19 ਰੁਪਏ ਮਹਿੰਗਾ ਹੋਇਆ Gas Cylinder

Gas cylinder prices

19 ਰੁਪਏ ਮਹਿੰਗਾ ਹੋਇਆ Gas Cylinder
ਬਿਨਾ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਮਿਲੇਗਾ 714 ਰੁਪਏ ਦਾ

ਨਵੀਂ ਦਿੱਲੀ, ਏਜੰਸੀ। ਦਿੱਲੀ ‘ਚ ਬਿਨਾਂ ਸਬਸਿਡੀ ਵਾਲਾ ਘਰੇਲੂ ਰਸੋਈ ਗੈਸ ਸਿਲੰਡਰ (Gas Cylinder) ਅੱਜ ਤੋਂ 19 ਰੁਪਏ ਮਹਿੰਗਾ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਜ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ‘ਚ ਜਨਵਰੀ ‘ਚ ਬਿਨਾ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਰਸੋਈ ਗੈਸ ਸਿਲੰਡਰ 714 ਰੁਪਏ ਦਾ ਮਿਲੇਗਾ। ਪਿਛਲੀ ਦਸੰਬਰ ‘ਚ ਇਸ ਦੀ ਕੀਮਤ 695 ਰੁਪਏ ਸੀ। ਕੋਲਕਾਤਾ ‘ਚ ਇਸ ਦੀ ਕੀਮਤ 21.50 ਰੁਪਏ, ਮੁੰਬਈ ‘ਚ 19.50 ਰੁਪਏ ਅਤੇ ਚੇਨੱਈ ‘ਚ 20 ਰੁਪਏ ਵਧੀ ਹੈ। ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ‘ਚ ਵਧੀ ਕੀਮਤ ਦੇ ਅਨੁਸਾਰ ਜੀਐਸਟੀ ਵਧਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।