ਜੀ-20 ਸਿਖਰ ਸੰਮੇਲਨ : ਮੋਦੀ, ਟਰੰਪ ਦਰਮਿਆਨ ਹੋਈ ਦੋ ਪੱਖੀ ਗੱਲਬਾਤ

G-20 Summit, Between, Tallking,  Modi, Trump

ਅੱਤਵਾਦ ਤੋਂ ਮਾਨਵਤਾ ਨੂੰ ਸਭ ਤੋਂ ਵੱਧ ਖਤਰਾ : ਮੋਦੀ

ਬ੍ਰਿਕਸ ਦੇਸ਼ਾਂ ਨੇ ਕੀਤੀ ਅੱਤਵਾਦ ਦੇ ਸਾਰੇ ਫਾਰਮੈਂਟਾਂ ਦੀ ਨਿੰਦਾ
 ਖਾੜੀ ਖੇਤਰ ‘ਚ ਸ਼ਾਂਤੀ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਗੇ ਭਾਰਤ ਤੇ ਅਮਰੀਕਾ

ਭਾਰਤ ਤੇ ਅਮਰੀਕਾ ਚੰਗੇ ਦੋਸਤ ਬਣ ਗਏ ਹਨ

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਅਸੀਂ ਫੌਜ ਸਮੇਤ ਕਈ ਮਾਮਲਿਆਂ ‘ਤੇ ਇਕੱਠੇ ਕੰਮ ਕਰਾਂਗੇ, ਅੱਜ ਅਸੀਂ ਵਪਾਰ ‘ਤੇ ਚਰਚਾ ਕਰਾਂਗੇ ਉਨ੍ਹਾਂ ਇਸ ਤੱਥ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ-ਅਮਰੀਕਾ ਨੂੰ ਇੱਕ ਲੰਮਾ ਰਸਤਾ ਤੈਅ ਕਰਨਾ ਹੈ ਤੇ ਪਿਛਲੇ ਕੁਝ ਸਾਲਾਂ ‘ਚ ਦੋਵੇਂ ਹੋਰ ਕਰੀਬ ਆਏ ਤੇ ਮਜ਼ਬੂਤ ਹੋਏ ਹਨ ਉਨ੍ਹਾਂ ਕਿਹਾ, ਭਾਰਤ ਤੇ ਅਮਰੀਕਾ ਚੰਗੇ ਦੋਸਤ ਬਣ ਗਏ ਹਨ ਤੇ ਸਾਡੇ ਦੇਸ਼ ਕਦੇ ਵੀ ਇੰਨੇ ਕਰੀਬ ਨਹੀਂ ਰਹੇ ਹਨ

ਏਜੰਸੀ
ਓਸਾਕਾ, 28 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੱਤਵਾਦ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਹੈ ਜੋ ਨਾ ਸਿਰਫ਼ ਬੇਗੁਨਾਹਾਂ ਦਾ ਕਤਲ ਕਰਦਾ ਹੈ, ਸਗੋਂ ਆਰਥਿਕ ਵਿਕਾਸ ਤੇ ਸਮਾਜਿਕ ਸਥਿਰਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਪਾਨ ਦੇ ਓਸਾਕਾ ਸ਼ਹਿਰ ‘ਚ ਬ੍ਰਿਕਸ ਆਗੂਆਂ ਦੀ ਰਸਮੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਤੇ ਜਾਤੀਵਾਦ ਦੀ ਕਿਸੇ ਵੀ ਜ਼ਰੀਏ  ਹਮਾਇਤ ਬੰਦ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ, ਅੱਤਵਾਦ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਹੈ ।

ਪ੍ਰਧਾਨ ਮੰਤਰੀ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਓਸਾਕਾ ਪਹੁੰਚੇ ਹਨ ਓਧਰ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਅੱਤਵਾਦ ਦੇ ਸਾਰੇ ਫਾਰਮੈਂਟਾਂ ਦੀ ਨਿੰਦਾ ਕਰਦੇ ਹੋਏ ਵਿੱਤੀ ਕਾਰਵਾਈ ਕਾਰਜ ਬਲ (ਐਫਏਟੀਐਫ) ਦੇ ਅੰਦਰ ਸਹਿਯੋਗ ਸਮੇਤ ਗੈਰ ਕਾਨੂੰਨੀ ਵਿੱਤੀ ਪ੍ਰਵਾਹ ਦਾ ਮੁਕਾਬਲਾ ਕਰਨ ‘ਚ ਕੌਮਾਂਤਰੀ ਸਹਿਯੋਗ ਦੀ ਹਮਾਇਤ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਅੱਜ ਦੋਪੱਖੀ ।

ਜੀ-20 ਸਿਖਰ ਸੰਮੇਲਨ…

ਗੱਲਬਾਤ ਕੀਤੀ ਮੋਦੀ ਨੇ ਸਭ ਤੋਂ ਪਹਿਲਾਂ ਹਾਲ ‘ਚ ਮਿਲੀ ਚੁਣਾਵੀ ਜਿੱਤ ‘ਤੇ ਵਧਾਈ ਦੇਣ ਲਈ ਟਰੰਪ ਨੂੰ ਧੰਨਵਾਦ ਦਿੱਤਾ ਮੋਦੀ ਨੇ ਟਰੰਪ ਨੂੰ ਕਿਹਾ, ‘ਭਾਰਤ ‘ਚ ਸਿਆਸੀ ਸਥਿਰਤਾ ਲਈ ਫਤਵਾ ਦੇਣ ਵਾਲੀਆਂ ਚੋਣਾਂ ਤੋਂ ਬਾਅਦ ਸਾਨੂੰ ਵਧਾਈ ਦੇਣ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਮੋਦੀ ਨੈ ਕਿਹਾ ਕਿ ਅਮਰੀਕਾ ਤੇ ਭਾਰਤ ਦਰਮਿਆਨ ਗੱਲਬਾਤ ‘ਚ ਇਰਾਨ ਤੇ ਰੱਖਿਆ ਸਮੇਤ ਹੋਰ ਮਸਲਿਆਂ ‘ਤੇ ਵੀ ਚਰਚਾ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ, ਅਸੀਂ ਅਮਰੀਕਾ ਦੇ ਨਾਲ ਲੰਮੇ ਸਬੰਧਾਂ ਲਈ ਵਚਨਬੱਧ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।