ਬੱਚਿਆਂ ਨੂੰ ਦਿਓ ਉੱਚੇ-ਸੁੱਚੇ ਸੰਸਕਾਰ : ਪੂਜਨੀਕ ਗੁਰੂ ਜੀ

Saint Dr MSG

ਬੱਚਿਆਂ ਨੂੰ ਦਿਓ ਉੱਚੇ-ਸੁੱਚੇ ਸੰਸਕਾਰ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਬੱਚਾ ਪੰਜ-ਛੇ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਦੀ ਪਰਵਰਿਸ਼ ਕਿਵੇਂ ਕੀਤੀ ਜਾਂਦੀ ਹੈ? ਇਸ ਉਮਰ ’ਚ ਬੱਚਾ ਅਣਜਾਣ ਨਹੀਂ ਹੁੰਦਾ, ਸਗੋਂ ਉਸ ਨੂੰ ਪੂਰੀ ਸਮਝ ਹੁੰਦੀ ਹੈ ਇਹ ਕਲਿਯੁਗ ਦਾ ਦੌਰ ਹੈ, ਪੰਜ-ਛੇ ਸਾਲ ਦਾ ਬੱਚਾ ਵੀ ਲਗਭਗ ਸਮਝ ਰੱਖਣ ਲੱਗ ਜਾਂਦਾ ਹੈ ਇਸ ਦੌਰ ’ਚ ਬੱਚਿਆਂ ਦੀ ਸੋਚਣ-ਸਮਝਣ ਦੀ ਕੈਚਿੰਗ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਟਾਈਮ ਪੀਰੀਅਡ ’ਚ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ,

ਤਾਂਕਿ ਉਹ ਵੱਡਾ ਹੋ ਕੇ ਨੇਕ ਇਨਸਾਨ ਬਣੇ ਤੇ ਤੁਹਾਡਾ ਨਾਂਅ ਰੌਸ਼ਨ ਕਰੇ ਬੱਚਾ ਜਦੋਂ 5-6 ਸਾਲ ਦਾ ਹੋ ਜਾਂਦਾ ਹੈ ਤਾਂ ਇਸ ਉਮਰ ’ਚ ਹੋ ਸਕੇ ਤਾਂ ਬੱਚਿਆਂ ਦੇ ਸੌਣ ਵਾਲਾ ਕਮਰਾ ਵੱਖਰਾ ਹੋਵੇ ਮਾਤਾ-ਪਿਤਾ ਨੂੰ ਬੱਚਿਆਂ ਦੇ ਸਾਹਮਣੇ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਤੇ ਨਾ ਹੀ ਬੱਚਿਆਂ ਦੇ ਸਾਹਮਣੇ ਕਦੇ ਲੜਾਈ-ਝਗੜਾ ਤੇ ਗਾਲ਼ਾਂ ਕੱਢਣੀਆਂ ਚਾਹੀਦੀਆਂ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੱਚਿਆਂ ਦੇ ਨਾਲ ਦੋਸਤ ਮਿੱਤਰ ਵਰਗਾ ਵਿਹਾਰ ਕਰੋ ਤਾਂਕਿ ਜੇਕਰ ਕੋਈ ਉਸ ਦਾ ਗ਼ਲਤ ਇਸਤੇਮਾਲ ਕਰੇ ਜਾਂ ਕੋਈ ਗ਼ਲਤ ਹਰਕਤ ਕਰੇ ਤਾਂ ਉਹ ਤੁਹਾਨੂੰ ਦੱਸ ਸਕੇ ਇਸ ਉਮਰ ’ਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦਾ ਜ਼ਿਆਦਾ ਖ਼ਿਆਲ ਰੱਖਣਾ ਚਾਹੀਦਾ ਹੈ ਜਿਵੇਂ ਪੁਰਾਣੇ ਸਮੇਂ ’ਚ ਲੱਕੜ ਦੀ ਫੱਟੀ ਨੂੰ ਮੁਲਤਾਨੀ ਮਿੱਟੀ ਨਾਲ ਪੋਚਦੇ ਸਨ ਉਸੇ ਤਰ੍ਹਾਂ ਹੀ ਬਾਲ ਅਵਸਥਾ ਦੇ ਇਸ ਦੌਰ ’ਚ ਬੱਚਾ ਫੱਟੀ ਵਾਂਗ ਬਿਲਕੁਲ ਤਿਆਰ ਹੁੰਦਾ ਹੈ ਜਿਵੇਂ ਫੱਟੀ ’ਤੇ ਕਲਮ ਨਾਲ ਜਿਹੋ ਜਿਹੇ ਅੱਖਰ ਲਿਖੋਗੇ ਓਵੇਂ ਹੀ ਅੱਖਰ ਬਣਦੇ ਚਲੇ ਜਾਂਦੇ ਹਨ

ਇਸ ਤਰ੍ਹਾਂ ਬੱਚਿਆਂ ਨੂੰ ਵੀ ਇਸ ਉਮਰ ’ਚ ਤੁਸੀਂ ਜਿਵੇਂ ਸੰਸਕਾਰ ਦਿਓਗੇ, ਉਸ ਦੀ ਪੂਰੀ ਲਾਈਫ਼ ਉਸੇ ਸਾਂਚੇ ’ਚ ਢਲ ਜਾਵੇਗੀ ਇਸ ਲਈ ਸੋਚ ਸਮਝ ਕੇ ਕਲਮ ਚਲਾਉਣੀ ਚਾਹੀਦੀ ਹੈ ਆਪ ਜੀ ਨੇ ਫ਼ਰਮਾਇਆ ਕਿ ਆਪਣੇ ਬੱਚਿਆਂ ਨੂੰ ਇਨਸਾਨੀਅਤ ਦੀ ਧਰਮਾਂ ਦੀ ਸੂਰਵੀਰਤਾ ਦੀ ਸਿੱਖਿਆ ਦਿਓ, ਉਸ ਨੂੰ ਡਰਾਉਣਾ-ਧਮਕਾਉਣਾ ਨਹੀਂ ਚਾਹੀਦਾ ਬੱਚਿਆਂ ਨੂੰ ਖੇਡ ਦੇ ਅੰਦਾਜ਼ ’ਚ ਪੜ੍ਹਾਓ ਤਾਂਕਿ ਉਸ ਨੂੰ ਪੜ੍ਹਾਈ ਬੋਝ ਨਾ ਲੱਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.