ਨੌਜਵਾਨਾਂ ਲਈ ਹੁਣ ਦੇਸ਼ ਦੀ ਸੇਵਾ ਦਾ ਸੁਨਹਿਰੀ ਮੌਕਾ

Great Opportunity, Youth, Serve, Country

20 ਅਗਸਤ ਤੋਂ 18 ਅਕਤੂਬਰ ਦੌਰਾਨ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹੋਵੇਗੀ ਫੌਜ ਦੀ ਭਰਤੀ

ਹਰਿਆਣਾ ਫੌਜੀ ਤੇ ਨੀਮ ਫੌਜੀ ਕਲਿਆਣ ਵਿਭਾਗ ਨੇ ਕੀਤਾ ਐਲਾਨ

ਵਿਚੋਲੀਏ ‘ਤੇ ਰਹਿਣਗੀਆਂ ਨਜ਼ਰਾਂ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਆਉਂਦੀ 20 ਤੋਂ 30 ਜੁਲਾਈ, 20 ਤੋਂ 30 ਅਗਸਤ, 5 ਸਤੰਬਰ ਤੋਂ 15 ਸਤੰਬਰ ਤੇ 20 ਤੋਂ 27 ਸਤੰਬਰ ਤੇ 9 ਅਕਤੂਬਰ ਤੋਂ 18 ਅਕਤੂਬਰ, 2019 ਦੌਰਾਨ ਨੌਜਵਾਨਾਂ ਲਈ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਫੌਜ ਤੇ ਨੀਮ ਫੌਜੀ ਕਲਿਆਣ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਆਉਂਦੀ 20 ਤੋਂ 30 ਜੁਲਾਈ ਦੌਰਾਨ ਜ਼ਿਲ੍ਹਾ ਰੇਵਾੜੀ ਤੇ ਰਾਓ ਤੁਲਾਰਾਮ ਸਟੇਡੀਅਮ ‘ਚ ਮਹਿੰਦਰਗੜ੍ਹ, ਭਿਵਾਨੀ, ਰੇਵਾੜੀ ਤੇ ਚਰਖੀ ਦਾਦਰੀ ਦੇ ਨੌਜਵਾਨਾਂ ਲਈ ਭਰਤੀ ਰੈਲੀ ਕੀਤੀ ਜਾਵੇਗੀ।

ਇਸੇ ਤਰ੍ਹਾਂ ਆਉਂਦੀ 20 ਅਗਸਤ ਤੋਂ 30 ਅਗਸਤ 2019 ਦੌਰਾਨ ਜ਼ਿਲ੍ਹਾ ਯਮੁਨਾਨਗਰ ਦੇ ਤੇਜਲੀ ਸਟੇਡੀਅਮ, ਜਗਾਧਰੀ ‘ਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਪੰਚਕੂਲਾ ਤੇ ਯੂਟੀ ਚੰਡੀਗੜ੍ਹ ਦੇ ਨੌਜਵਾਨਾਂ ਲਈ ਭਰਤੀ ਰੈਲੀ ਹੋਵੇਗੀ। ਉਨ੍ਹਾਂ ਦੱਸਿਆ ਕਿ ਹਿਸਾਰ ਦੇ ਤਾਊ ਦੇਵੀ ਲਾਲ ਸਟੇਡੀਅਮ ‘ਚ ਹਿਸਾਰ, ਸਰਸਾ, ਜੀਂਦ ਤੇ ਫਤਿਆਬਾਦ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਭਰਤੀ ਰੈਲੀ ਕੀਤੀ ਜਾਵੇਗੀ। ਇਸੇ ਤਰ੍ਹਾਂ ਅੰਬਾਲਾ ਛਾਉਣੀ ਦੇ ਖਰਗਾ ਸਟੇਡੀਅਮ ‘ਚ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ ਤੇ ਕਸ਼ਮੀਰ ਤੇ ਰਾਜਸਥਾਨ ਦੇ ਨੌਜਵਾਨਾਂ ਲਈ ਭਰਤੀ ਰੈਲੀ ਹੋਵੇਗੀ ਉਨ੍ਹਾਂ ਦੱਸਿਆ ਕਿ ਰੋਹਤਕ ਦੇ ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ‘ਚ ਜ਼ਿਲ੍ਹਾ ਰੋਹਤਕ, ਸੋਨੀਪਤ, ਝੱਜਰ ਤੇ ਪਾਣੀਪਤ ਦੇ ਨੌਜਵਾਨਾਂ ਲਈ ਭਰਤੀ ਰੈਲੀ ਕੀਤੀ ਜਾਵੇਗੀ।

ਨਸ਼ਾ ਨਾ ਕਰਨ ਨੌਜਵਾਨ

ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਆਉਂਦੀ ਇਸ ਭਰਤੀ ‘ਚ ਐਂਟੀ ਡੋਪਿੰਗ ਟੈਸਟ ਨੂੰ ਉਮੀਦਵਾਰਾਂ ਲਈ ਲਾਗੂ ਕੀਤਾ ਜਾ ਸਕਦਾ ਹੈ। ਇਸ ਲਈ ਫੌਜ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਨਸ਼ਾ ਬਿਲਕੁਲ ਨਾ ਕਰਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।