ ਦਿਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ

ਇਸ ਮੌਕੇ ਗੁਰਤੇਜ ਸਿੰਘ ਇੰਸਾਂ ਦੇ ਪੁੱਤਰ ਜਸਪਾਲ ਇੰਸਾਂ ਅਤੇ ਹਰਪਾਲ ਇੰਸਾਂ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ‘ਤੇ ਚਲਦਿਆਂ ਉਨ੍ਹਾਂ ਦੇ ਪੁਰੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਿਤਾ ਗੁਰਤੇਜ ਸਿੰਘ ਇੰਸਾਂ ਦਾ ਸਰੀਰਦਾਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸੰਨ 1991 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਹੀ ਉਨ੍ਹਾਂ ਦੇ ਪਿਤਾ ਨੇ ਪੂਜਨੀਕ ਗੁਰੂ ਜੀ ਦੀ ਬਖਸ਼ੀ ਸਿੱਖਿਆ ਮੁਤਾਬਕ ਮਾਨਵਾਤਾ ਦੀ ਸੇਵਾ ਕੀਤੀ ਅਤੇ ਸੇਵਾ ਲਈ ਹਰਦਮ ਤਿਆਰ ਵੀ ਰਹਿੰਦੇ ਸਨ

  • ਸਾਧ-ਸੰਗਤ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਸੱਚਖੰਡ ਵਾਸੀ ਗੁਰਤੇਜ ਸਿੰਘ ਇੰਸਾਂ ਜੀ ਦੇ ਸਰੀਰ ਨੂੰ ‘ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ, ਬਠਿੰਡਾ’ ਵਿੱਚ ਦਾਨ ਕੀਤਾ
  • ਉਨ੍ਹਾਂ ਨੂੰ ਰਵਾਨਾ ਕਰਦੇ ਹੋਏ ਬਲਾਕ ਦੀ ਸਾਧ-ਸੰਗਤ ਅਤੇ ਪਰਿਵਾਰ ਦੇ ਮੈਬਰਾਂ ਰਿਸ਼ਤੇਦਾਰਾ ਵੱਲੋਂ ਐਬੂਲੈਂਸ ਦੇ ਮਗਰ ਸਰੀਰਦਾਨੀ ਗੁਰਤੇਜ ਸਿੰਘ ਇੰਸਾਂ ‘ਅਮਰ ਰਹੇ ਅਮਰ ਰਹੇ’  ਦੇ ਨਾਅਰੇ ਲਾਏ ਗਏ

 

  • ਇਸ ਮੌਕੇ ਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਮੈਂਬਰਾਂ ਨਾਲ ਰਿਸ਼ਤੇਦਾਰਾਂ ਤੋਂ ਇਲਾਵਾ 45 ਮੈਂਬਰ ਸ਼ਿੰਗਾਰਾ ਇੰਸਾਂ, ਬਲਾਕ ਭੰਗੀਦਾਸ ਸੁਖਦੇਵ ਇੰਸਾਂ, 15 ਮੈਂਬਰ ਲੱਕੀ ਇੰਸਾ , ਕ੍ਰਿਸ਼ਨ ਇੰਸਾਂ, ਪਰਦੀਪ ਇੰਸਾਂ, ਸੁਜਾਨ ਇੰਸਾਂ ਤੇ ਸ਼ਾਹ ਸਤਿਨਾਮ ਸਿੰਘ ਜੀ ਗੀ੍ਰਨ ਐਸ ਵੈਲਫੇਅਰ ਫੋਰਸ ਦੇ ਸੈਕੜੇ ਸੇਵਾਦਾਰ ਅਤੇ ਬਲਾਕ ਦੇ ਸੰਮਤੀਆ ਦੇ ਜਿੰਮੇਵਾਰ ਵੀਰ ਅਤੇ ਭੈਣਾਂ ਹਾਜ਼ਰ ਸਨ  

ਮਰਨ ਉਪਰੰਤ ਸਰੀਰਦਾਨ ਇੱਕ ਸ਼ਲਾਘਾਯੋਗ ਕਦਮ : ਡਾ. ਅੰਕੁਸ਼

ਇਸ ਮੌਕੇ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ ਵੱਲੋ ਪਹੁੰਚੇ ਡਾ. ਅੰਕੁਸ਼ ਨੇ ਕਿਹਾ ਕਿ ਮਰਨ ਉਪਰੰਤ ਸ਼ਰੀਰਦਾਨ ਕਰਨਾ ਇੱਕ ਬਹੁਤ ਚੰਗਾ ਕਦਮ ਹੈ, ਇਸ ਨਾਲ ਐਮ.ਬੀ.ਬੀ.ਐਸ ਕਰ ਰਹੇ ਵਿਦਿਆਰਥੀਆ ਨੂੰ ਮੈਡੀਕਲ ਸਾਇੰਸ ਵਿੱਚ ਵਧੇਰੇ ਜਾਣਕਾਰੀ ਹਾਸਲ ਹੁੰਦੀ ਹੈ । ਉਨ੍ਹਾਂ ਕਿਹਾ ਕੇ ਸ਼ਰੀਰਦਾਨੀਆ ਦੇ ਇਨਾ ਸ਼ਰੀਰਾ ਦੀ ਸਹਾਇਤਾ ਦੇ ਨਾਲ ਮੈਡੀਕਲ ਸਾਇੰਸ ਕਈ ਤਰਾ ਦੀਆ ਬੀਮਾਰੀਆ ਦਾ ਇਲਾਜ ਲੱਭਣ ਵਿੱਚ ਕਾਰਗਰ ਸਿਧ ਹੋਈ ਹੈ ਉਨ੍ਹਾਂ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਜਿਹੇ ਮਾਨਵਤਾ ਭਲਾਈ ਦੇ ਕਾਰਜਾ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਪੂਰੇ ਸਮਾਜ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣੇ ਚਾਹਿਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।