ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਆਰਜ਼ੀ ਤੌਰ ‘ਤੇ ਬੰਦ ਕਰਨ ਦੇ ਹੁਕਮ

Kartarpur Corridor

ਪ੍ਰਸ਼ਾਸ਼ਨ ਨੇ ਦਰਬਾਰ ਸਾਹਿਬ ਪਲਾਜ਼ਾ ਦੀ ਬੇਸਮੈਂਟ ‘ਚ ਸ਼ਰਧਾਲੂਆਂ ਦੇ ਜਾਣ ‘ਤੇ ਪਾਬੰਦੀ ਲਾਈ

ਅੰਮ੍ਰਿਤਸਰ (ਰਾਜਨ ਮਾਨ) ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਦੇ ਇਰਾਦੇ ਨਾਲ ਗ੍ਰਹਿ ਮੰਤਰਾਲੇ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਸਤੇ ਅਤੇ ਰਜਿਸਟਰੇਸ਼ਨ ਵਾਸਤੇ ਆਰਜ਼ੀ ਤੌਰ ‘ਤੇ ਰੋਕ ਲਗਾ ਦਿੱਤੇ ਜਾਣ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ  ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਆਰਜ਼ੀ ਤੌਰ ‘ਤੇ ਸ੍ਰੀ ਕਰਤਾਰਪੁਰ ਸਾਹਿਬ ਲਈ ਟਰੈਵਲ ਤੇ ਰਜਿਸਟਰੇਸ਼ਨ ਬੰਦ ਰਹੇਗੀ ਇਹ ਹੁਕਮ 16 ਮਾਰਚ ਤੋਂ ਲਾਗੂ ਹੋਣਗੇ ਸਰਕਾਰ ਵੱਲੋਂ ਪਹਿਲਾਂ ਵੀ ਇਸ ਸਬੰਧੀ ਸੰਕੇਤ ਦਿੱਤੇ ਜਾ ਰਹੇ ਸਨ ਭਾਰਤ ਸਰਕਾਰ ਵੱਲੋਂ ਇਸਦੇ ਨਾਲ ਹੀ ਬੰਗਲਾਦੇਸ਼, ਨੇਪਾਲ, ਭੁਟਾਨ ਤੇ ਮਿਆਂਮਾਰ ਤੋਂ ਯਾਤਰੀਆਂ ਦੀ ਆਮਦ ਵੀ ਬੰਦ ਕਰ ਦਿੱਤੀ ਹੈ ਭਾਰਤ ਵੱਲੋਂ ਨੇੜਲੇ ਮੁਲਕਾਂ ਨਾਲ ਸੜਕੀ ਆਵਾਜਾਈ ‘ਤੇ ਵੀ ਰੋਕ ਲਗਾਈ ਗਈ ਹੈ

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਆਫਤ ਦੇ ਡਰ ਤੋਂ ਗੁਰੂ ਘਰਾਂ ਵਿੱਚ ਜਾਣ ‘ਤੇ ਰੋਕ ਲਗਾਈ ਗਈ ਹੋਵੇ ਸਰਕਾਰ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ  ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਉਧਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਦੀ ਬੇਸਮੈਂਟ ‘ਚ ਸ਼ਰਧਾਲੂਆਂ ਦੇ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ ਇਹ ਹਾਈ–ਟੈੱਕ ਬੇਸਮੈਂਟ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ ‘ਤੇ ਹੀ ਸਥਿਤ ਹੈ ਇਸ ਬੇਸਮੈਂਟ ਹਾਲ ਦਾ ਸੰਚਾਲਨ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ

ਸ਼ਰਧਾਲੂਆਂ ‘ਤੇ ਇਹ ਪਾਬੰਦੀ ਕੋਰੋਨਾ ਵਾਇਰਸ ਫੈਲਣ ਦੇ ਡਰ ਕਾਰਨ ਲਾਈ ਗਈ ਹੈ ਇੱਥੇ ਵਰਣਨਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਦੀ ਬੇਸਮੈਂਟ, ਅਜਾਇਬਘਰ ਤੇ ਹਾਲ ‘ਚ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਇੱਥੇ ਆਮ ਜਨਤਾ ਲਈ ਆਡੀਓ ਤੇ ਵੀਡੀਓ ਸ਼ੋਅ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਸ੍ਰੀ ਹਰਿਮੰਦਰ ਸਾਹਿਬ ‘ਚ ਸ਼ਰਧਾਲੂਆਂ ਦੇ ਜਾਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ

ਇਸ ਦੌਰਾਨ ਸਿਹਤ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਵਿਦੇਸ਼ ਤੋਂ ਪਰਤੇ ਪੰਜਾਬ ਦੇ ਚਾਰ ਮਰੀਜ਼ਾਂ ਨੂੰ ਕੱਲ੍ਹ 14 ਦਿਨਾਂ ਲਈ ਸਵਾਮੀ ਵਿਵੇਕਾਨੰਦ ਡ੍ਰੱਗ ਡੀ–ਐਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਸੈਂਟਰ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ ਚਾਰ ਪੰਜਾਬੀ ਕੱਲ੍ਹ ਸਨਿੱਚਰਵਾਰ ਨੂੰ ਫ਼ਰਾਂਸ ਤੇ ਜਰਮਨੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੇ ਸਨ ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੂੰ ਵੱਖਰੇ ਵਾਰਡ ‘ਚ ਰੱਖਿਆ ਗਿਆ ਹੈ, ਉਹ ਬਿਲਕੁਲ ਤੰਦਰੁਸਤ ਤੇ ਸਹੀ–ਸਲਾਮਤ ਹਨ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ ਚੇਤੇ ਰਹੇ ਕਿ ਫਰਾਂਸ ਤੇ ਜਰਮਨੀ ਸਮੇਤ ਚੀਨ, ਈਰਾਨ, ਇਟਲੀ, ਕੋਰੀਆ, ਫ਼ਰਾਂਸ, ਜਰਮਨੀ ਤੇ ਸਪੇਨ ‘ਚ ਕੋਰੋਨਾ ਵਾਇਰਸ ਨੇ ਕਾਫ਼ੀ ਕਹਿਰ ਮਚਾਇਆ ਹੋਇਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।